6 ਕੌਂਸਲਰਾਂ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਕਿਹਾ ਅਲਵਿਦਾ
Monday, Apr 19, 2021 - 08:18 PM (IST)
ਭਗਤਾ ਭਾਈ, (ਢਿੱਲੋਂ)- ਅੱਜ ਨੇੜਲੇ ਪਿੰਡ ਕੋਠਾ ਗੁਰੂ ਵਿਖੇ ਹਾਲ ਹੀ ਵਿੱਚ ਹੋਈਆਂ ਨਗਰ ਪੰਚਾਇਤਾਂ ਦੀਆਂ ਚੋਣਾ ਵਿੱਚ ਚੁਣੇ ਗਏ 6 ਕੌਂਸਲਰਾਂ ਜਿਨ੍ਹਾਂ ਵਿੱਚ ਵਾਰਡ ਨੰਬਰ 1 ਤੋਂ ਸੁਖਜੀਤ ਕੌਰ, ਵਾਰਡ ਨੰਬਰ 3 ਤੋਂ ਸਰਨਜੀਤ ਕੌਰ, ਵਾਰਡ ਨੰਬਰ 4 ਤੋਂ ਅਮ੍ਰਿਤਪਾਲ ਸਿੰਘ, ਵਾਰਡ ਨੰਬਰ 6 ਤੋਂ ਜਸਵਿੰਦਰ ਕੌਰ ਅਤੇ ਵਾਰਡ ਨੰਬਰ 10 ਤੋਂ ਅਵਤਾਰ ਸਿੰਘ ਨੇ ਆਪਣੇ ਸਾਰੇ ਸਾਥੀਆਂ ਸਮੇਤ ਪਿੰਡ ਵਿੱਚ ਕੌਂਸਲਰ ਸੁਖਜੀਤ ਕੌਰ ਦੇ ਘਰ ਵਿੱਚ ਵੱਡਾ ਇਕੱਠ ਕਰਕੇ ਇੱਕ ਮੀਟਿੰਗ ਕੀਤੀ। ਇਸ ਸਮੇਂ ਇਕੱਤਰ ਹੋਏ ਸਮੂਹ ਐੱਮ ਸੀਜ ਨੇ ਕਾਂਗਰਸ ਪਾਰਟੀ ਅਤੇ ਹਲਕਾ ਵਿਧਾਇਕ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਸਾਥ ਛੱਡਣ ਦਾ ਐਲਾਣ ਕੀਤਾ। ਇਸ ਸਮੇਂ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਕਾਂਗੜ ਨੇ ਜਸਵਿੰਦਰ ਕੌਰ ਨੂੰ ਮਾਰਕੀਟ ਕਮੇਟੀ ਵਿਖੇ ਬੁਲਾ ਕੇ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਫਿਰ ਪਿੰਡ ਆ ਕੇ ਇਕੱਠ ਵਿੱਚ ਮੀਤ ਪ੍ਰਧਾਨ ਦਾ ਐਲਾਣ ਕਰ ਦਿੱਤਾ ਤੇ ਪ੍ਰਧਾਨਗੀ ਦਾ ਆਹੁੱਦਾ ਕੁਝ ਦਿਨ ਪਹਿਲਾਂ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਵਿਆਕਤੀ ਨੂੰ ਸੌਂਪ ਦਿੱਤਾ। ਆਗੂਆਂ ਨੇ ਕਿਹਾ ਕਿ ਮਾਲ ਮੰਤਰੀ ਕਾਂਗੜ ਨੇ ਟਕਸਾਲੀ ਕਾਂਗਰਸੀਆਂ ਨੂੰ ਖੂੰਜੇ ਲਾ ਕੇ ਅਕਾਲੀਆਂ ਨੂੰ ਅੱਗੇ ਲਿਆਉਣ ਵਾਲਾ ਕੰਮ ਸ਼ੁਰੂ ਕੀਤਾ ਹੋਇਆ ਹੈ ਜੋ ਟਕਸਾਲੀ ਕਾਗਰਸੀਆਂ ਦੇ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਸਮੇਂ ਜਸਵਿੰਦਰ ਕੌਰ ਜਿਸ ਨੂੰ ਮੀਤ ਪ੍ਰਧਾਨ ਬਣਾਇਆ ਸੀ ਨੇ ਵੀ ਕਿਹਾ ਕਿ ਉਨ੍ਹਾਂ ਨੇ ਆਪਣੀ ਮੀਤ ਪ੍ਰਧਾਨਗੀ ਦੇ ਆਹੁੱਦੇ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਸੁਖਜੀਤ ਕੌਰ ਭੱਠਲ, ਅਵਤਾਰ ਸਿੰਘ, ਅਤੇ ਹਾਕਮ ਸਿੰਘ ਜੱਸੜ ਨੇ ਕਿਹਾ ਕਿ ਅਗਲੇ ਸੰਘਰਸ਼ ਦਾ ਐਲਾਣ 15 ਮਈ ਤੱਕ ਕੀਤਾ ਜਾ ਸਕਦਾ ਹੈ। ਕਾਂਗਰਸ਼ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਸਾਰੇ ਐੱਮ ਸੀਜ ਅਤੇ ਸਾਰੇ ਸਾਥੀਆਂ ਨੇ ਅੱਗੇ ਕਿਹੜੀ ਪਾਰਟੀ ਵਿੱਚ ਜਾਣਾ ਹੈ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ , ਇਹ ਅਜੇ ਸਮੇਂ ਦੇ ਗਰਭ ਵਿੱਚ ਹੈ । ਇਸ ਸਮੇਂ ਅਜਾਇਬ ਸਿੰਘ ਸਾਬਕਾ ਐੱਮ ਸੀ ਭਗਤਾ, ਰਛਪਾਲ ਸਿੰਘ ਪੰਨੂੰ, ਰਣਧੀਰ ਸਿੰਘ ਧੀਰਾ ਸਿੰਘ ਭਗਤਾ, ਹਾਕਮ ਸਿੰਘ ਜੱਸੜ, ਗੁਰਜੰਟ ਸਿੰਘ, ਕਾਕਾ ਸਿੰਘ ਢਿੱਲੋਂ , ਜਗਤਾਰ ਸਿੰਘ, ਗੁਰਜੀਤ ਸਿੰਘ ਅਤੇ ਹੋਰ ਆਗੂਰ ਵੱਡੀ ਗਿਣਤੀ ਵਿੱਚ ਹਾਜਰ ਸਨ।