ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ 5 ਮੈਂਬਰ ਕਾਬੂ

Thursday, Aug 03, 2017 - 01:43 AM (IST)

ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ 5 ਮੈਂਬਰ ਕਾਬੂ

ਮੋਗਾ, (ਆਜ਼ਾਦ)- ਸਥਾਨਕ ਪੁਲਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਬਾਘਾਪੁਰਾਣਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ 5 ਮੈਂਬਰਾਂ ਨੂੰ ਅਸਲੇ ਸਣੇ ਕਾਬੂ ਕੀਤਾ, ਜਦਕਿ ਇਕ ਭੱਜਣ 'ਚ ਸਫਲ ਹੋ ਗਿਆ ਹੈ, ਜਿਸ 'ਤੇ ਪੁਲਸ ਨੇ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। 
ਕਿਸ ਤਰ੍ਹਾਂ ਆਏ ਕਾਬੂ
ਐੱਸ. ਪੀ. ਆਈ. ਵਜ਼ੀਰ ਸਿੰਘ, ਡੀ. ਐੱਸ. ਪੀ. ਜਸਵੰਤ ਸਿੰਘ ਗਿੱਲ ਨੇ ਦੱਸਿਆ ਕਿ ਬਾਘਾਪੁਰਾਣਾ ਦੇ ਇੰਚਾਰਜ ਇੰਸਪੈਕਟਰ ਜੰਗਜੀਤ ਸਿੰਘ, ਸਹਾਇਕ ਥਾਣੇਦਾਰ ਬਲਧੀਰ ਸਿੰਘ, ਸਹਾਇਕ ਥਾਣੇਦਾਰ ਸਿਕੰਦਰ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਦੇ ਨਾਲ ਸ਼ਰਾਰਤੀ ਅਨਸਰਾਂ ਦੀ ਭਾਲ ਕਰਨ ਲਈ ਇਲਾਕੇ 'ਚ ਗਸ਼ਤ ਕਰਦੇ ਹੋਏ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਨਹਿਰ ਚੰਨੂੰਵਾਲਾ ਦੇ ਕੋਲ ਕੁਝ ਵਿਅਕਤੀ, ਜਿਨ੍ਹਾਂ ਕੋਲ ਅਸਲਾ ਹੈ, ਬੈਠ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ, ਜੇਕਰ ਤੁਰੰਤ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਅਸਲੇ ਸਣੇ ਕਾਬੂ ਆ ਸਕਦੇ ਹਨ, ਜਿਸ 'ਤੇ ਉਨ੍ਹਾਂ ਤੁਰੰਤ ਦੱਸੀ ਜਗ੍ਹਾ 'ਤੇ ਛਾਪਾਮਾਰੀ ਕੀਤੀ ਤਾਂ ਪੁਲਸ ਪਾਰਟੀ ਨੇ ਓਂਕਾਰ ਸਿੰਘ, ਪ੍ਰੀਤਮ ਸਿੰਘ ਉਰਫ ਪਿੰਟੂ ਦੋਵੇਂ ਨਿਵਾਸੀ ਜੀਤਾ ਸਿੰਘ ਵਾਲਾ, ਸਤਕਾਰ ਸਿੰਘ ਨਿਵਾਸੀ ਕੋਟਲਾ ਰਾਇਕਾ, ਮਨਦੀਪ ਸਿੰਘ ਉਰਫ ਦੀਪਾ ਨਿਵਾਸੀ ਸਮਾਲਸਰ ਅਤੇ ਦਿਲਪ੍ਰੀਤ ਸਿੰਘ ਨਿਵਾਸੀ ਮਾੜੀ ਮੁਸਤਫਾ ਨੂੰ ਕਾਬੂ ਕਰ ਲਿਆ ਗਿਆ, ਜਦਕਿ ਇਨ੍ਹਾਂ ਦਾ ਇਕ ਸਾਥੀ ਸੁਖਰਾਜ ਸਿੰਘ ਨਿਵਾਸੀ ਪਿੰਡ ਆਲਮਵਾਲਾ ਭੱਜਣ 'ਚ ਸਫਲ ਹੋ ਗਿਆ। 


Related News