ਦੜ੍ਹਾ-ਸੱਟਾ ਲਾਉਂਦੇ 6 ਲੋਕ CIA ਸਟਾਫ਼ ਦੇ ਅੜਿੱਕੇ, 1 ਲੱਖ, 30 ਹਜ਼ਾਰ ਰੁਪਏ ਕੀਤੇ ਬਰਾਮਦ

Thursday, Aug 24, 2023 - 10:37 AM (IST)

ਦੜ੍ਹਾ-ਸੱਟਾ ਲਾਉਂਦੇ 6 ਲੋਕ CIA ਸਟਾਫ਼ ਦੇ ਅੜਿੱਕੇ, 1 ਲੱਖ, 30 ਹਜ਼ਾਰ ਰੁਪਏ ਕੀਤੇ ਬਰਾਮਦ

ਮੋਗਾ (ਗੋਪੀ) : ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੋਗਾ ਦੇ ਐੱਸ. ਐੱਸ. ਪੀ. ਜੇ. ਇਲੇਨਚੇਲੀਅਨ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਸਮਾਜ ਦਾ ਮਾਹੌਲ ਖ਼ਰਾਬ ਕਰਨ ਵਾਲੇ ਲੋਕਾਂ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਸੀ. ਆਈ. ਏ. ਸਟਾਫ਼ ਬਾਘਾਪੁਰਾਣਾ ਤੇ ਇੰਚਾਰਜ ਦਲਜੀਤ ਸਿੰਘ ਬਰਾੜ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਉਨ੍ਹਾਂ ਦੀ ਟੀਮ ਵਲੋਂ ਦੜ੍ਹਾ-ਸੱਟਾ ਲਾਉਂਦੇ 6 ਲੋਕਾਂ ਤੋਂ 1 ਲੱਖ 30 ਹਜ਼ਾਰ ਰੁਪਏ ਬਰਾਮਦ ਕਰ ਉਨ੍ਹਾਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸੁਖ਼ਨਾ ਝੀਲ ਦਾ ਫਿਰ ਖੋਲ੍ਹਿਆ ਗਿਆ ਫਲੱਡ ਗੇਟ, ਲੋਕਾਂ ਨੂੰ ਇਧਰ ਨਾ ਆਉਣ ਦੀ ਸਲਾਹ

ਜਾਣਕਾਰੀ ਦਿੰਦਿਆਂ CIA ਇੰਚਾਰਜ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁੱਝ ਲੋਕ ਦੜ੍ਹਾ-ਸੱਟਾ ਲਗਾਉਣ ਦੇ ਆਦੀ ਹਨ ਅਤੇ ਅੱਜ ਵੀ ਉਹ ਕੋਟ-ਇਸੇ-ਖਾਂ ਦੇ ਸੁੰਦਰ ਨਗਰ ਵਿਖੇ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਲੋਕਾਂ ਨੂੰ ਦੜ੍ਹਾ-ਸੱਟਾ ਲਗਾਉਣ ਲਈ ਬੁਲਾ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ED ਦੀ ਛਾਪੇਮਾਰੀ
ਇੰਚਾਰਜ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ ਤਾਂ ਸੰਦੀਪ ਕੁਮਾਰ ਵਾਸੀ ਮੋਗਾ, ਸਤਪਾਲ ਵਾਸੀ ਜੀਰਾ, ਰਾਕੇਸ਼ ਕੁਮਾਰ ਵਾਸੀ ਜੀਰਾ, ਅਮਰਜੀਤ ਸਿੰਘ ਵਾਸੀ ਮੱਲ੍ਹਾਵਾਲਾ, ਵਿਜੇ ਕੁਮਾਰ ਵਾਸੀ ਕੋਟ-ਇਸੇ-ਖਾਂ, ਗੁਰਵਿੰਦਰ ਸਿੰਘ ਵਾਸੀ ਕਿਸ਼ਨਪੁਰਾ ਨੂੰ ਮੌਕੇ ਤੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 1 ਲੱਖ 30 ਹਜ਼ਾਰ ਰੁਪਏ ਬਰਾਮਦ ਕਰ ਲਏ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Babita

Content Editor

Related News