56 ਨਸ਼ੀਲੇ ਟੀਕਿਆਂ ਸਣੇ 2 ਕਾਬੂ
Wednesday, Dec 20, 2017 - 03:51 AM (IST)

ਰਾਹੋਂ, (ਪ੍ਰਭਾਕਰ)- ਥਾਣਾ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਤੇ ਏ.ਐੱਸ.ਆਈ. ਪਰਮਜੀਤ ਸਿੰਘ ਦੀ ਪੁਲਸ ਪਾਰਟੀ ਨੇ ਮਾਛੀਵਾੜਾ ਰੋਡ ਰਾਹੋਂ ਪਿੰਡ ਕਨੌਣ ਸਾਈਡ ਤੋਂ ਆਈ ਇਕ ਇਨੋਵਾ ਗੱਡੀ ਨੂੰ ਦੇਖਿਆ ਜੋ ਰਾਤ ਨੂੰ ਸੜਕ ਦੇ ਕਿਨਾਰੇ ਖੜ੍ਹੀ ਸੀ। ਪੁਲਸ ਪਾਰਟੀ ਨੇ ਟਾਰਚ ਮਾਰ ਕੇ ਦੇਖਿਆ ਤਾਂ ਡਰਾਈਵਰ ਸੀਟ 'ਤੇ ਬੈਠੇ ਚਾਲਕ ਨੇ ਆਪਣਾ ਨਾਂ ਹਰੀਇੰਦਰ ਸਿੰਘ ਉਰਫ ਹਿੰਦਾ ਪੁੱਤਰ ਦਲਵੀਰ ਸਿੰਘ ਵਾਸੀ ਭਾਰਟਾ ਖੁਰਦ ਤੇ ਉਸ ਦੀ ਨਾਲ ਦੀ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਹਰਵਿੰਦਰ ਰਾਮ ਪੁੱਤਰ ਗੁਰਮੇਲ ਰਾਮ ਵਾਸੀ ਭਾਰਟਾ ਕਲਾਂ ਦੱਸਿਆ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਇਨ੍ਹਾਂ ਦੋਵਾਂ ਦੀਆਂ ਜੈਕਟਾਂ ਦੀਆਂ ਜੇਬਾਂ 'ਚੋਂ 56 ਨਸ਼ੀਲੇ ਟੀਕੇ ਬਰਾਮਦ ਹੋਏ।
ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਇਹ ਦੋਵੇਂ ਯੂ.ਪੀ. ਤੋਂ ਨਸ਼ੀਲੇ ਟੀਕੇ ਲਿਆ ਕੇ ਸਪਲਾਈ ਕਰਦੇ ਸੀ। ਇਨ੍ਹਾਂ ਖਿਲਾਫ਼ ਰਾਹੋਂ ਵਿਖੇ ਮਾਮਲਾ ਦਰਜ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।