5ਵੀਂ ਅਤੇ 8ਵੀਂ ਜਮਾਤ ਪ੍ਰੀਖਿਆ ਫਰਵਰੀ ਦੇ ਪਹਿਲੇ ਹਫਤੇ
Wednesday, Oct 09, 2019 - 08:26 PM (IST)

ਮੋਹਾਲੀ (ਨਿਆਮੀਆਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਅਤੇ 8ਵੀਂ ਜਮਾਤ ਲਈ ਸਾਲਾਨਾ ਪ੍ਰੀਖਿਆ ਫਰਵਰੀ-2020 ਦੇ ਪਹਿਲੇ ਹਫਤੇ ਤੋਂ ਬੋਰਡ ਵਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿਚ ਕਰਵਾਈ ਜਾਵੇਗੀ। 8ਵੀਂ ਜਮਾਤ ਦੀ ਪ੍ਰੀਖਿਆ ਲਈ ਸੈਲਫ ਸੈਂਟਰ ਬਣਾਏ ਜਾਣੇ ਹਨ। ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਸਕੱਤਰ ਨੇ ਦੱਸਿਆ ਕਿ ਸੈਲਫ ਸੈਂਟਰ ਬਣਾਉਣ ਲਈ ਬਿਨੈਕਰਤਾ ਸਕੂਲਾਂ ਵਲੋਂ ਅਪਲਾਈ ਕਰਨ ਬਾਰੇ ਪ੍ਰਤੀ ਬੇਨਤੀ ਫਾਰਮ, ਫੀਸ ਸ਼ਡਿਊਲ/ਜਨਰਲ ਹਦਾਇਤਾਂ ਆਦਿ ਸਬੰਧੀ ਪ੍ਰੋਫਾਰਮੇ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਵੇਖੀ ਜਾ ਸਕਦੀ ਹੈ।