ਫਿਰੋਜ਼ਪੁਰ 'ਚ ਵੀਰਵਾਰ ਨੂੰ ਮਿਲੇ 'ਕੋਰੋਨਾ' ਦੇ 6 ਨਵੇਂ ਮਾਮਲੇ

Thursday, Mar 11, 2021 - 04:29 PM (IST)

ਫਿਰੋਜ਼ਪੁਰ 'ਚ ਵੀਰਵਾਰ ਨੂੰ ਮਿਲੇ 'ਕੋਰੋਨਾ' ਦੇ 6 ਨਵੇਂ ਮਾਮਲੇ

ਫਿਰੋਜ਼ਪੁਰ (ਖੁੱਲਰ) : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜ਼ਿਲ੍ਹਾ ਫਿਰੋਜ਼ਪੁਰ ਵਿਚ ਇਕ ਵਾਰ ਫਿਰ ਵੱਧਣ ਲੱਗਾ ਹੈ। ਇਸੇ ਤਰ੍ਹਾਂ ਵੀਰਵਾਰ ਨੂੰ ਸਰਕਾਰੀ ਰਿਪੋਰਟ ਅਨੁਸਾਰ 6 ਨਵੇਂ ਕੇਸ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਇਸ ਬੀਮਾਰੀ ਨਾਲ ਹੁਣ ਤੱਕ ਜ਼ਿਲ੍ਹਾ ਫਿਰੋਜ਼ਪੁਰ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 153 ਹੋ ਗਈ ਹੈ ਅਤੇ 4510 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਇਸ ਦੇ ਇਲਾਵਾ ਜ਼ਿਲ੍ਹੇ ਵਿਚ ਅਜੇ ਵੀ 93 ਕੇਸ ਸਰਗਰਮ ਹਨ।

ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਹੁਣ ਤੱਕ 97805 ਲੋਕਾਂ ਦੇ ਟੈਸਟ ਕੀਤੇ ਗਏ ਹਨ, ਜਿਸ ਦੌਰਾਨ 4757 ਪਾਜ਼ੇਟਿਵ ਕੇਸ ਪਾਏ ਗਏ ਹਨ ਅਤੇ ਉਨ੍ਹਾਂ ਵਿਚੋਂ 4510 ਲੋਕ ਠੀਕ ਹੋਏ ਹਨ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਕੋਰੋਨਾ ਬੀਮਾਰੀ ਤੋਂ ਬਚਣ ਦੇ ਲਈ ਲੋਕਾਂ ਨੂੰ ਸਿਹਤ ਮਹਿਕਮੇ ਵੱਲੋਂ ਜਾਰੀ ਗਾਇਡ ਲਾਇਨ ਦੀ ਪਾਲਣਾ ਕਰਨ ਦੇ ਲਈ ਅਪੀਲ ਕੀਤੀ ਹੈ।


author

Babita

Content Editor

Related News