ਔਰਤ ਨੇ ਤਾਂਤਰਿਕ ਨਾਲ ਮਿਲ 6 ਸਾਲਾ ਬੱਚੀ ਦੇ ਕਤਲ ਮਗਰੋਂ ਟਰੇਨ ਅੱਗੇ ਸੁੱਟੀ ਸੀ ਲਾਸ਼, ਕੀਤੇ ਹੋਰ ਵੀ ਵੱਡੇ ਖ਼ੁਲਾਸੇ

Tuesday, Jan 17, 2023 - 11:32 AM (IST)

ਔਰਤ ਨੇ ਤਾਂਤਰਿਕ ਨਾਲ ਮਿਲ 6 ਸਾਲਾ ਬੱਚੀ ਦੇ ਕਤਲ ਮਗਰੋਂ ਟਰੇਨ ਅੱਗੇ ਸੁੱਟੀ ਸੀ ਲਾਸ਼, ਕੀਤੇ ਹੋਰ ਵੀ ਵੱਡੇ ਖ਼ੁਲਾਸੇ

ਚੰਡੀਗੜ੍ਹ (ਸੁਸ਼ੀਲ ਰਾਜ/ਲੱਲਨ ਯਾਦਵ) : ਰਾਮਦਰਬਾਰ ਦੀ 6 ਸਾਲਾ ਬੱਚੀ ਮਧੂ ਦਾ ਇਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਨੇ ਬੱਚੀ ਨੂੰ ਟਰੇਨ ਅੱਗੇ ਸੁੱਟ ਦਿੱਤਾ ਸੀ। ਇਹ ਖ਼ੁਲਾਸਾ ਸੀ. ਸੀ. ਟੀ. ਵੀ. ਵਿਚ ਬੱਚੀ ਨੂੰ ਆਪਣੇ ਨਾਲ ਘਰ ਤੋਂ ਰੇਲਵੇ ਟਰੈਕ ’ਤੇ ਲੈ ਕੇ ਜਾਣ ਵਾਲੀ ਔਰਤ ਨੇ ਡੀ. ਐੱਸ. ਪੀ. ਧੀਰਜ ਸਾਹਮਣੇ ਦੇਰ ਰਾਤ ਕੀਤਾ। ਔਰਤ ਨੇ ਦੱਸਿਆ ਕਿ ਉਹ ਬੱਚੀ ਨੂੰ ਕੁੱਝ ਚੀਜ਼ ਖੁਆਉਣ ਦੇ ਬਹਾਨੇ ਘਰ ਦੇ ਬਾਹਰੋਂ ਲੈ ਗਈ ਸੀ। ਜੀ. ਆਰ. ਪੀ. ਨੇ ਬੱਚੀ ਦੇ ਕਤਲ ਕਰਨ ਵਾਲੀ ਔਰਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਤਾਂਤਰਿਕ ਦੀ ਭਾਲ ਵਿਚ ਔਰਤ ਦੀ ਨਿਸ਼ਾਨਦੇਹੀ ’ਤੇ ਛਾਪੇਮਾਰੀ ਕਰ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਔਰਤ ਨੇ ਮੰਨਿਆ ਕਿ ਉਸ ਦਾ ਮ੍ਰਿਤਕ ਬੱਚੀ ਦੇ ਪਿਤਾ ਨਾਲ ਪ੍ਰੇਮ ਸਬੰਧ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਮਿਲੇਗਾ ਅੱਜ ਨਵਾਂ ਮੇਅਰ, ਚੋਣ 'ਚ ਹਿੱਸਾ ਨਹੀਂ ਲਵੇਗੀ ਕਾਂਗਰਸ    

ਔਰਤ ਦੇ ਘਰ 4 ਮਹੀਨੇ ਦੀ ਬੱਚੀ ਹੈ, ਜੋ ਮ੍ਰਿਤਕਾ ਦੇ ਪਿਤਾ ਦੀ ਦੱਸ ਰਹੀ ਹੈ। ਇਸ ਦੇ ਨਾਲ ਹੀ ਔਰਤ ਨੇ ਇਹ ਵੀ ਦੱਸਿਆ ਕਿ ਉਹ ਬੱਚੀ ਨੂੰ ਰੇਲਵੇ ਟਰੈਕ ’ਤੇ ਲੈ ਗਈ ਸੀ। ਜਿੱਥੇ ਇਕ ਤਾਂਤਰਿਕ ਮਿਲਿਆ, ਜਿਸ ਨੇ ਬੱਚੀ ਨੂੰ ਟਰੈਕ ’ਤੇ ਮਾਰਿਆ ਅਤੇ ਫਿਰ ਟਰੇਨ ਅੱਗੇ ਸੁੱਟ ਦਿੱਤਾ। ਪੁੱਛਗਿੱਛ ਦੌਰਾਨ ਡੀ. ਐੱਸ. ਪੀ. ਧੀਰਜ ਤੋਂ ਇਲਾਵਾ ਸਮਾਜ ਸੇਵੀ ਗੁਰਚਰਨ ਸਿੰਘ ਅਤੇ ਭਾਜਪਾ ਆਗੂ ਸ਼ਸ਼ੀ ਸ਼ੰਕਰ ਤਿਵਾੜੀ ਮੌਜੂਦ ਸਨ। ਜੀ. ਆਰ. ਪੀ. ਨੇ ਪਿਤਾ ਚੰਦਨ ਨੂੰ ਵੀ ਥਾਣੇ ਬੁਲਾਇਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਤਾਂਤਰਿਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਮਾਮਲੇ ਵਿਚ ਪੂਰਾ ਖ਼ੁਲਾਸਾ ਹੋਵੇਗਾ।   

ਇਹ ਵੀ ਪੜ੍ਹੋ : ਪੰਜਾਬ 'ਚ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਪਟਿਆਲਾ 'ਚ ਅਮਿਤ ਸ਼ਾਹ ਕਰ ਸਕਦੇ ਨੇ ਵੱਡਾ ਐਲਾਨ
ਇਹ ਹੈ ਮਾਮਲਾ
ਰਾਮਦਾਬਰ ਤੋਂ ਲਾਪਤਾ ਹੋਈ 6 ਸਾਲਾ ਬੱਚੀ ਦੀ ਲਾਸ਼ ਸਨਅਤੀ ਖੇਤਰ ਫੇਜ਼-2 ਸਥਿਤ ਕਾਲੀਬਾੜੀ ਨੇੜੇ ਰੇਲਵੇ ਟਰੈਕ ’ਤੇ ਸ਼ਨੀਵਾਰ ਨੂੰ ਮਿਲੀ। ਜਿਸ ਦੀ ਕੱਟੀ ਹੋਈ ਲੱਤ ਅਤੇ ਸੈਂਡਲ ਜੀ. ਆਰ. ਪੀ. ਨੇ ਰਾਤ ਨੂੰ ਰੇਲਵੇ ਟਰੈਕ ਤੋਂ ਬਰਾਮਦ ਕੀਤਾ ਸੀ। ਇਸ ਤੋਂ ਬਾਅਦ ਬੱਚੀ ਦੇ ਪਿਤਾ ਨੇ ਪੰਚਕੂਲਾ ਦੇ ਹਸਪਤਾਲ ’ਚ ਪੈਰਾਂ ਅਤੇ ਚੱਪਲਾਂ ਦੀ ਪਛਾਣ ਕਰਵਾਈ ਸੀ। ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਰਿਸ਼ਤੇਦਾਰਾਂ ’ਚ ਹੰਗਾਮਾ ਮਚ ਗਿਆ। ਮ੍ਰਿਤਕ ਬੱਚੀ ਦੇ ਪਿਤਾ ਚੰਦਨ ਨੇ ਇਕ ਔਰਤ ’ਤੇ ਸ਼ੱਕ ਪ੍ਰਗਟਾਇਆ ਸੀ। ਜੀ. ਆਰ. ਪੀ. ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News