ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 6 ਦੀ ਮੌਤ, 154 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Monday, Aug 17, 2020 - 09:51 PM (IST)

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਸੋਮਵਾਰ ਕੋਰੋਨਾ ਨਾਲ 6 ਹੋਰ ਮਰੀਜ਼ਾਂ ਦੀਆਂ ਮੌਤਾਂ ਹੋ ਗਈਆਂ। ਹੁਣ ਤੱਕ 83 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਅੱਜ 3 ਗਰਭਵਤੀ ਅੌਰਤਾਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਸਮੇਤ 154 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਆਉਣ ਮਗਰੋਂ ਕੁੱਲ ਕੇਸਾਂ ਦੀ ਗਿਣਤੀ 4 ਹਜ਼ਾਰ ਨੇਡ਼ੇ ਢੁਕ ਕੇ 3932 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 2522 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 1327 ਕੇਸ ਐਕਟਿਵ ਹਨ।

ਜਿਨ੍ਹਾਂ ਦੀ ਗਈ ਜਾਨ

- ਪਟਿਆਲਾ ਦੀ ਮਾਰਕਲ ਕਾਲੋਨੀ ਦਾ ਰਹਿਣ ਵਾਲਾ 56 ਸਾਲਾ ਵਿਅਕਤੀ ਜੋ ਪੁਰਾਣੀ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਕਾਰਣ ਨਿੱਜੀ ਹਸਪਤਾਲ ’ਚ ਦਾਖਲ ਸੀ।

- ਪਿੰਡ ਖੇਡ਼ੀ ਮਾਨੀਆਂ ਬਲਾਕ ਕੋਲੀ ਦਾ ਰਹਿਣ ਵਾਲਾ 54 ਸਾਲਾ ਵਿਅਕਤੀ ਜੋ ਕਿ ਪੁਰਾਣਾ ਬੀ. ਪੀ. ਦਾ ਮਰੀਜ਼ ਸੀ ਅਤੇ ਰਜਿੰਦਰਾ ਹਸਪਤਾਲ ’ਚ ਜ਼ੇਰੇ ਇਲਾਜ ਸੀ।

- ਪਿੰਡ ਲੋਟ ਤਹਿਸੀਲ ਨਾਭਾ ਦੀ ਰਹਿਣ ਵਾਲੀ 55 ਸਾਲਾ ਅੋਰਤ ਜੋ ਕਿ ਪੁਰਾਣੀ ਕਿਡਨੀ ਦੀ ਬਿਮਾਰੀ ਨਾਲ ਪੀਡ਼ਤ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਇਲਾਜ ਕਰਵਾ ਰਹੀ ਸੀ।

– ਅਰਬਨ ਅਸਟੇਟ ਫੇਜ਼-2 ਪਟਿਆਲਾ ਦੀ ਰਹਿਣ ਵਾਲੀ 73 ਸਾਲਾ ਅੌਰਤ ਜੋ ਕਿ ਸ਼ੂਗਰ ਤੇ ਕਿਡਨੀ ਦੀ ਬਿਮਾਰੀ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

– ਨਿਹਾਲ ਬਾਗ ਪਟਿਆਲਾ ਦਾ ਰਹਿਣ ਵਾਲਾ 85 ਸਾਲਾ ਬਜ਼ੁਰਗ ਜੋ ਕਿ ਸ਼ੂਗਰ ਤੇ ਕਿਡਨੀ ਦੀ ਬਿਮਾਰੀ ਦਾ ਪੁਰਾਣਾ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ।

– ਪਟਿਆਲਾ ਦੇ ਜਗਦੀਸ਼ ਐਨਕਲੇਵ ਦਾ ਰਹਿਣ ਵਾਲਾ 58 ਸਾਲਾ ਵਿਅਕਤੀ ਜੋ ਕਿ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਪੁਰਾਣਾ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ।

ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼

ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ 154 ਕੇਸਾਂ ’ਚੋਂ 69 ਪਟਿਆਲਾ ਸ਼ਹਿਰ, 18 ਰਾਜਪੁਰਾ, 11 ਨਾਭਾ, 3 ਸਮਾਣਾ, 19 ਪਾਤਡ਼ਾਂ, ਇਕ ਸਨੌਰ ਅਤੇ 33 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 54 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 99 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼, 1 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਲਾਹੌਰੀ ਗੇਟ, ਰਾਘੋਮਾਜਰਾ ਤੋਂ 4-4, ਅਰਬਨ ਅਸਟੇਟ ਫੇਜ਼-3, ਧੀਰੂ ਨਗਰ, ਗੁਰੂ ਨਾਨਕ ਨਗਰ ਤੋਂ 3-3, ਅਜੀਤ ਨਗਰ, ਪ੍ਰਤਾਪ ਨਗਰ, ਗੋਬਿੰਦ ਨਗਰ, ਗੁਰਬਖਸ਼ ਕਾਲੋਨੀ, ਜੋਡ਼ੀਆਂ ਭੱਠੀਆਂ, ਸੈਂਚੁਰੀ ਐਨਕਲੇਵ, ਮਹਾਰਾਜਾ ਯਾਦਵਿੰਦਰਾ ਕਾਲੋਨੀ ਤੋਂ 2-2, ਮਾਡਲ ਟਾਊਨ, ਰੇਲਵੇ ਕਾਲੋਨੀ, ਜਗਦੀਸ਼ ਕਾਲੋਨੀ, ਅਮਨ ਵਿਹਾਰ, ਸਰਹੰਦੀ ਬਜ਼ਾਰ, ਫੈਕਟਰੀ ਏਰੀਆ, ਜੱਟਾਂ ਵਾਲਾ ਚੌਂਤਰਾ, ਮਹਿੰਦਰਾ ਕਾਲੋਨੀ, ਇੰਦਰਾਪੁਰੀ ਕਾਲੋਨੀ, ਅਰਬਨ ਅਸਟੇਟ ਫੇਜ਼-2, ਬਿੰਦਰਾ ਕਾਲੋਨੀ, ਅਜ਼ਾਦ ਨਗਰ, ਨਿਹਾਲ ਬਾਗ, ਨਿਊ ਲਾਲ ਬਾਗ, ਘੁੰਮਣ ਨਗਰ, ਵਿਕਾਸ ਕਾਲੋਨੀ, ਡਿਫੈਂਸ ਕਾਲੋਨੀ, ਮਹਿੰਦਰਾ ਕੰਪਲੈਕਸ, ਨਿਉ ਸ਼ਕਤੀ ਨਗਰ, ਫੈਕਟਰੀ ਏਰੀਆ, ਗਰੀਨ ਪਾਰਕ ਕਾਲੋਨੀ, ਹਰਿੰਦਰ ਨਗਰ, ਵਾਲੀਆਂ ਐਨਕਲੇਵ, ਐੱਨ. ਆਈ. ਐੱਸ., ਸਿੱਧੂ ਕਾਲੋਨੀ, ਨਿਊ ਆਫਿਸਰ ਕਾਲੋਨੀ, ਭਿੰਡੀਆਂ ਸਟਰੀਟ, ਕਰਤਾਰ ਕਾਲੋਨੀ, ਰਣਜੀਤ ਨਗਰ, ਗੁਲਮੋਹਰ ਕਾਲੋਨੀ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਰਾਜਪੁਰਾ ਟਾਊਨ ਤੋਂ 67, ਪ੍ਰੇਮ ਨਗਰ ਤੋਂ 54, ਪ੍ਰੀਤ ਕਾਲੋਨੀ ਤੋਂ 2-2, ਵਾਰਡ ਨੰਬਰ 23, ਵਿਕਾਸ ਨਗਰ, ਨਿਊ ਭਗਤ ਸਿੰਘ ਕਾਲੋਨੀ, ਪੁਰਾਣਾ ਰਾਜਪੁਰਾ ਅਾਦਿ ਥਾਵਾਂ ਤੋਂ 1-1, ਨਾਭਾ ਦੇ ਬਸੰਤਪੁਰਾ ਮੁਹੱਲਾ ਤੋਂ 5, ਨਿਊ ਡਿਫੈਂਸ ਕਾਲੋਨੀ, ਬੈਂਕ ਸਟਰੀਟ, ਗੋਬਿੰਦ ਨਗਰ, ਹਿੰਮਤ ਨਗਰ, ਅਜੀਤ ਨਗਰ, ਬਾਂਸਾ ਵਾਲਾ ਗੱਲੀ ਤੋਂ 1-1, ਸਮਾਣਾ ਦੇ ਲੁਹਾਰਾ ਮੁਹੱਲਾ, ਸਿਵਲ ਹਸਪਤਾਲ ਅਤੇ ਰਾਮ ਬਸਤੀ ਤੋਂ 1-1, ਪਾਤਡ਼ਾਂ ਦੇ ਵਾਰਡ ਨੰਬਰ-4 ਤੋਂ 14, ਵਾਰਡ ਨੰਬਰ 14 ਅਤੇ ਪਾਤਡ਼ਾਂ ਸਿਟੀ ਤੋਂ 1-1, ਸਨੌਰ ਦੇ ਊਧਮ ਸਿੰਘ ਨਗਰ ਤੋਂ ਇਕ ਅਤੇ 33 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।


Bharat Thapa

Content Editor

Related News