ਵੱਖ-ਵੱਖ ਮਾਮਲਿਆਂ ''ਚ 5 ਵਿਅਕਤੀ ਨਾਮਜ਼ਦ

Monday, Jun 11, 2018 - 01:05 AM (IST)

ਰਾਜਪੁਰਾ, (ਚਾਵਲਾ, ਨਿਰਦੋਸ਼)- ਦੋ ਵੱਖ-ਵੱਖ ਥਾਵਾਂ 'ਤੇ ਕੁੱਟ-ਮਾਰ ਕਰਨ 'ਤੇ ਪੁਲਸ ਨੇ 5 ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿਚ ਥਾਣਾ ਸਿਟੀ 'ਚ ਪਿੰਡ ਨਰਡੂ ਵਾਸੀ ਜਸਪਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅੰਡਰਬ੍ਰਿਜ ਰੋਡ 'ਤੇ ਬਣ ਰਹੇ ਇਕ ਪ੍ਰਾਈਵੇਟ ਹਸਪਤਾਲ ਵਿਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਇਸ ਦੌਰਾਨ ਪਿੰਡ ਮੰਡਿਆਨਾ ਦੇ ਰਾਜ ਮਿਸਤਰੀ ਕ੍ਰਿਸ਼ਨ ਸਿੰਘ ਨਾਲ ਕਿਸੇ ਗੱਲ 'ਤੇ ਤਕਰਾਰਬਾਜ਼ੀ ਅਤੇ ਗਾਲੀ-ਗਲੋਚ ਹੋਣ 'ਤੇ ਉਸ ਨੇ ਸ਼ਿਕਾਇਤਕਰਤਾ ਨੂੰ ਲੱਕੜੀ ਦੀ ਬੱਲੀ ਚੁੱਕ ਕੇ ਮਾਰ ਦਿੱਤੀ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਉਕਤ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮ ਖਿਲਾਫ ਆਈ. ਪੀ. ਸੀ. ਦੀ ਧਾਰਾ 323, 341, 506 ਵਿਚ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  
ਦੂਜੇ ਮਾਮਲੇ ਵਿਚ ਥਾਣਾ ਸ਼ੰਭੂ ਵਿਚ ਮੋਹੀ ਖੁਰਦ ਵਾਸੀ ਜਸਪਾਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿੰਡ ਦੇ ਪਰਵਿੰਦਰ ਸਿੰਘ, ਬਲਦੀਪ ਸਿੰਘ, ਦਰਸ਼ਨ ਸਿੰਘ ਅਤੇ ਭੁਪਿੰਦਰ ਸਿੰਘ ਨੇ ਪੁਰਾਣੀ ਤਕਰਾਰਬਾਜ਼ੀ ਨੂੰ ਲੈ ਕੇ ਰੰਜਿਸ਼ ਰਖਦੇ ਹੋਏ ਉਸ ਨੂੰ ਪਿੰਡ ਵਿਚ ਹੀ ਰਸਤੇ ਵਿਚ ਘੇਰ ਕੇ ਕੁੱਟ-ਮਾਰ ਕੀਤੀ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀ। ਇਸ 'ਤੇ ਸ਼ੰਭੂ ਪੁਲਸ ਵੱਲੋਂ ਉਕਤ ਮੁਲਜ਼ਮਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 323, 341, 324, 506, 34 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News