ਕਿਸਾਨਾਂ ਦੇ ਧਰਨੇ ਦੇ 31 ਦਿਨ 5500 ਤੋਂ ਵੱਧ ਟਰੇਨਾਂ ਪ੍ਰਭਾਵਿਤ, ਰੇਲ ਵਿਭਾਗ ਦਾ ਹੋ ਰਿਹਾ ਲੱਖਾਂ ਦਾ ਨੁਕਸਾਨ

Saturday, May 18, 2024 - 11:27 AM (IST)

ਲੁਧਿਆਣਾ (ਗੌਤਮ) - ਆਪਣੀਆਂ ਮੰਗਾਂ ਸਬੰਧੀ ਸ਼ੰਭੂ ਦੇ ਨੇੜੇ ਰੇਲਵੇ ਟ੍ਰੈਕ ’ਤੇ ਬੈਠੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ 17 ਮਈ ਨੂੰ 31 ਦਿਨ ਹੋ ਚੱਲੇ ਹਨ। ਕਿਸਾਨਾਂ ਦੇ ਇਸ ਧਰਨੇ ਕਾਰਨ ਜਿੱਥੇ ਰੇਲ ਵਿਭਾਗ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਨੁਕਸਾਨ ਸਹਿਣਾ ਪੈ ਰਿਹਾ ਹੈ, ਉਥੇ ਰੇਲ ਯਾਤਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਨ੍ਹਾਂ 31 ਦਿਨਾਂ ’ਚ 5500 ਤੋਂ ਵੱਧ ਟ੍ਰੇਨਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ’ਚੋਂ 2000 ਦੇ ਕਰੀਬ ਟਰੇਨਾਂ ਰੱਦ ਕੀਤੀਆਂ ਗਈਆਂ। ਜਦਕਿ 3000 ਤੋਂ ਵੱਧ ਟਰੇਨਾਂ ਨੂੰ ਡਾਇਵਰਟ ਅਤੇ 1000 ਦੇ ਕਰੀਬ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕਰ ਕੇ ਚਲਾਇਆ ਗਿਆ ਹੈ। 

ਇਹ ਵੀ ਪੜ੍ਹੋ - ਪੰਜਾਬ ਦੇ ਨੌਜਵਾਨ ਗੁਰਸਿਮਰਨ ਤੇ ਗਗਨਦੀਪ ਨੇ Forbes 30 List 'ਚ ਪਾਈ ਧੱਕ, ਬਾਕੀਆਂ ਲਈ ਵੀ ਬਣੇ ਮਿਸਾਲ

ਧਰਨੇ ਕਾਰਨ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਜਾ ਰਿਹਾ ਹੈ। ਜ਼ਿਆਦਾਤਰ ਟਰੇਨਾਂ ਨੂੰ ਸਾਹਨੇਵਾਲ ਤੋਂ ਵਾਇਆ ਚੰਡੀਗੜ੍ਹ, ਮੋਰਿੰਡਾ ਤੋਂ ਬੱਸੀ, ਸਮਰਾਲਾ, ਧੂਰੀ ਜਾਖਲ ਦੇ ਰੂਟ ਤੋਂ ਅੰਬਾਲਾ ਵੱਲ ਰਵਾਨਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹੀ ਟਰੇਨਾਂ 5 ਤੋਂ 10 ਘੰਟੇ ਦੇਰ ਨਾਲ ਚੱਲ ਰਹੀਆਂ ਹਨ। ਰੂਟ ਲੰਬਾ ਹੋਣ ਅਤੇ ਸਾਹਨੇਵਾਲ ਤੋਂ ਚੰਡੀਗੜ੍ਹ ਤੱਕ ਸਿੰਗਲ ਲਾਈਨ ਹੋਣ ਕਾਰਨ ਟਰੇਨਾਂ ਨੂੰ ਕਈ ਕਈ ਘੰਟੇ ਰੋਕ ਕੇ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਵਿਭਾਗ ਨੂੰ ਫਿਊਲ ਦਾ ਜ਼ਿਆਦਾ ਖ਼ਰਚ ਸਹਿਣ ਕਰਨਾ ਪੈ ਰਿਹਾ ਹੈ, ਜਦੋਂਕਿ ਯਾਤਰੀਆਂ ਨੂੰ ਟਰੇਨਾਂ ਦੇ ਲੇਟ ਹੋਣ ਕਾਰਨ ਜ਼ਿਆਦਾ ਸਮਾਂ ਸਫ਼ਰ ’ਚ ਗੁਜ਼ਾਰਨਾ ਪੈ ਰਿਹਾ ਹੈ। ਯਾਤਰੀਆਂ ਨੂੰ ਟਰੇਨਾਂ ਦਾ ਇੰਤਜ਼ਾਰ ਕਰਨ ਲਈ ਕਈ ਕਈ ਘੰਟੇ ਪਲੇਟਫਾਰਮ ’ਤੇ ਗੁਜ਼ਾਰਨੇ ਪੈ ਰਹੇ ਹਨ।

ਇਹ ਵੀ ਪੜ੍ਹੋ - ਫਾਜ਼ਿਲਕਾ 'ਚ ਵੱਡੀ ਵਾਰਦਾਤ: ਘਰ ਦੇ ਕਮਰੇ 'ਚ ਬੰਦ ਕਰ ਕੁੱਟ-ਕੁੱਟ ਕਤਲ ਕਰ 'ਤਾ ਵਿਅਕਤੀ, ਫੈਲੀ ਸਨਸਨੀ

ਯਾਤਰੀਆਂ ਨੂੰ ਨਹੀਂ ਮਿਲਦੀ ਚਾਹ, ਪਾਣੀ ਅਤੇ ਖਾਣਾ
ਅੰਮ੍ਰਿਤਸਰ ਅਤੇ ਜੰਮੂ ਤੋਂ ਨਵੀਂ ਦਿੱਲੀ ਵੱਲ ਜਾਣ ਵਾਲੀਆਂ ਜਿਨ੍ਹਾਂ ਟਰਨਾਂ ਨੂੰ ਵਾਇਆ ਚੰਡੀਗੜ੍ਹ-ਅੰਬਾਲਾ ਵੱਲ ਭੇਜਿਆ ਜਾ ਰਿਹਾ ਹੈ, ਉਨ੍ਹਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਸਾਹਨੇਵਾਲ ਤੋਂ ਚੰਡੀਗੜ੍ਹ ਤੱਕ ਕਈ ਘੰਟੇ ਗੁਜ਼ਾਰਨੇ ਪੈ ਰਹੇ ਹਨ। ਕਈ ਟਰੇਨਾਂ ’ਚ ਪੈਂਟਰੀ ਕਾਰ ਨਾ ਹੋਣ ਕਾਰਨ ਯਾਤਰੀਆਂ ਨੂੰ ਇਸ ਰੂਟ ’ਤੇ ਨਾ ਤਾਂ ਚਾਹ, ਨਾ ਪਾਣੀ ਅਤੇ ਨਾ ਹੀ ਖਾਣਾ ਮਿਲਦਾ ਹੈ। ਉਸ ਤੋਂ ਇਲਾਵਾ ਇਸ ਰੂਟ ’ਤੇ ਚੰਡੀਗੜ੍ਹ ਤੋਂ ਇਲਾਵਾ ਹੋਰ ਕੋਈ ਰੇਲਵੇ ਸਟੇਸ਼ਨਾਂ ’ਤੇ ਸਟਾਲ ਵੀ ਨਾ ਹੋਣ ਕਾਰਨ ਯਾਤਰੀਆਂ ਦਾ ਬੁਰਾ ਹਾਲ ਹੋ ਜਾਂਦਾ ਹੈ। ਯਾਤਰੀ ਬੇਸਬਰੀ ਨਾਲ ਵੈਂਡਰਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਅਤੇ ਜੇਕਰ ਕੋਈ ਦੂਜੀ ਲਾਈਨ ’ਤੇ ਟਰੇਨ ਆਉਂਦੀ ਹੈ ਤਾਂ ਉਸ ਵਿਚ ਮੌਜੂਦ ਪੈਂਟਰੀ ਵਾਲੇ ਵੈਂਡਰ ਹੀ ਸਹਾਰਾ ਬਣਦੇ ਹਨ। ਜ਼ਿਆਦਾ ਸਮੇਂ ਤੱਕ ਟਰੇਨਾਂ ਲੇਟ ਹੋਣ ਕਾਰਨ ਟਰੇਨਾਂ ’ਚ ਗੰਦਗੀ ਫੈਲ ਜਾਂਦੀ ਹੈ ਅਤੇ ਕਈ ਵਾਰ ਤਾਂ ਟਾਇਲੇਟ ਲਈ ਪਾਣੀ ਵੀ ਮੁਹੱਈਆ ਨਹੀਂ ਹੁੰਦਾ, ਜਿਸ ਨਾਲ ਜ਼ਿਆਦਾ ਸਮੱਸਿਆ ਪੈਦਾ ਹੋ ਜਾਂਦੀ ਹੈ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਹਰ ਰੋਜ਼ 2 ਲੱਖ ਰੁਪਏ ਦਾ ਟਿਕਟ ਰਿਫੰਡ
ਟਰੇਨਾਂ ਦੇ ਲੇਟ ਹੋਣ ਅਤੇ ਡਾਇਵਰਟ ਹੋਣ ਕਾਰਨ ਜ਼ਿਆਦਾਤਰ ਯਾਤਰੀ ਆਪਣੀਆਂ ਟਿਕਟਾਂ ਰੱਦ ਕਰਵਾ ਰਹੇ ਹਨ। ਅਧਿਕਾਰਤ ਸੂਤਰਾਂ ਮੁਤਾਬਕ ਇਕੱਲੇ ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਨੂੰ 2 ਲੱਖ ਰੁਪਏ ਤੋਂ ਜ਼ਿਆਦਾ ਦਾ ਟਿਕਟ ਰਿਫੰਡ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਸਪੈਸ਼ਲ ਕਾਊਂਟਰ ਚਲਾਏ ਜਾ ਰਹੇ ਹਨ, ਜਦੋਂਕਿ ਇਸ ਤੋਂ ਵੱਧ ਦਾ ਰਿਫੰਡ ਆਨਲਾਈਨ ਟਿਕਟ ਬੁਕ ਕਰਵਾਉਣ ਵਾਲੇ ਯਾਤਰੀਆਂ ਦਾ ਹੋ ਜਾਂਦਾ ਹੈ।

ਕਮਰਸ਼ੀਅਲ ਵਿਭਾਗ ਵੀ ਘਾਟੇ ਵਿਚ, ਵਪਾਰ ’ਤੇ ਡੂੰਘਾ ਅਸਰ
ਇਸ ਧਰਨੇ ਕਾਰਨ ਰੇਲਵੇ ਦਾ ਕਮਰਸ਼ੀਅਲ ਵਿਭਾਗ ਵੀ ਘਾਟੇ ’ਚ ਜਾ ਰਿਹਾ ਹੈ, ਕਿਉਂਕਿ ਟਰੇਨਾਂ ਰੱਦ ਹੋਣ ਕਾਰਨ ਸਾਮਾਨ ਦੀ ਲੋਡਿੰਗ ਅਤੇ ਅਨ-ਲੋਡਿੰਗ ਨਹੀਂ ਹੋ ਰਹੀ। ਵਪਾਰੀਆਂ ਨੂੰ ਆਪਣਾ ਸਾਮਾਨ ਭੇਜਣ ਲਈ ਟ੍ਰਾਂਸਪੋਰਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਲਾਗਤ ਵੀ ਜ਼ਿਆਦਾ ਦੇਣੀ ਪੈ ਰਹੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News