ਬੁੱਢਾਥੇਹ ’ਚ ਇਕੋ ਪਰਿਵਾਰ ਦੇ 5 ਮੈਂਬਰ ਪਾਏ ਗਏ ਕੋਰੋਨਾ ਪਾਜ਼ੇਟਿਵ
Wednesday, Apr 14, 2021 - 01:49 AM (IST)
ਬਾਬਾ ਬਕਾਲਾ ਸਾਹਿਬ, (ਰਾਕੇਸ਼)- ਥਾਣਾ ਬਿਆਸ ਦੀ ਬੁੱਕਲ ’ਚ ਵਸਦੇ ਪਿੰਡ ਬੁੱਢਾਥੇਹ ਵਿਖੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਤਹਿਸੀਲਦਾਰ ਲਛਮਨ ਸਿੰਘ ਵੱਲੋਂ ਮੌਕੇ ’ਤੇ ਜਾ ਕੇ ਉਸ ਖੇਤਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁੱਢਾਥੇਹ ਵਿਖੇ 6 ਮੈਂਬਰਾਂ ਦਾ ਇਕ ਪਰਿਵਾਰ ਜੋ ਕਿ ਆਪਣਾ ਕੰਮ ਧੰਦਾ ਕਰਦਾ ਹੈ, ਜਿਨ੍ਹਾਂ ਵੱਲੋਂ ਸ਼ੰਕਾ ਜਾਹਰ ਕੀਤੇ ਜਾਣ ’ਤੇ ਉਨ੍ਹਾਂ ਕੋਵਿਡ-19 ਟੈਸਟ ਕੀਤਾ ਗਿਆ, ਜਿਨ੍ਹਾਂ ’ਚੋਂ 5 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ, ਜਦਕਿ ਇਕ ਮੈਂਬਰ ਦੀ ਰਿਪੋਰਟ ਨੈਗੇਟਿਵ ਪਾਈ ਗਈ।
ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਤੋਂ ਸਿਹਤ ਵਿਭਾਗ ਦੀ ਗਈ ਟੀਮ ਵੱਲੋਂ ਉਸ ਘਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਕਿਸੇ ਪੀੜਤ ਦੇ ਸੰਪਰਕ ’ਚ ਆਉਣ ਕਾਰਣ ਇਫੈਕਟਿਡ ਹੋ ਗਿਆ ਸੀ। ਪੀੜਤ ਮੈਂਬਰਾਂ ਨੂੰ ਉਨ੍ਹਾਂ ਦੇ ਘਰ ਵਿਚ ਹੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਅਤੇ ਉਸ ਖੇਤਰ ਨੂੰ ਬੈਰੀਕੇਡ ਕਰ ਦਿੱਤਾ ਗਿਆ ਹੈ। ਇਹ ਘਰ ਪਿੰਡ ਦੀ ਅਬਾਦੀ ਤੋਂ ਦੂਰ ਦੱਸਿਆ ਜਾਂਦਾ ਹੈ। ਇਸ ਮੌਕੇ ਬਿੰਦਰਜੀਤ ਸਿੰਘ ਥਾਣਾ ਮੁਖੀ ਬਿਆਸ, ਰਾਜ ਕੁਮਾਰ ਸੈਕਟਰੀ, ਰਣਜੀਤ ਸਿੰਘ ਪਟਵਾਰੀ, ਰਘਬੀਰ ਸਿੰਘ ਸਰਪੰਚ, ਹਰਪ੍ਰੀਤ ਕੌਰ ਬੀ. ਈ. ਈ., ਯਾਦਵਿੰਦਰ ਸਿੰਘ ਐੱਸ. ਆਈ., ਬਲਜਿੰਦਰ ਸਿੰਘ, ਸੁਖਵੰਤ ਕੌਰ ਏ. ਐੱਨ. ਐੱਮ. ਅਤੇ ਹੋਰ ਵਿਭਾਗ ਕਰਮਚਾਰੀ ਹਾਜ਼ਰ ਸਨ।