ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਗੂ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ 'ਚ 5 ਨਾਮਜਦ

Thursday, Apr 23, 2020 - 04:28 PM (IST)

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਗੂ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ 'ਚ 5 ਨਾਮਜਦ

ਫ਼ਿਰੋਜ਼ਪੁਰ/ਗੁਰੂਹਰਸਹਾਏ(ਕੁਮਾਰ,ਆਵਲਾ) - ਕੋਵਿਡ-19 ਦੇ ਸਬੰਧ ਵਿਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਾਗੂ ਧਾਰਾ 144 ਅਤੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਜ਼ਿਲ੍ਹਾ ਫਿਰੋਜਪੁਰ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਲੱਖੋ ਕੇ ਬਹਿਰਾਮ ਦੇ ਹੋਲਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਦਾਣਾ ਮੰਡੀ ਲੱਖੋ ਕੇ ਬਹਿਰਾਮ ਦੇ ਕੋਲ ਪੁਲਿਸ ਨੇ ਇਕ ਆਦਮੀ ਨਿਹਾਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੇਹਾਰ ਸੋਨਾ ਉਰਫ ਨਾਕੀ ਕਾ (ਫਾਜਿਲਕਾ) ਨੂੰ ਪੈਦਲ ਆਉਂਦੇ ਦੇਖਿਆ, ਜਿਸਨੂੰ ਰੋਕ ਕੇ ਬਾਹਰ ਘੁੰਮਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕੋਈ ਠੋਸ ਜਵਾਬ ਨਹੀ ਦਿੱਤਾ, ਜਿਸ ਕਾਰਨ ਪੁਲਿਸ ਨੇ ਉਸਨੂੰ ਧਾਰਾ 144 ਅਤੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ।

ਦੂਜੇ ਪਾਸੇ ਥਾਣਾ ਗੁਰੂਹਰਸਹਾਏ ਦੇ ਏ.ਐਸ.ਆਈ. ਆਤਮਾ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਿਸ਼ਵਕਰਮਾ ਚੌਂਕ ਗੁਰੂਹਰਸਹਾਏ ਦੇ ਕੋਲ ਬਲਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਅਤੇ ਗੁਰਪ੍ਰੀਤ ਸਿੰਘ ਪੱਤਰ ਮੰਗਾ ਸਿੰਘ ਵਾਸੀ ਕੁਟੀ ਰੋਡ ਨੂੰ ਗ੍ਰਿਫਤਾਰ ਕੀਤਾ ਹੈ।

ਇਸੇ ਤਰ੍ਹਾਂ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕਮਲ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਤਲਵੰਡੀ ਭਾਈ ਨੂੰ ਮੇਨ ਬਜਾਰ ਵਿਚ ਬਿਨਾ ਵਜ੍ਹਾ ਘੁੰਮਦੇ ਗ੍ਰਿਫਤਾਰ ਕੀਤਾ ਹੈ, ਜਦਕਿ ਏ.ਐਸ.ਆਈ. ਰਣਧੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਬਿਨਾ ਮਨਜੂਰੀ ਅਤੇ ਬਿਨਾ ਕਾਰਨ ਮੀਟ ਸ਼ਾਪ ਖੋਲ ਕੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਸ਼ਿੰਦਰਪਾਲ ਸਿੰਘ ਪੁੱਤਰ ਪਿਆਰੇ ਲਾਲ ਵਾਸੀ ਅਜੀਤ ਨਗਰ ਤਲਵੰਡੀ ਭਾਈ ਅਤੇ ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦੋਧੀਆਂ ਵਾਲੀ ਗਲੀ ਤਲਵੰਡੀ ਭਾਈ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਫੜੇ ਵਿਅਕਤੀਆਂ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ ਤੇ ਜਮਾਨਤ ਲੈ ਕੇ ਰਿਹਾਅ ਕਰ ਦਿੱਤਾ ਗਿਆ ਹੈ।


author

Harinder Kaur

Content Editor

Related News