ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਨਾਲ 5 ਹੋਰ ਮੌਤਾਂ, 10 ਪੁਲਸ ਮੁਲਾਜ਼ਮਾਂ ਸਮੇਤ 164 ਦੀ ਰਿਪੋਰਟ ਪਾਜ਼ੇਟਿਵ

Thursday, Aug 20, 2020 - 09:05 PM (IST)

ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਨਾਲ 5 ਹੋਰ ਮੌਤਾਂ, 10 ਪੁਲਸ ਮੁਲਾਜ਼ਮਾਂ ਸਮੇਤ 164 ਦੀ ਰਿਪੋਰਟ ਪਾਜ਼ੇਟਿਵ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਨਾਲ 5 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਪੁਲਸ ਮੁਲਾਜ਼ਮਾਂ ਅਤੇ 4 ਸਿਹਤ ਵਿਭਾਗ ਦੇ ਮੁਲਾਜ਼ਮਾਂ ਸਮੇਤ 164 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਵੇਂ ਕੇਸ ਆਉਣ ਮਗਰੋਂ ਜ਼ਿਲ੍ਹੇ ’ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 4411 ਹੋ ਗਈ ਹੈ ਅਤੇ 5 ਹੋਰ ਮੌਤਾਂ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 98 ਹੋ ਗਈ ਹੈ, 2856 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ ਅਤੇ 1457 ਕੇਸ ਐਕਟਿਵ ਹਨ।

ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ

ਡਾ. ਮਲਹੋਤਰਾ ਨੇ ਦੱਸਿਆਂ ਅੱਜ ਜ਼ਿਲੇ ’ਚ 5 ਹੋਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਹਿਲਾ ਪਟਿਆਲਾ ਦੇ ਲਾਹੌਰੀ ਗੇਟ ਗਾਂਧੀ ਨਗਰ ਦਾ ਰਹਿਣ ਵਾਲਾ 70 ਸਾਲਾ ਬਜ਼ੁਰਗ ਜੋ ਕਿ ਬੀ. ਪੀ. ਅਤੇ ਅਸਥਮਾ ਦਾ ਪੁਰਾਣਾ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਦੂਸਰਾ ਸਰਾਭਾ ਨਗਰ ਪਟਿਆਲਾ ਦੀ ਰਹਿਣ ਵਾਲੀ 58 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਬੀਤੇ ਦਿਨ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਈ ਸੀ, ਤੀਸਰਾ ਧਰਮਪੁਰਾ ਬਜਾਰ ਦਾ ਰਹਿਣ ਵਾਲਾ 55 ਸਾਲਾ ਵਿਅਕਤੀ ਜੋ ਕਿ ਸ਼ੁਗਰ, ਬੀ.ਪੀ. ਦਾ ਪੁਰਾਨਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਚੋਥਾਂ ਪਿੰਡ ਪਹਾਡ਼ਪੁਰ ਬਲਾਕ ਕੋਲੀ ਦੀ ਰਹਿਣ ਵਾਲੀ 65 ਸਾਲਾ ਅੋਰਤ ਜੋ ਕਿ ਬੀ.ਪੀ. ਦੀ ਪੁਰਾਨੀ ਮਰੀਜ ਸੀ ਅਤੇ ਬੁਖਾਰ ਤੇਂ ਸਾਹ ਦੀ ਦਿੱਕਤ ਹੋਣ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ, ਪੰਜਵਾ ਪਿੰਡ ਬੁਧਨਪੁਰ ਬਲਾਕ ਕੋਲੀ ਦਾ ਰਹਿਣ ਵਾਲਾ 39 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਹਫਤਾ ਪਹਿਲਾ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ ਹੋਇਆ ਸੀ, ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ। ਜਿਸ ਨਾਲ ਜਿਲੇ ਵਿੱਚ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ ਹੁਣ 98 ਹੋ ਗਈ ਹੈ।

ਇਹ ਕੇਸ ਆਏ ਪਾਜ਼ੇਟਿਵ

ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 164 ਕੇਸਾਂ ਵਿਚੋ 83 ਪਟਿਆਲਾ ਸ਼ਹਿਰ,21 ਰਾਜਪੁਰਾ, 25 ਨਾਭਾ, 12 ਸਮਾਣਾ ਅਤੇ 23 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 23 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ , 141 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਮਜੀਠੀਆਂ ਐਨਕਲੇਵ ਅਤੇ ਅਰਬਨ ਅਸਟੇਟ ਦੋ ਤੋਂ ਪੰਜ-ਪੰਜ, ਅਨੰਦ ਨਗਰ ਤੋਂ ਚਾਰ, ਪ੍ਰੀਤ ਨਗਰ, ਰੇਲਵੇ ਕਾਲੋਨੀ, ਗੁਡ਼ ਮੰਡੀ, ਗੁਰੂ ਨਾਨਕ ਨਗਰ, ਪੁਰਾਨਾ ਬਿਸ਼ਨ ਨਗਰ, ਖਾਲਸਾ ਮੁਹੱਲਾ, ਮਾਡਲ ਟਾਉਨ ਤੋਂ ਦੋ-ਦੋ, ਗੁੱਡ ਅਰਥ ਕਾਲੋਨੀ, ਭਾਖਡ਼ਾ ਐਨਕਲੇਵ,ਰਾਘੋ ਮਾਜਰਾ, ਰੋਇਲ ਐਨਕਲੇਵ, ਪੁਲਸ ਲਾਈਨ, ਯਾਦਵਿੰਦਰਾ ਕਾਲੋਨੀ, ਏਕਤਾ ਵਿਹਾਰ, ਜੈ ਜਵਾਨ ਕਾਲੋਨੀ, ਜੁਝਾਰ ਨਗਰ, ਪੰਜਾਬੀ ਬਾਗ,ਵਿਕਾਸ ਕਾਲੋਨੀ, ਮਹਿੰਦਰਾ ਕਾਲੋਨੀ, ਮੋਤਾ ਸਿੰਘ ਨਗਰ, ਦਰਸ਼ਨ ਨਗਰ, ਹਰਿੰਦਰ ਨਗਰ, ਘੁਮੰਣ ਨਗਰ, ਤ੍ਰਿਵੈਨੀ ਚੋਂਕ, ਗੋਬਿੰਦ ਬਾਗ, ਕਮਲ ਕਾਲੋਨੀ, ਪ੍ਰੌਫੈਸਰ ਕਾਲੋਨੀ, ਤੋਪਖਾਨਾ ਮੋਡ਼, ਨਿਉ ਲਾਲ ਬਾਗ, ਰੋਜ ਕਾਲੋਨੀ, ਘਾਸ ਮੰਡੀ, ਬੈਂਕ ਕਾਲੋਨੀ, ਪ੍ਰੇਮ ਨਗਰ, ਅਜੀਤ ਨਗਰ, ਬਚਿੱਤਰ ਨਗਰ, ਡਾਕਟਰ ਐਨਕਲੇਵ, ਲਹਿਲ ਕਾਲੋਨੀ, ਰਘਬੀਰ ਮਾਰਗ, ਲਾਹੋਰੀ ਗੇਟ, ਫੁਲਕੀਆਂ ਐਨਕਲੇਵ, ਸਿਵਲ ਲਾਈਨ, ਵਿਦਿਆ ਨਗਰ, ਰਤਨ ਨਗਰ, ਅਰਬਨ ਅਸਟੇਟ ਇੱਕ, ਮਹਿੰਦਰਾ ਕੰਪਲੈਕਸ, ਗ੍ਰੀਨ ਪਾਰਕ ਕਾਲੋਨੀ, ਹਰਗੋਬਿੰਦ ਨਗਰ, ਪ੍ਰਤਾਪ ਨਗਰ, ਹੀਰਾ ਨਗਰ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਾਂਧੀ ਕਾਲੋਨੀ ਤੋਂ ਪੰਜ, ਨੇਡ਼ੇ ਆਰਿਆ ਸਮਾਜ ਮੰਦਰ, ਅਨੰਦ ਕਾਲੋਨੀ, ਵਿਕਾਸ ਨਗਰ, ਤੋਂ ਦੋ-ਦੋ, ਨੇਡ਼ੇ ਐਨ.ਟੀ.ਸੀ ਸਕੂਲ, ਗੁਰੁ ਅਮਰਦਾਸ ਕਾਲੋਨੀ, ਘੱਗਰ ਸਰਾਏ, ਪੁਰਾਨਾ ਰਾਜਪੂਰਾ, ਰਾਜਪੁਰਾ ਟਾਉਨ, ਗੁਰੁ ਨਾਨਕ ਕਾਲੋਨੀ, ਡਾਲੀਮਾ ਵਿਹਾਰ, ਵਰਕ ਕੇਅਰ ਸੈਂਟਰ, ਟੀਚਰ ਕਾਲੋਨੀ ਆਦਿ ਥਾਂਵਾ ਤੋਂ ਇੱਕ -ਇੱਕ, ਨਾਭਾ ਦੇ ਬਸੰਤਪੁਰਾ ਮੁੱਹਲਾ ਤੋਂ ਤਿੰਨ, ਸੰਗਤਪੁਰਾ, ਸ਼ਿਵਪੁਰੀ ਬਸਤੀ, ਸਾਖੀਆਂ ਸਟਰੀਟ, ਰਵੀਦਾਸ ਮੁੱਹਲਾ, ਸੰਗਤਪੁਰਾ ਮੁਹੱਲਾ, ਦੁਲਦੀ ਗੇਟ, ਪਾਂਡੁਸਰ ਮੁੱਹਲਾ, ਦਸ਼ਮੇਸ਼ ਕਾਲੋਨੀ, ਪੁਰਾਨਾ ਹਾਥੀਖਾਨਾ, ਨਿਉ ਪਟੇਲ ਨਗਰ, ਰੋਹਟੀ ਛੰਨਾ, ਬੋਡ਼ਾਂ ਗੇਟ, ਕਰਤਾਰਪੁਰਾ ਮੁੱਹਲਾ, ਬੈਂਕ ਸਟਰੀਟ, ਹਰੀਦਾਸ ਕਾਲੋਨੀ, ਭੱਠਾ ਸਟਰੀਟ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਪ੍ਰਤਾਪ ਕਾਲੋਨੀ ਤੋਂ ਪੰਜ, ਘਡ਼ਾਮਾ ਪੱਤੀ, ਧੋਬੀਆਂ ਮੁੱਹਲਾ, ਮਲਕਾਨਾ ਪੱਤੀ, ਵਡ਼ੈਚ ਕਾਲੋਨੀ, ਗੁਰੁ ਗੋਬਿੰਦ ਸਿੰਘ ਕਾਲੋਨੀ ਆਦਿ ਥਾਂਵਾ ਤੋਂ ਇੱਕ-ਇੱਕ ਅਤੇ 23 ਵੱਖ ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ 10 ਪੁਲਸ ਮੁਲਾਜਮ, ਦੋ ਗਰਭਵੱਤੀ ਮਾਂਵਾ ਅਤੇ ਚਾਰ ਸਿਹਤ ਕਰਮੀ ਵੀ ਸ਼ਾਮਲ ਹਨ।

ਇਹ ਨਵੇਂ ਬਣਾਏ ਕੰਟੇਨਮੈਂਟ ਜ਼ੋਨ

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਏਰੀਏ ਵਿਚਂੋ ਜਿਆਦਾ ਪਾਜ਼ੇਟਿਵ ਕੇਸ ਆਉਣ ਤੇਂ ਪਟਿਆਲਾ ਸ਼ਹਿਰ ਦੇ ਦੋ ਹੋਰ ਥਾਂਵਾ ਰੋਜ ਐਵੀਨਿਉ ਅਤੇ ਰਣਜੀਤ ਨਗਰ ਬਲਾਕ ਏ ਵਿੱਚ ਮਾਈਕਰੋ ਕੰਟੈਨਮੈਂਟ ਲਗਾ ਕੇ ਇਹਨਾਂ ਏਰੀਏ ਵਿਚੋ ਅੱਗਲੇ ਦੱਸ ਦਿਨਾਂ ਲਈ ਲੋਕਾਂ ਦੇ ਬਾਹਰ ਆਣ ਜਾਣ ਤੇਂ ਪਾਬੰਦੀ ਲਗਾ ਦਿੱਤੀ ਗਈ ਹੈ।ਇਸੇ ਤਰਾਂ ਕਿ ਜਿਲੇ ਦੇ ਤਿੰਨ ਹੋਰ ਥਾਂਵਾ ਜਿਹਨਾਂ ਵਿੱਚ ਪਟਿਆਲਾ ਸ਼ਹਿਰ ਦੀ ਮਾਰਕਲ ਕਾਲੋਨੀ , ਐਮ.ਆਈ.ਜੀ.ਫਲੇਟ ਫੇਜ ਇੱਕ ਅਤੇ ਨਾਭਾ ਦਾ ਨਿਉ ਬਸਤੀ ਸ਼ਾਮਲ ਹੈ ਵਿੱਚ ਲਗਾਈਆਂ ਮਾਈਕਰੋ ਕੰਟੈਨਮੈਂਟ ਦਾ ਸਮਾਂ ਪੁਰਾ ਹੋਣ ਅਤੇ ਇਹਨਾਂ ਏਰੀਏ ਵਿਚੋ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਇਹਨਾਂ ਥਾਂਵਾ ਤੇਂ ਲੱਗੀ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।


author

Bharat Thapa

Content Editor

Related News