6 ਮਹੀਨੇ ਦੀ ਧੀ ਨੂੰ ਛੱਡ ਬਾਥਰੂਮ ਕਰਨ ਗਈ ਮਾਂ ਨਹੀਂ ਪਰਤੀ, ਪੁਲਸ ਨੇ ਖੰਘਾਲੇ ਕੈਮਰੇ ਤਾਂ ਸਾਹਮਣੇ ਆਈ ਇਹ ਗੱਲ

Thursday, Apr 07, 2022 - 12:11 PM (IST)

6 ਮਹੀਨੇ ਦੀ ਧੀ ਨੂੰ ਛੱਡ ਬਾਥਰੂਮ ਕਰਨ ਗਈ ਮਾਂ ਨਹੀਂ ਪਰਤੀ, ਪੁਲਸ ਨੇ ਖੰਘਾਲੇ ਕੈਮਰੇ ਤਾਂ ਸਾਹਮਣੇ ਆਈ ਇਹ ਗੱਲ

ਚੋਗਾਵਾਂ (ਹਰਜੀਤ) - ਸਥਾਨਕ ਕਸਬਾਂ ਚੋਗਾਵਾਂ ਵਿਖੇ ਇਕ ਮਾਂ ਵੱਲੋਂ ਆਪਣੀ 6 ਮਹੀਨੇ ਦੀ ਬੱਚੀ ਨੂੰ ਲਵਾਰਿਸ ਛੱਡ ਕੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਅਮਨਦੀਪ ਕੁਮਾਰ ਜੋ ਚੋਗਾਵਾਂ ਤੋਂ ਲੋਪੋਕੇ ਰੋਡ ’ਤੇ ਸਥਿਤ ਖਿਆਲੇ ਵਾਲਿਆਂ ਦੀ ਕੱਪੜੇ ਦੀ ਦੁਕਾਨ ਦੇ ਮਾਲਕ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ 7 ਵਜੇ ਦੇ ਕਰੀਬ ਆਪਣੀ ਦੁਕਾਨ ਖੋਲ੍ਹੀ ਹੀ ਸੀ ਕਿ ਇਕ ਜਨਾਨੀ ਉਨ੍ਹਾਂ ਦੀ ਦੁਕਾਨ ’ਤੇ ਆਈ ਅਤੇ ਪੁੱਛਣ ਲੱਗੀ ਕਿ ਨਾਲ ਵਾਲੀ ਡਾਕਟਰ ਦੀ ਦੁਕਾਨ ਕਦੋਂ ਖੁੱਲ੍ਹਦੀ ਹੈ ਤਾਂ ਉਨ੍ਹਾਂ ਦੱਸਿਆ ਕਿ ਡਾਕਟਰ 12 ਵਜੇ ਦੇ ਕਰੀਬ ਆਉਂਦੇ ਹਨ ਤਾਂ ਉਹ ਉੱਥੇ ਪਈ ਕੁਰਸੀ ਤੇ’ ਬੈਠ ਗਈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਕੋਲ ਚੱਲੀਆਂ ਸ਼ਰੇਆਮ ਗੋਲੀਆਂ, ਨੌਜਵਾਨ ਦੀ ਮੌਤ

ਕੁਝ ਮਿੰਟਾਂ ਬਾਅਦ ਉਸ ਨੇ ਅਮਨਦੀਪ ਕੁਮਾਰ ਨੂੰ ਕਿਹਾ ਬੱਚੇ ਨੂੰ ਫੜਿਓ ਉਸ ਨੇ ਬਾਥਰੂਮ ਜਾਣਾ ਹੈ ਤਾਂ ਉਹ ਬਾਥਰੂਮ ਕਰਨ ਦੇ ਬਹਾਨੇ ਗਈ ਪਰ ਵਾਪਸ ਨਹੀਂ ਪਰਤੀ। ਕਾਫ਼ੀ ਦੇਰ ਉਡੀਕ ਕਰਨ ਤੋਂ ਬਾਅਦ ਥਾਣਾ ਲੋਪੋਕੇ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਬੱਚੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦੁਕਾਨਾਂ ’ਤੇ ਲੱਗੇ ਕੈਮਰਿਆਂ ਦੀ ਮਦਦ ਨਾਲ ਉਸ ਦੀ ਮਾਂ ਦਾ ਪਤਾ ਲਗਾਇਆ ਤਾਂ ਉਸ ਦਾ ਪਿੰਡ ਕੱਕੜ ਨਿਕਲਿਆ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਪਤਾ ਲੱਗਿਆ ਕਿ ਉਕਤ ਜਨਾਨੀ 15 ਦਿਨ ਪਹਿਲਾ ਬੱਚੀ ਨੂੰ ਨਾਲ ਲੈ ਕੇ ਘਰ ਛੱਡ ਕੇ ਚਲੀ ਗਈ ਸੀ ਅਤੇ ਅੱਜ ਉਹ ਬੱਚੀ ਨੂੰ ਚੋਗਾਵਾਂ ਵਿਖੇ ਛੱਡ ਗਈ। ਥਾਣਾ ਲੋਪੋਕੇ ਦੇ ਸਬ-ਇੰਸਪੈਕਟਰ ਨਿਸ਼ਾਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜਸਲੀਨ ਕੌਰ ਜਿਸ ਨੂੰ ਉਸ ਦੀ ਮਾਂ ਛੱਡ ਕੇ ਚੱਲੀ ਗਈ ਸੀ। ਉਸ ਦੇ ਦਾਦਾ-ਦਾਦੀ ਦੇ ਹਵਾਲੇ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

rajwinder kaur

Content Editor

Related News