ਠੱਗ ਜੋੜੇ ਵੱਲੋਂ 5 ਸਾਲ ਦਾ ਬੱਚਾ ਅਗਵਾ

11/12/2019 12:51:14 AM

ਅੰਮ੍ਰਿਤਸਰ,(ਅਨਿਲ): ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਠੱਗ ਜੋੜੇ ਨੇ ਧੋਖੇ ਨਾਲ 5 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ। ਉਕਤ ਪਤੀ-ਪਤਨੀ ਨੇ ਬੱਚੇ ਦੇ ਮਾਤਾ-ਪਿਤਾ ਨੂੰ ਆਪਣੇ ਵਿਸ਼ਵਾਸ 'ਚ ਲੈ ਕੇ ਉਨ੍ਹਾਂ ਦੇ ਬਾਕੀ ਬੱਚਿਆਂ ਨੂੰ ਧੋਖੇ ਨਾਲ ਟਾਇਲਟ 'ਚ ਭੇਜ ਕੇ ਪਰਿਵਾਰ ਦੀ ਗੈਰ-ਹਾਜ਼ਰੀ 'ਚ 5 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ। ਪੁਲਸ ਬੱਚੇ ਦੀ ਤਲਾਸ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਪ੍ਰਵਾਸੀ ਮਜ਼ਦੂਰ ਮਹੰਤ ਪਾਲ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ। ਉਹ ਅੰਮ੍ਰਿਤਸਰ 'ਚ ਨਿਟਿੰਗ ਫੈਕਟਰੀ 'ਚ ਕੰਮ ਕਰਦਾ ਹੈ। ਉਸ ਦੇ 3 ਬੱਚੇ ਜਿਨ੍ਹਾਂ 'ਚ 2 ਮੁੰਡੇ ਤੇ 1 ਕੁੜੀ ਹੈ। ਕੱਲ ਉਸ ਦੀ ਪਤਨੀ ਸਰੋਜ ਪਾਲ ਆਪਣੇ ਤਿੰਨਾਂ ਬੱਚਿਆਂ ਨਾਲ ਮੁਹੱਲੇ ਦੀਆਂ ਕੁਝ ਔਰਤਾਂ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਈ ਸੀ। ਉੱਥੇ ਜੋੜਾ ਘਰ 'ਚ ਉਸ ਨੂੰ ਇਕ ਮਹਿਲਾ ਅਤੇ ਉਸ ਦਾ ਪਤੀ ਮਿਲਿਆ ਜਿਨ੍ਹਾਂ ਇਨ੍ਹਾਂ ਲੋਕਾਂ ਨਾਲ ਕਾਫ਼ੀ ਮੇਲ-ਜੋਲ ਵਧਾਇਆ। ਮਹਿਲਾ ਦੱਸਣ ਲੱਗੀ ਅਸੀਂ ਵੀ ਤੁਹਾਡੇ ਇਲਾਕੇ ਦੇ ਰਹਿਣ ਵਾਲੇ ਹਾਂ। ਕਾਫ਼ੀ ਘੁਲਮਿਲ ਜਾਣ ਤੋਂ ਬਾਅਦ ਉਨ੍ਹਾਂ ਨੇ ਮਿਲ ਕੇ ਨਾਲ ਇਸ਼ਨਾਨ ਕੀਤਾ, ਲੰਗਰ ਛਕਿਆ ਅਤੇ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਵੀ ਟੇਕਿਆ। ਫਿਰ ਪਰਿਕਰਮਾ 'ਚ ਸਾਰਿਆਂ ਨਾਲ ਬੈਠੇ ਸਨ। ਇਸੇ ਦੌਰਾਨ ਬੱਚਿਆਂ ਨੂੰ ਟਾਇਲਟ ਜਾਣਾ ਪਿਆ। ਜੋੜੇ ਨੇ ਉਨ੍ਹਾਂ ਨੂੰ ਕਿਹਾ ਕਿ ਲਿਆਓ ਅਸੀਂ ਬੱਚਿਆਂ ਨੂੰ ਬਾਥਰੂਮ ਕਰਵਾ ਲਿਆਉਂਦੇ ਹਾਂ, ਜਦੋਂ ਉਹ ਬਾਥਰੂਮ ਕਰਾਉਣ ਗਏ ਤਾਂ ਜੋ ਬਾਕੀ ਬੱਚੇ ਸਨ, ਉਨ੍ਹਾਂ ਨੂੰ ਅੰਦਰ ਬਾਥਰੂਮ 'ਚ ਭੇਜ ਦਿੱਤਾ ਅਤੇ ਜਿਵੇਂ ਹੀ ਉਹ ਬੱਚੇ ਬਾਥਰੂਮ ਵਿਚ ਗਏ ਤਾਂ ਠੱਗ ਪਤੀ-ਪਤਨੀ ਨੇ ਛੋਟੇ ਬੱਚੇ ਆਦਿੱਤਿਆ ਪਾਲ ਜਿਸ ਦੀ ਉਮਰ 5 ਸਾਲ ਹੈ, ਨੂੰ ਲੈ ਕੇ ਫਰਾਰ ਹੋ ਗਏ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ