550ਵਾਂ ਪ੍ਰਕਾਸ਼ ਪੁਰਬ: ਪਵਿੱਤਰ ਕਾਲੀ ਵੇਈਂ ''ਚ 3 ਦਿਨਾਂ ਕਿਸ਼ਤੀ ਦੌੜਾਂ ਸ਼ੁਰੂ

10/23/2019 1:13:53 PM

ਸੁਲਤਾਨਪੁਰ ਲੋਧੀ (ਧੀਰ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮੀ ਪੱਧਰ ਦੀਆਂ ਤਿੰਨ ਦਿਨ ਚੱਲਣ ਵਾਲੀਆਂ ਕਿਸ਼ਤੀ ਦੌੜਾਂ ਬੀਤੇ ਦਿਨ ਪਵਿੱਤਰ ਕਾਲੀ ਵੇਈਂ 'ਚ ਸ਼ੁਰੂ ਹੋ ਗਈਆਂ। 3 ਦਿਨ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ 'ਚ 10 ਸੂਬਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ 'ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮਹਾਰਾਸ਼ਟਰਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮਨੀਪੁਰ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਕਿਸ਼ਤੀ ਦੌੜਾਂ ਦਾ ਉਦਘਾਟਨ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਦਇਆ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ। ਇਨ੍ਹਾਂ ਕਿਸ਼ਤੀ ਦੌੜਾਂ ਵਿਚ ਡਰੈਗਨ ਬੋਟ, ਕੈਨੋ ਪੋਲੋ, ਕਿਯਾਕਿੰਗ ਤੇ ਕਨੋਇੰਗ ਦੇ ਮੁਕਾਬਲੇ ਹੋਣਗੇ।

ਕਿਸ਼ਤੀ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਵੱਖ-ਵੱਖ ਸੂਬਿਆਂ ਤੋਂ 400 ਦੇ ਕਰੀਬ ਖਿਡਾਰੀ ਅਤੇ ਉਨ੍ਹਾਂ ਦੇ ਕੋਚ ਆਏ ਹੋਏ ਹਨ। ਪੰਜਾਬ 'ਚ ਕਿਸ਼ਤੀ ਦੌੜਾਂ ਸਿਰਫ ਪਵਿੱਤਰ ਕਾਲੀ ਵੇਈਂ 'ਚ ਹੀ ਹੁੰਦੀਆਂ ਆ ਰਹੀਆਂ ਹਨ। ਇਨ੍ਹਾਂ ਕਿਸ਼ਤੀ ਮੁਕਾਬਲਿਆਂ ਦੀ ਮੇਜ਼ਬਾਨੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵੱਲੋਂ ਕੀਤੀ ਜਾ ਰਹੀ ਹੈ।

PunjabKesari
ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਮੁਕਾਬਲੇ ਪਹਿਲਾਂ ਕੇਰਲਾ ਅਤੇ ਭੋਪਾਲ 'ਚ ਕਰਵਾਏ ਜਾਂਦੇ ਸੀ ਪਰ ਸੰਤ ਸੀਚੇਵਾਲ ਵਾਟਰ ਸੈਂਟਰ ਬਣਨ ਨਾਲ ਹੁਣ ਇਹ ਮੁਕਾਬਲੇ ਪੰਜਾਬ ਦੀ ਧਰਤੀ 'ਤੇ ਵੀ ਕਰਵਾਏ ਜਾਣ ਲੱਗ ਗਏ ਹਨ। ਦੂਜੀ ਵਾਰ ਨੈਸ਼ਨਲ ਕੱਪ ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2017 'ਚ ਕਿਯਾਕਿੰਗ ਅਤੇ ਕਨੋਇੰਗ ਦੀ ਚੈਂਪੀਅਨਸ਼ਿਪ ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਈ ਗਈ ਸੀ ਅਤੇ ਹੁਣ ਦੂਜੀ ਵਾਰ ਇਹ ਡਰੈਗਨ ਬੋਟ, ਕੈਨੋ ਪੋਲੋ, ਕਿਯਾਕਿੰਗ ਅਤੇ ਕਨੋਇੰਗ ਦਾ ਨੈਸ਼ਨਲ ਫੈਡਰੇਸ਼ਨ ਕੱਪ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਕਾਲੀ ਵੇਈਂ ਕਿਨਾਰੇ ਕਰਵਾਇਆ ਗਿਆ ਹੈ। ਇਸ ਸਮੇਂ ਸੰਤ ਸੀਚੇਵਾਲ ਜੀ ਵੱਲੋਂ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਮੌਕੇ ਆਏ ਖਿਡਾਰੀਆਂ ਨੂੰ ਜੀ ਆਇਆਂ ਕਹਿੰਦਿਆਂ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਿਆ। ਇਸ ਮੌਕੇ ਸੰਤ ਦਇਆ ਸਿੰਘ ਜੀ, ਸੰਤ ਸੁਖਜੀਤ ਸਿੰਘ, ਬਲਬੀਰ ਸਿੰਘ ਬਲਿੰਗ, ਯੱਗਦੱਤ, ਸੁਰਜੀਤ ਸਿੰਘ ਸ਼ੰਟੀ, ਸੈਕਟਰੀ ਪ੍ਰਭਜੀਤ ਸਿੰਘ, ਡਾ. ਰਾਕੇਸ਼ ਮਲਿਕ, ਪ੍ਰੋ. ਅਮਨਦੀਪ ਸਿੰਘ, ਮਨਜੀਤ ਸਿੰਘ ਇੰਚਾਰਜ਼ ਵਾਟਰ ਸਪੋਰਟਸ, ਦੀਪਕ ਕੁਮਾਰ ਆਦਿ ਹਾਜ਼ਰ ਸਨ।


shivani attri

Content Editor

Related News