ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਲੋਕਾਂ ਦੀ ਮੌਤ, 54 ਨਵੇਂ ਮਾਮਲੇ

Sunday, Sep 13, 2020 - 01:38 AM (IST)

ਕਪੂਰਥਲਾ, (ਮਹਾਜਨ)- ਕੋਰੋਨਾ ਦੇ ਵੱਧਦੇ ਕਹਿਰ ਨੇ ਸ਼ਨੀਵਾਰ ਨੂੰ 4 ਲੋਕਾਂ ਦੀ ਜਾਨ ਲੈ ਲਈ, ਜਿਸਦੇ ਬਾਅਦ ਮੌਤਾਂ ਦਾ ਅੰਕਡ਼ਾ ਵਧਦਾ ਹੋਇਆ 92 ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ 54 ਨਵੇਂ ਕੋਰੋਨਾ ਦੇ ਮਰੀਜ਼਼ ਪਾਏ ਜਾਣ ਨਾਲ ਐਕਟਿਵ ਮਰੀਜ਼਼ਾਂ ਦੀ ਗਿਣਤੀ ਵੀ ਵਧ ਕੇ 600 ਤੋਂ ਪਾਰ ਹੋ ਕੇ 612 ਗਈ ਹੈ। ਜਿੱਥੇ ਇੱਕ ਪਾਸੇ ਮਰੀਜ਼਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਆਈਸੋਲੇਸ਼ਨ ਸੈਂਟਰਾਂ ’ਚ ਆਪਣਾ ਇਲਾਜ ਕਰਵਾ ਰਹੇ ਮਰੀਜ਼਼ਾਂ ’ਚੋਂ ਰੋਜਾਨਾ ਕੁਝ ਇੱਕ ਮਰੀਜ਼ ਠੀਕ ਵੀ ਹੋ ਰਹੇ ਹਨ। ਸ਼ਨੀਵਾਰ ਨੂੰ 37 ਲੋਕਾਂ ਨੇ ਕੋਰੋਨਾ ਨੂੰ ਹਰਾਇਆ। ਰਿਕਵਰੀ ਰੇਟ ਵੱਧ ਹੋਣ ਕਾਰਨ ਜ਼ਿਲਾ ਵਾਸੀਆਂ ’ਚ ਕੁਝ ਰਾਹਤ ਵੀ ਹੈ। ਆਈਸੋਲੇਸ਼ਨ ਸੈਂਟਰਾਂ ’ਚ ਇਲਾਜ ਕਰਵਾ ਕੇ ਘਰ ਪਰਤ ਰਹੇ ਮਰੀਜ਼ਾਂ ਨਾਲ ਦੂਜੇ ਲੋਕਾਂ ਦਾ ਵੀ ਹੌਸਲਾ ਵਧ ਰਿਹਾ ਹੈ।

ਸ਼ਨੀਵਾਰ ਨੂੰ ਕੋਰੋਨਾ ਕਾਰਣ ਮਰਣ ਵਾਲਿਆਂ ’ਚ 3 ਕਪੂਰਥਲਾ ਤੇ 1 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ। ਕਪੂਰਥਲਾ ਨਾਲ ਸਬੰਧਤ ਮਰੀਜ਼਼ਾਂ ’ਚ ਪਟੇਲ ਨਗਰ ਦੇ ਰਹਿਣ ਵਾਲੇ 53 ਸਾਲਾ ਪੁਰਸ਼, ਕਪੂਰਥਲਾ ਵਾਸੀ 60 ਸਾਲਾ ਮਹਿਲਾ ਤੇ ਪਿੰਡ ਕਮਾਲਪੁਰ ਤੋਂ 52 ਸਾਲਾ ਪੁਰਸ਼ ਹਨ ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਦਾ ਜਲੰਧਰ ਦੇ ਨਿੱਜੀ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਸੀ ਪਰ ਹਾਲਤ ਵਿਗਡ਼ਨ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 54 ਪਾਜ਼ੇਟਿਵ ਪਾਏ ਗਏ ਮਰੀਜ਼਼ਾਂ ’ਚੋਂ ਕਪੂਰਥਲਾ ਤੋਂ 32, ਫਗਵਾਡ਼ਾ ਤੋਂ 4, ਪਿੰਡ ਭਾਣੋ ਲੰਗਾ ਤੋਂ 7, ਪਿੰਡ ਔਜਲਾ ਜੋਗੀ ਤੋਂ 1, ਸੁਲਤਾਨਪੁਰ ਲੋਧੀ ਤੋਂ 5 ਮਰੀਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਜਲੰਧਰ ਤੋਂ 4 ਤੇ ਇੱਕ ਮਰੀਜ਼ ਚੰਡੀਗਡ਼੍ਹ ਨਾਲ ਸਬੰਧਤ ਹੈ, ਜਿਨ੍ਹਾਂ ਦੀ ਕਪੂਰਥਲਾ ’ਚ ਟੈਸਟਿੰਗ ਕੀਤੀ ਗਈ।

37 ਲੋਕਾਂ ਨੂੰ ਭੇਜਿਆ ਘਰ, 815 ਹੋਰ ਲੋਕਾਂ ਦੀ ਕੀਤੀ ਸੈਂਪਲਿੰਗ

ਸਿਵਲ ਸਰਜਨ ਡਾ. ਜਸਮੀਤ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਕੋਰੋਨਾ ਇਨਫੈਕਸ਼ਨ ਨਾਲ ਪੀਡ਼ਤ ਮਰੀਜ਼ ਜੋ ਕਿ ਪਹਿਲਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ, ’ਚੋਂ ਸ਼ਨੀਵਾਰ ਨੂੰ 37 ਮਰੀਜ਼਼ਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਮਰੀਜ਼਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਉਨ੍ਹਾਂ ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਹਦਾਇਤਾਂ ਤਹਿਤ ਆਪਣੀ ਨਿਗਰਾਨੀ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲੇ ’ਚ 815 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਕਪੂਰਥਲਾ ਤੋਂ 303, ਫੱਤੂਢੀਂਗਾ ਤੋਂ 46, ਟਿੱਬਾ ਤੋਂ 25, ਕਾਲਾ ਸੰਘਿਆਂ ਤੋਂ 92, ਸੁਲਤਾਨਪੁਰ ਲੋਧੀ ਤੋਂ 12, ਭੁਲੱਥ ਤੋਂ 19, ਬੇਗੋਵਾਲ ਤੋਂ 42, ਢਿਲਵਾਂ ਤੋਂ 30, ਫਗਵਾਡ਼ਾ ਤੋਂ 35 ਤੇ ਪਾਂਛਟਾ ਤੋਂ 211 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 2106 ਲੋਕ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ, ਜਿਨ੍ਹਾਂ ’ਚੋਂ 1267 ਲੋਕ ਠੀਕ ਹੋ ਚੁੱਕੇ ਹਨ।


Bharat Thapa

Content Editor

Related News