ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 5 ਵਿਅਕਤੀ ਕਾਬੂ
Tuesday, Aug 18, 2020 - 11:05 AM (IST)

ਫਗਵਾੜਾ (ਹਰਜੋਤ) : ਸਿਟੀ ਪੁਲਸ ਨੇ ਚੋਰੀ ਤੇ ਲੁੱਟ-ਖੋਹ ਦੇ ਮਾਮਲਿਆਂ ’ਚ ਪੰਜ ਵੱਖ-ਵੱਖ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਦੋ ਮੋਬਾਇਲ ਅਤੇ 12500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਐੱਸ. ਐੱਚ. ਓ. ਸਿਟੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਲਵਪ੍ਰੀਤ ਪੁੱਤਰ ਜਾਦਰਾਮ ਵਾਸੀ ਮਨਸਾ ਦੇਵੀ ਨਗਰ, ਜਿਸ ਨੇ ਚਾਚੋਕੀ ਤੋਂ ਦੋ ਮੋਬਾਇਲ ਚੋਰੀ ਕੀਤੇ ਸਨ, ਉਹ ਬਰਾਮਦ ਕੀਤੇ ਹਨ।
ਇਸੇ ਤਰ੍ਹਾ ਰਾਜੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਉਕਾਰ ਨਗਰ ਤੇ ਭੀਮ ਵਿਸ਼ਵਕਰਮਾ ਪੁੱਤਰ ਵਿਸ਼ਵਨਾਥ ਵਿਸ਼ਵਕਰਮਾ ਹਾਲ ਵਾਸੀ ਪਲਾਹੀ ਗੇਟ, ਜੋ ਤਿੰਨ ਮੈਂਬਰੀ ਗੈਂਗ ਹੈ, ਇਨ੍ਹਾਂ ਇਕ ਪਰਵਾਸੀ ਦਾ ਏ. ਟੀ. ਐੱਮ. ਖੋਹ ਕੇ 58 ਹਜ਼ਾਰ ਰੁਪਏ ਕਢਵਾਏ ਸਨ, ਜਿਸ ’ਚ ਪੁਲਸ ਨੇ ਇਕ ਗੱਡੀ ਤੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ 11000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਮੋਨੂੰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਰੇਲਵੇ ਪੁੱਲ ਫਗਵਾੜਾ, ਜਿਸ ਨੇ ਨਿੰਮਾ ਚੌਕ ਤੋਂ ਇਕ ਰਾਹਗੀਰ ਕੋਲੋਂ ਪਰਸ ਖੋਹਿਆ ਸੀ। ਉਸ ਕੋਲੋਂ 400 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। 5ਵਾਂ ਵਿਅਕਤੀ ਇੰਦਰਜੀਤ ਸਿੰਘ ਉਰਫ਼ ਸ਼ੈਟੀ ਪੁੱਤਰ ਪਵਨ ਕੁਮਾਰ ਵਾਸੀ ਸ਼ਿਮਲਾਪੁਰੀ ਗਲੀ ਨੰਬਰ-3 ਲੁਧਿਆਣਾ ਪਾਸੋਂ 1100 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।