ਮਨਰੇਗਾ ਦੀ ਰਾਸ਼ੀ ’ਚ ਕਥਿਤ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਮਹਿਲਾ ਸਰਪੰਚ, ਪੰਚ ਅਤੇ ਗ੍ਰਾਮ ਸੇਵਕ ਸਮੇਤ 5 ਨਾਮਜ਼ਦ

Tuesday, Sep 22, 2020 - 06:31 PM (IST)

ਮਨਰੇਗਾ ਦੀ ਰਾਸ਼ੀ ’ਚ ਕਥਿਤ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਮਹਿਲਾ ਸਰਪੰਚ, ਪੰਚ ਅਤੇ ਗ੍ਰਾਮ ਸੇਵਕ ਸਮੇਤ 5 ਨਾਮਜ਼ਦ

ਭਵਾਨੀਗੜ੍ਹ (ਕਾਂਸਲ) - ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਥਾਨਕ ਪੁਲਸ ਨੇ ਮਨਰੇਗਾ ਸਕੀਮ ਦੀ ਰਾਸ਼ੀ ’ਚ ਕਥਿਤ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਪਿੰਡ ਨੂਰਪੁਰਾ ਦੀ ਮਹਿਲਾ ਸਰਪੰਚ, ਗ੍ਰਾਮ ਸੇਵਕ ਅਤੇ ਇਕ ਪੰਚ ਸਮੇਤ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕ ਪੋਸਟ ਕਾਲਾਝਾੜ ਦੇ ਇੰਚਾਰਜ਼ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਜਗਪਾਲ ਸਿੰਘ ਵਾਸੀ ਪਿੰਡ ਨੂਰਪੁਰਾ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਦਿੱਤੀ ਗਈ ਸ਼ਕਾਇਤ ’ਚ ਦੋਸ਼ ਲਗਾਇਆ ਕਿ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ, ਗ੍ਰਾਮ ਸੇਵਕ ਮੱਖਣ ਸਿੰਘ ਅਤੇ ਪੰਚ ਬਖਸ਼ੀਸ਼ ਸਿੰਘ ਨੇ ਪਿੰਡ ’ਚ ਮਨਰੇਗਾ ਸਕੀਮ ਤਹਿਤ ਆਈ ਰਾਸ਼ੀ ਨੂੰ ਜਾਅਲੀ ਹਾਜਰੀਆਂ ਰਾਂਹੀ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਚਹੇਤਿਆਂ ਦੇ ਖਾਤਿਆਂ ’ਚ ਪੁਵਾ ਕੇ ਘਪਲੇਬਾਜ਼ੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ ਅਨੁਸਾਰ ਪਿੰਡ ਵਾਸੀਆਂ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ ਉਨ੍ਹਾਂ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ, ਗ੍ਰਾਮ ਸੇਵਕ ਮੱਖਣ ਸਿੰਘ, ਪੰਚ ਬਖਸ਼ੀਸ਼ ਸਿੰਘ, ਬਖਸ਼ੀਸ਼ ਸਿੰਘ ਪੰਚ ਦੇ ਪੁੱਤਰ ਭੁਪਿੰਦਰ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਵਾਸੀਅਨ ਨੂਰਪੁਰਾ ਵਿਰੁੱਧ ਕਾਨੂੰਨ ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ  ਦਿੱਤੀ ਹੈ।       


author

Harinder Kaur

Content Editor

Related News