ਮਕਾਨ ’ਚ ਜੂਆ ਖੇਡਦੇ ਹਜ਼ਾਰਾਂ ਦੀ ਨਕਦੀ ਸਮੇਤ 5 ਕਾਬੂ

Thursday, Nov 16, 2023 - 03:24 PM (IST)

ਮਕਾਨ ’ਚ ਜੂਆ ਖੇਡਦੇ ਹਜ਼ਾਰਾਂ ਦੀ ਨਕਦੀ ਸਮੇਤ 5 ਕਾਬੂ

ਲੁਧਿਆਣਾ (ਤਰੁਣ) : ਮਕਾਨ ’ਚ ਜੂਆ ਖੇਡਦੇ 5 ਲੋਕਾਂ ਨੂੰ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਨੇ ਕਾਬੂ ਕੀਤਾ ਹੈ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਜਸਪਾਲ ਸਿੰਘ ਨਿਵਾਸੀ ਢੋਕਾ ਮੁਹੱਲਾ, ਜਸਪਾਲ ਸਿੰਘ, ਕੁਲਵਿੰਦਰ ਸਿੰਘ ਨਿਵਾਸੀ ਮਾਡਲ ਟਾਊਨ, ਗਗਨ ਮਹਿਤਾ ਨਿਵਾਸੀ ਹਰਬੰਸਪੁਰਾ ਅਤੇ ਧੀਰਜ ਕੁਮਾਰ ਨਿਵਾਸੀ ਕਾਕੋਵਾਲ ਰੋਡ ਵਜੋਂ ਹੋਈ ਹੈ।

ਪੁਲਸ ਨੂੰ ਮੌਕੇ ਤੋਂ 10400 ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਹੋਈ ਹੈ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਰੇਡ ਕਰਦੇ ਹੋਏ ਮੁਲਜ਼ਮਾਂ ਨੂੰ ਜੂਆ ਖੇਡਦੇ ਹਜ਼ਾਰਾਂ ਦੀ ਨਕਦੀ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਖਿਲਾਫ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।


author

Babita

Content Editor

Related News