50 ਪਰਿਵਾਰ ਕਾਂਗਰਸ ''ਚ ਸ਼ਾਮਲ
Sunday, Feb 18, 2018 - 07:57 AM (IST)

ਕੋਟਕਪੂਰਾ (ਨਰਿੰਦਰ) - ਪਿੰਡ ਦੇਵੀ ਵਾਲਾ ਵਿਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ, ਜਦੋਂ ਅਕਾਲੀ ਦਲ ਨਾਲ ਸਬੰਧਤ 50 ਪਰਿਵਾਰਾਂ ਨੂੰ ਚੇਅਰਮੈਨ ਕੁਲਦੀਪ ਸਿੰਘ ਚੰਮੇਲੀ ਦੀ ਪ੍ਰੇਰਨਾ ਸਦਕਾ ਭਾਈ ਰਾਹੁਲ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਕਰ ਲਿਆ। ਇਸ ਸਮੇਂ ਭਾਈ ਰਾਹੁਲ ਨੇ ਪਾਰਟੀ 'ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਪਾਰਟੀ 'ਚ ਪੂਰਾ ਮਾਣ-ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਚੋਣਾਂ ਵਿਚ, ਜੋ ਕੋਟਕਪੂਰਾ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਚੋਣਾਂ 'ਚ ਜਿੱਤਣ ਜਾਂ ਹਾਰਨ ਪਰ ਇੱਥੋਂ ਦੇ ਲੋਕਾਂ ਦਾ ਸਾਥ ਕਦੇ ਵੀ ਨਹੀਂ ਛੱਡਣਗੇ ਕਿਉਂਕਿ ਜਿਨ੍ਹਾਂ ਮਾਣ ਅਤੇ ਸਤਿਕਾਰ ਲੋਕਾਂ ਨੇ ਦਿੱਤਾ ਹੈ, ਇੰਨੇ ਥੋੜ੍ਹੇ ਸਮੇਂ 'ਚ ਉਹ ਹਮੇਸ਼ਾ ਲੋਕਾਂ ਦੇ ਰਿਣੀ ਰਹਿਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਝਗੜੇ ਨੂੰ ਛੱਡ ਕੇ ਸਾਂਝੇ ਕੰਮਾਂ ਵੱਲ ਧਿਆਨ ਦੇਣ।
ਇਸ ਦੌਰਾਨ ਅਜਮੇਰ ਸਿੰਘ, ਜੀਤ ਸਿੰਘ, ਡਾ. ਰਾਜੂ, ਕੁਲਦੀਪ ਕੌਰ, ਪੰਮੀ ਕੌਰ, ਤਰਸੇਮ ਸਿੰਘ, ਛੋਟਾ ਸਿੰਘ, ਪਰਮਜੀਤ ਕੌਰ ਮਹਿਲਾ ਪ੍ਰਧਾਨ, ਭੁਪਿੰਦਰ ਸਿੰਘ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਗੁਰਦਿਆਲ, ਸਾਹਿਬ, ਗੁਰਮੇਲ, ਅਮਰ, ਗੁਰਦੀਪ, ਸੀਲੀ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਚਰਨਜੀਤ ਕੌਰ, ਮਨਜੀਤ ਕੌਰ ਆਦਿ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਕੁਲਦੀਪ ਸਿੰਘ ਚੰਮੇਲੀ, ਠਾਕਰ ਸਿੰਘ ਦੇਵੀਵਾਲਾ, ਭੋਲਾ ਬੀੜ ਸਿੱਖਾਂ ਵਾਲਾ, ਜਸਵਿੰਦਰ ਗੋਲਾ, ਜੀਤੂ ਖਾਰਾ, ਸ਼ੇਰਬਾਜ ਬੱਗੜ, ਕੁਲਵੀਰ ਕਲੇਰ ਆਦਿ ਮੌਜੂਦ ਸਨ।