ਲੋਕ ਸਭਾ ਚੋਣਾਂ 2024 : ਸੰਗਰੂਰ ਹਲਕੇ 'ਚ ਖ਼ਤਮ ਹੋਇਆ ਵੋਟਾਂ ਪੈਣ ਦਾ ਕੰਮ, ਕੁੱਲ ਇੰਨੇ ਫ਼ੀਸਦੀ ਹੋਈ ਵੋਟਿੰਗ

06/02/2024 12:20:01 AM

ਸੰਗਰੂਰ (ਵੈੱਬ ਡੈਸਕ, ਵਿਜੈ ਕੁਮਾਰ ਸਿੰਗਲਾ) - ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਸੰਗਰੂਰ ਅੰਦਰ ਪੈ ਰਹੀਆਂ ਵੋਟਾਂ ਦਾ ਕੰਮ ਹੁਣ ਖ਼ਤਮ ਹੋ ਗਿਆ ਹੈ। ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਬਣੇ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਪੂਰਾ ਹੋ ਗਿਆ। ਚੋਣਾਂ ਨੂੰ ਲੈ ਕੇ ਲੋਕ ਬਹੁਤ ਉਤਸ਼ਾਹਿਤ ਵਿਖਾਈ ਦਿੱਤੇ, ਜਿਸ ਕਾਰਨ ਸੰਗਰੂਰ ਹਲਕੇ ਵਿਚ ਕੁੱਲ 64.43 ਫ਼ੀਸਦੀ ਵੋਟਿੰਗ ਹੋਈ। ਇਸ ਦੌਰਾਨ ਭਦੌੜ ਵਿਚ 63 ਫ਼ੀਸਦੀ, ਦਿੜ੍ਹਬਾ ਵਿਚ 67.09 ਫ਼ੀਸਦੀ, ਮਹਿਲ ਕਲਾਂ ਵਿਚ 61.81 ਫ਼ੀਸਦੀ, ਮਲੇਰਕੋਟਲਾ ਵਿਚ 69.70 ਫ਼ੀਸਦੀ, ਲਹਿਰਾਗਾਗਾ ਵਿਚ 66.50 ਫ਼ੀਸਦੀ, ਸੰਗਰੂਰ ਵਿਚ 61.64 ਫ਼ੀਸਦੀ, ਧੂਰੀ ਵਿਚ 65.42 ਫ਼ੀਸਦੀ, ਸੁਨਾਮ ਵਿਚ 65.10 ਫ਼ੀਸਦੀ, ਬਰਨਾਲਾ ਵਿਚ 59.99 ਫ਼ੀਸਦੀ ਵੋਟਿੰਗ ਹੋਈ।                                                                                ਦੱਸ ਦੇਈਏ ਕਿ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੌਰਵਾਲ ਵਲੋਂ ਜ਼ਿਲ੍ਹਾ ਸੰਗਰੂਰ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਸੰਗਰੂਰ ਤੋਂ  ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਮੱਖਣ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੌਜੂਦਾ ਮੈਂਬਰ ਸਿਮਰਨਜੀਤ ਮਾਨ, 'ਆਪ' ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਆਦਿ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।  

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024 : ਫਤਹਿਗੜ੍ਹ ਸਾਹਿਬ ਦੇ ਲੋਕਾਂ 'ਚ ਵੋਟਾਂ ਨੂੰ ਲੈ ਕੇ ਉਤਸ਼ਾਹ, ਲੱਗੀਆਂ ਲੰਮੀਆਂ ਲਾਈਨਾਂ

ਸੰਗਰੂਰ 'ਚ 5 ਵਜੇ ਤੱਕ ਦੀ ਵੋਟਿੰਗ 
ਸੰਗਰੂਰ ਹਲਕੇ ਵਿਚ 5 ਵਜੇ ਤੱਕ 57.21 ਫ਼ੀਸਦੀ ਵੋਟਿੰਗ ਹੋ ਗਈ। ਇਸ ਦੌਰਾਨ ਭਦੌੜ ਵਿਚ 55.50 ਫ਼ੀਸਦੀ, ਦਿੜ੍ਹਬਾ ਵਿਚ 62.50 ਫ਼ੀਸਦੀ, ਮਹਿਲ ਕਲਾਂ ਵਿਚ 54.50 ਫ਼ੀਸਦੀ, ਮਲੇਰਕੋਟਲਾ ਵਿਚ 60.20 ਫ਼ੀਸਦੀ, ਲਹਿਰਾਗਾਗਾ ਵਿਚ 62.10 ਫ਼ੀਸਦੀ, ਸੰਗਰੂਰ ਵਿਚ 53.49 ਫ਼ੀਸਦੀ, ਧੂਰੀ ਵਿਚ 54.25 ਫ਼ੀਸਦੀ, ਸੁਨਾਮ ਵਿਚ 58.30 ਫ਼ੀਸਦੀ, ਬਰਨਾਲਾ ਵਿਚ 53.79 ਫ਼ੀਸਦੀ ਵੋਟਿੰਗ ਹੋਈ ਹੈ।

ਸੰਗਰੂਰ 'ਚ 3 ਵਜੇ ਤੱਕ ਦੀ ਵੋਟਿੰਗ 
ਸੰਗਰੂਰ ਹਲਕੇ ਵਿਚ 3 ਵਜੇ ਤੱਕ 46.84 ਫ਼ੀਸਦੀ ਵੋਟਿੰਗ ਹੋ ਗਈ। ਇਸ ਦੌਰਾਨ ਭਦੌੜ ਵਿਚ 44.66 ਫ਼ੀਸਦੀ, ਦਿੜ੍ਹਬਾ ਵਿਚ 50.00 ਫ਼ੀਸਦੀ, ਮਹਿਲ ਕਲਾਂ ਵਿਚ 44.00 ਫ਼ੀਸਦੀ, ਮਲੇਰਕੋਟਲਾ ਵਿਚ 51.00 ਫ਼ੀਸਦੀ, ਲਹਿਰਾਗਾਗਾ ਵਿਚ 51.00 ਫ਼ੀਸਦੀ, ਸੰਗਰੂਰ ਵਿਚ 44.63 ਫ਼ੀਸਦੀ, ਧੂਰੀ ਵਿਚ 45.36 ਫ਼ੀਸਦੀ, ਸੁਨਾਮ ਵਿਚ 46.81 ਫ਼ੀਸਦੀ, ਬਰਨਾਲਾ ਵਿਚ 43.99 ਫ਼ੀਸਦੀ ਵੋਟਿੰਗ ਹੋਈ ਹੈ।

PunjabKesari

ਸੰਗਰੂਰ 'ਚ 1 ਵਜੇ ਤੱਕ ਦੀ ਵੋਟਿੰਗ 
ਸੰਗਰੂਰ ਹਲਕੇ ਵਿਚ 1 ਵਜੇ ਤੱਕ 39.85 ਫ਼ੀਸਦੀ ਵੋਟਿੰਗ ਹੋ ਗਈ। ਇਸ ਦੌਰਾਨ ਭਦੌੜ ਵਿਚ 39.25 ਫ਼ੀਸਦੀ, ਦਿੜ੍ਹਬਾ ਵਿਚ 43.50 ਫ਼ੀਸਦੀ, ਮਹਿਲ ਕਲਾਂ ਵਿਚ 38.00 ਫ਼ੀਸਦੀ, ਮਲੇਰਕੋਟਲਾ ਵਿਚ 41.40 ਫ਼ੀਸਦੀ, ਲਹਿਰਾਗਾਗਾ ਵਿਚ 43.60 ਫ਼ੀਸਦੀ, ਸੰਗਰੂਰ ਵਿਚ 37.16 ਫ਼ੀਸਦੀ, ਧੂਰੀ ਵਿਚ 37.75 ਫ਼ੀਸਦੀ, ਸੁਨਾਮ ਵਿਚ 39.95 ਫ਼ੀਸਦੀ, ਬਰਨਾਲਾ ਵਿਚ 37.93 ਫ਼ੀਸਦੀ ਵੋਟਿੰਗ ਹੋਈ ਹੈ।

ਸੰਗਰੂਰ 'ਚ 11 ਵਜੇ ਤੱਕ ਦੀ ਵੋਟਿੰਗ 
ਸੰਗਰੂਰ ਹਲਕੇ ਵਿਚ 11 ਵਜੇ ਤੱਕ 26.26 ਫ਼ੀਸਦੀ ਵੋਟਿੰਗ ਹੋ ਗਈ। ਇਸ ਦੌਰਾਨ ਭਦੌੜ ਵਿਚ 26.70 ਫ਼ੀਸਦੀ, ਦਿੜ੍ਹਬਾ ਵਿਚ 29.20 ਫ਼ੀਸਦੀ, ਮਹਿਲ ਕਲਾਂ ਵਿਚ 25.00 ਫ਼ੀਸਦੀ, ਮਲੇਰਕੋਟਲਾ ਵਿਚ 27.00 ਫ਼ੀਸਦੀ, ਲਹਿਰਾਗਾਗਾ ਵਿਚ 29.97 ਫ਼ੀਸਦੀ, ਸੰਗਰੂਰ ਵਿਚ 22.88 ਫ਼ੀਸਦੀ, ਧੂਰੀ ਵਿਚ 23.00 ਫ਼ੀਸਦੀ, ਸੁਨਾਮ ਵਿਚ 26.00 ਫ਼ੀਸਦੀ, ਬਰਨਾਲਾ ਵਿਚ 26.60 ਫ਼ੀਸਦੀ ਵੋਟਿੰਗ ਹੋਈ ਹੈ।

ਇਹ ਵੀ ਪੜ੍ਹੋ - ਨਾਭਾ ਦੇ ਸਹੌਲੀ ਪਿੰਡ ’ਚ 103 ਸਾਲਾ ਬੇਬੇ ਨੇ ਪਾਈ ਵੋਟ, ਵਿਧਾਇਕ ਦੇਵ ਮਾਨ ਨੇ ਫੁੱਲਾਂ ਦੀ ਵਰਖਾ ਕਰ ਕੀਤਾ ਸਨਮਾਨ

PunjabKesari

ਸੰਗਰੂਰ 'ਚ 9 ਵਜੇ ਤੱਕ ਦੀ ਵੋਟਿੰਗ 
ਸੰਗਰੂਰ ਹਲਕੇ ਵਿਚ 9 ਵਜੇ ਤੱਕ 11.36 ਫ਼ੀਸਦੀ ਵੋਟਿੰਗ ਹੋਈ। ਇਸ ਦੌਰਾਨ ਭਦੌੜ ਵਿਚ 12.19 ਫ਼ੀਸਦੀ, ਦਿੜ੍ਹਬਾ ਵਿਚ 12.20 ਫ਼ੀਸਦੀ, ਮਹਿਲ ਕਲਾਂ ਵਿਚ 11.00 ਫ਼ੀਸਦੀ, ਮਲੇਰਕੋਟਲਾ ਵਿਚ 11.00 ਫ਼ੀਸਦੀ, ਲਹਿਰਾਗਾਗਾ ਵਿਚ 13.48 ਫ਼ੀਸਦੀ, ਸੰਗਰੂਰ ਵਿਚ 8.93 ਫ਼ੀਸਦੀ, ਧੂਰੀ ਵਿਚ 10.48 ਫ਼ੀਸਦੀ, ਸੁਨਾਮ ਵਿਚ 10.63 ਫ਼ੀਸਦੀ, ਬਰਨਾਲਾ ਵਿਚ 12.58 ਫ਼ੀਸਦੀ ਵੋਟਿੰਗ ਹੋਈ ਹੈ।

2.14 ਕਰੋੜ ਵੋਟਰਾਂ ਨੇ ਪਾਈ ਵੋਟ
ਅੱਜ ਦੇ ਦਿਨ ਕੁੱਲ 2 ਕਰੋੜ 14 ਲੱਖ 61 ਹਜ਼ਾਰ 739 (2,14,61,739) ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਸ ’ਚ 1 ਕਰੋੜ 12 ਲੱਖ 86 ਹਜ਼ਾਰ 726 (1,12,86,726) ਮਰਦ ਵੋਟਰ, 1 ਕਰੋੜ 1 ਲੱਖ 74 ਹਜ਼ਾਰ 240 (1,01,74,240) ਮਹਿਲਾ ਵੋਟਰ ਅਤੇ 773 ਹੋਰ ਵੋਟਰ ਹਨ।  5 ਲੱਖ 38 ਹਜ਼ਾਰ 715 ਵੋਟਰ 18-19 ਸਾਲ ਗਰੁੱਪ ਨਾਲ ਸਬੰਧ ਰੱਖਦੇ ਹਨ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 855 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਦਿਵਿਆਂਗ ਵੋਟਰਾਂ ਦੀ ਗਿਣਤੀ 1 ਲੱਖ 58 ਹਜ਼ਾਰ 718 ਹੈ। ਸੰਗਰੂਰ ’ਚ 15 ਲੱਖ 56 ਹਜ਼ਾਰ 601 ਕੁੱਲ ਵੋਟਰ ਹਨ, ਜਿਨ੍ਹਾਂ ’ਚ 8 ਲੱਖ 24 ਹਜ਼ਾਰ 1 ਮਰਦ ਵੋਟਰ, 7 ਲੱਖ 32 ਹਜ਼ਾਰ 554 ਮਹਿਲਾ ਵੋਟਰ ਅਤੇ 46 ਟਰਾਂਸਜੈਂਡਰ ਵੋਟਰ ਹਨ।

ਇਹ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਕੌਰ ਨੇ ਪਾਈ ਵੋਟ

PunjabKesari

ਜ਼ਿਕਰਯੋਗ ਹੈ ਕਿ ਸੰਗਰੂਰ ਹਲਕੇ ਦੀਆਂ ਲੋਕ ਸਭਾ ਚੋਣਾਂ 2024 ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਮਾਨ ਨੂੰ ਦੋਬਾਰਾ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਉਮੀਦਵਾਰਾਂ 'ਚ 'ਆਪ' ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੂੰਦਾਂ 'ਤੇ ਦਾਅ ਖੇਡਿਆ ਹੈ। ਉਥੇ ਹੀ ਕਾਂਗਰਸ ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਭਾਜਪਾ ਵੱਲੋਂ ਅਰਵਿੰਦ ਖੰਨਾ ਨੂੰ ਇਥੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਦੇ ਇਲਾਵਾ ਬਸਪਾ ਨੇ ਡਾ. ਮੱਖਣ ਸਿੰਘ ਨੂੰ ਉਤਾਰਿਆ ਗਿਆ ਹੈ। ਦੱਸ ਦੇਈਏ ਕਿ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ 'ਚੋਂ 3 ਹਲਕੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੇਂ ਹਨ। ਇਨ੍ਹਾਂ 'ਚ ਭਦੌੜ, ਦਿੜ੍ਹਬਾ ਅਤੇ ਮਹਿਲ ਕਲਾਂ ਸ਼ਾਮਲ ਹਨ, ਜਦਕਿ ਬਾਕੀ 6 ਹਲਕਿਆਂ 'ਚ ਮਲੇਰਕੋਟਲਾ, ਲਹਿਰਾਗਾਗਾ, ਸੰਗਰੂਰ, ਧੂਰੀ, ਸੁਨਾਮ, ਬਰਨਾਲਾ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News