ਭਾਰਤੀ ਖੇਤਰ ਅੰਦਰ ਪਾਕਿਸਤਾਨ ਵੱਲੋਂ ਸੁੱਟੀਆਂ ਗਈਆਂ 5 ਪਲਾਸਟਿਕ ਦੀਆਂ ਬੋਤਲਾਂ, BSF ਨੇ ਕੀਤੀ ਫਾਇਰਿੰਗ

Tuesday, Jan 10, 2023 - 09:12 AM (IST)

ਤਰਨਤਾਰਨ (ਰਮਨ) : ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਲਈ ਰੋਜ਼ਾਨਾ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਭਾਰਤੀ ਖੇਤਰ ਅੰਦਰ 5 ਪਲਾਸਟਿਕ ਦੀਆਂ ਬੋਤਲਾਂ ਨੂੰ ਸੁੱਟਿਆ ਗਿਆ। ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ ਵੱਲੋਂ ਬੋਤਲਾਂ ਨੂੰ ਕਬਜ਼ੇ 'ਚ ਲੈਂਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਖਾਲੜਾ ਦੀ ਪੁਲਸ ਨਾਲ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਫਗਵਾੜਾ 'ਚ ਲੁਟੇਰਿਆਂ ਦੀ ਗੋਲੀ ਨਾਲ ਸ਼ਹੀਦ ਹੋਏ ਪੁਲਸ ਮੁਲਾਜ਼ਮ ਦੇ ਪਰਿਵਾਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

PunjabKesari

ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹਦ ਦੇ ਸੈਕਟਰ ਅਮਰਕੋਟ ਵਿਖੇ ਬੀਤੀ ਰਾਤ ਕਰੀਬ 12.15 ਵਜੇ  ਬੀ. ਓ. ਪੀ ਮੰਗਲੀ ਦੇ ਪਿੱਲਰ ਨੰਬਰ 141/20 ਰਾਹੀਂ ਭਾਰਤੀ ਖੇਤਰ ਅੰਦਰ ਕੋਈ ਵਸਤੂ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੇ ਨਾਲ ਹੀ ਜਦੋਂ ਦੁਬਾਰਾ ਹੋਰ ਵਸਤੂਆਂ ਸੁੱਟਣ ਦੀਆਂ ਆਵਾਜ਼ਾਂ ਸੁਣਾਈ ਦਿਤੀਆਂ ਤਾਂ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ ਦੀ 103 ਬਟਾਲੀਅਨ ਵੱਲੋਂ ਹਰਕਤ 'ਚ ਆਉਂਦੇ ਹੋਏ ਕਰੀਬ 7 ਰੋਂਦ ਫਾਇਰਿੰਗ ਕੀਤੀ ਗਈ।

ਇਹ ਵੀ ਪੜ੍ਹੋ : ਸਰਦ ਰੁੱਤ ਸੈਸ਼ਨ 'ਚ ਠੰਡੇ ਦਿਖੇ ਪੰਜਾਬ ਦੇ ਸੰਸਦ ਮੈਂਬਰ, ਕਈਆਂ ਨੇ ਤਾਂ ਖਾਤਾ ਵੀ ਨਹੀਂ ਖੋਲ੍ਹਿਆ

ਮੌਕੇ 'ਤੇ ਭਾਰਤੀ ਖੇਤਰ 'ਚ ਸੁੱਟੀਆਂ ਗਈਆਂ 5 ਪਲਾਸਟਿਕ ਦੀਆਂ ਬੋਤਲਾਂ ਨੂੰ ਬੀ. ਐੱਸ. ਐੱਫ ਵੱਲੋਂ ਕਬਜ਼ੇ 'ਚ ਲੈ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬਰਾਮਦ ਕੀਤੀਆਂ ਬੋਤਲਾਂ 'ਚ ਹੈਰੋਇਨ ਹੋਣ ਦੀ ਪੂਰੀ ਸੰਭਾਵਨਾ ਦੱਸੀ ਜਾ ਰਹੀ ਹੈ। ਐੱਸ. ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸੰਘਣੀ ਧੁੰਦ ਦੇ ਦਰਮਿਆਨ ਥਾਣਾ ਖਾਲੜਾ ਸਮੇਤ ਹੋਰ ਸਰਹੱਦੀ ਥਾਣਿਆਂ ਦੀ ਪੁਲਸ ਸਮੇਤ ਬੀ. ਐੱਸ. ਐੱਫ ਵੱਲੋਂ ਇਲਾਕੇ 'ਚ ਸਵੇਰ ਤੋਂ ਤਲਾਸ਼ੀ ਮੁਹਿੰਮ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News