ਸੀਚੇਵਾਲ ਮਾਡਲ ਦੇ ਅਧੀਨ ਬਣਾਏ ਜਾਣਗੇ 55 ਤਲਾਬ
Saturday, Aug 08, 2020 - 09:40 PM (IST)
ਜਲੰਧਰ/ਕਪੂਰਥਲਾ— ਜਲੰਧਰ ਜ਼ਿਲ੍ਹੇ 'ਚ ਵੱਖ-ਵੱਖ 11 ਬਲਾਕਾਂ 'ਚ ਸੀਚੇਵਾਲ ਅਤੇ ਥਾਪਰ ਮਾਡਲ ਦੇ ਅਧੀਨ 55 ਤਲਾਬ ਵਿਕਸਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਲੂ ਵਿੱਤ ਸਾਲ ਦੌਰਾਨ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਕਾਨੂੰਨ (ਮਨਰੇਗਾ) ਦੇ ਅਧੀਨ ਤਲਾਬ ਬਣਾਏ ਜਾਣਗੇ। ਸਾਰੇ 11 ਬਲਾਕਾਂ 'ਚ 5 ਮਾਡਲ ਤਲਾਬ ਬਣਾਉਣ ਦੀ ਯੋਜਨਾ ਹੈ। ਹਰ ਇਕ ਤਲਾਬ ਦੇ ਨਿਰਮਾਣ 'ਤੇ ਕਰੀਬ 17 ਲੱਖ ਦਾ ਖਰਚ ਆਉਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ
ਬਲਬੀਰ ਸਿੰਘ ਸੀਚੇਵਾਲ ਵੱਲੋਂ ਡਿਜ਼ਾਈਨ ਕੀਤਾ ਗਿਆ ਮਾਡਲ ਧਰਤੀ ਹੇਠਾਂ ਪਾਣੀ ਨੂੰ ਰਿਚਾਰਜ ਕਰਨ 'ਚ ਮਦਦ ਕਰੇਗਾ ਅਤੇ ਸੀਵਰੇਜ ਦੇ ਪਾਣੀ ਨੂੰ ਸਾਫ ਕਰਕੇ ਖੇਤੀਬਾੜੀ ਲਈ ਇਸਤੇਮਾਲ ਹੋ ਸਕੇਗਾ। ਉਥੇ ਹੀ ਥਾਪਰ ਮਾਡਲ ਪਟਿਆਲਾ 'ਚ ਥਾਪਰ ਯੂਨੀਵਰਸਿਟੀ ਵੱਲੋਂ ਡਿਜਾਈਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਹੁਣ ਸਤਲੁਜ ਦਾ ਪਾਣੀ ਹੋਇਆ ਜ਼ਹਿਰੀਲਾ, ਮੱਛੀਆਂ ਸਣੇ ਵੱਡੀ ਗਿਣਤੀ 'ਚ ਜਲ ਜੀਵਾਂ ਦੇ ਮਰਨ ਦਾ ਖਦਸ਼ਾ
ਇਸ ਮਾਡਲ ਦੇ ਅਧੀਨ ਆਉਂਦੇ ਪਿੰਡ ਦੇ ਸੀਵਰੇਜ ਦੇ ਪਾਣੀ ਨੂੰ ਇਕ ਤਲਾਬ 'ਚ ਇਕੱਠਾ ਕਰਕੇ ਫਿਲਟਰ ਮੈਸ਼ ਨਾਲ ਖਤਮ ਕੀਤਾ ਜਾਂਦਾ ਹੈ। ਇਸ ਦੇ ਬਾਅਦ ਪਾਣੀ ਨੂੰ ਤਿੰਨ ਤਲਾਬਾਂ ਜ਼ਰੀਏ ਸਾਫ ਕੀਤਾ ਜਾਂਦਾ ਹੈ। ਪਹਿਲੇ ਤਲਾਬ 'ਚ ਸੀਵਰੇਜ ਦੇ ਪਾਣੀ 'ਚੋਂ ਗਾਰ ਵੱਖਰੀ ਹੁੰਦੀ ਹੈ, ਦੂਜੇ 'ਚ ਤੇਲ, ਚਿਕਨਾਈ, ਘਿਓ ਅਤੇ ਤੀਜੇ 'ਚ ਸੂਰਜ ਦੀ ਰੌਸ਼ਨੀ ਨਾਲ ਪਾਣੀ ਸਾਫ ਹੋਵੇਗਾ। ਇਸ ਮਾਡਲ ਦੇ ਅਧੀਨ ਸ਼ੁਰੂਆਤੀ ਰਿਸਰਚ ਤੋਂ ਬਾਅਦ ਹੁਣ ਕੰਮ ਸ਼ੁਰੂ ਹੋ ਚੁੱਕਾ ਹੈ। ਮਾਡਲ ਨਾਲ ਖੇਤੀਬਾੜੀ ਦੇ ਵਪਾਰ ਨੂੰ ਮਦਦ ਮਿਲ ਸਕੇਗੀ। ਇਸ ਨਾਲ ਸਿੰਚਾਈ ਪ੍ਰਕਿਰਿਆ 'ਚ ਵੀ ਆਸਾਨੀ ਹੋਵੇਗੀ ਅਤੇ ਕਿਸਾਨਾਂ ਨੂੰ ਹੋਰ ਸਰੋਤਾਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇਸ ਨਾਲ ਕੁਦਰਤੀ ਤਰੀਕੇ ਨਾਲ ਸੀਵਰੇਜ ਦੇ ਪਾਣੀ ਨੂੰ ਫਿਲਟਰ ਕਰਕੇ ਖੇਤਾਂ ਨੂੰ ਸਪਲਾਈ ਕਰਨਾ ਸੰਭਵ ਹੈ।
ਇਹ ਵੀ ਪੜ੍ਹੋ: ਅੱਧੀ ਰਾਤ ਵੇਲੇ ਗਾਡਰ ਨਾਲ ਲਟਕਦੀ ਮਾਂ ਦੀ ਲਾਸ਼ ਨੂੰ ਵੇਖ 5 ਸਾਲਾ ਮਾਸੂਮ ਦੇ ਉੱਡੇ ਹੋਸ਼
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਵੱਡਾ ਫੈਸਲਾ, 'ਆਪ' ਪੰਜਾਬ ਇਕਾਈ ਦਾ ਮੁੱਖ ਢਾਂਚਾ ਕੀਤਾ ਭੰਗ