ਮੰਤਰੀ ਹਰਜੋਤ ਬੈਂਸ ਨੇ ਸਾਂਝੀ ਕੀਤੀ ਹਲਕਾ ਲੰਬੀ ਦੇ ਸਰਕਾਰੀ ਸਕੂਲ ਦੀ ਤਸਵੀਰ, ਨਾਲ ਹੀ ਕੀਤਾ ਵੱਡਾ ਐਲਾਨ

05/08/2023 12:52:06 PM

ਸ੍ਰੀ ਮੁਕਤਸਰ ਸਾਹਿਬ/ਮਲੋਟ (ਤਨੇਜਾ, ਖੁਰਾਣਾ, ਜੁਨੇਜਾ) : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਆਲਮਵਾਲਾ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਰਾਹੀ ਸਾਂਝੀਆ ਕਰਕੇ ਖ਼ੂਬ ਤਾਰੀਫ਼ ਕੀਤੀ। ਬੈਂਸ ਨੇ ਆਪਣੇ ਫੇਸਬੁੱਕ ਪੇਜ ਅਤੇ ਟਵਿੱਟਰ ’ਤੇ ਲਿਖਿਆ ਕਿ ਫਰਕ ਤਾਂ ਹੈ...ਸਰਕਾਰੀ ਪ੍ਰਾਇਮਰੀ ਸਕੂਲ ਆਲਮਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਇਹ ਵਿਧਾਨ ਸਭਾ ਹਲਕਾ ਲੰਬੀ ਦਾ ਸਕੂਲ ਹੈ, ਹਲਕਾ ਲੰਬੀ ਹੋਣ ਕਾਰਨ, ਸਕੂਲ ਦੀ ਪਹਿਲਾਂ ਦੀ ਤਸਵੀਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਨ ਤੋਂ ਬਾਅਦ ਦੀ ਤਸਵੀਰ ਆਪਣੇ ਆਪ ਬਹੁਤ ਕੁਝ ਬਿਆਨ ਕਰਦੀ ਹੈ।

PunjabKesari

ਇਹ ਵੀ ਪੜ੍ਹੋ- ਮਾਮਲਾ ਕੈਦੀਆਂ ਦੀ ਵਾਇਰਲ ਵੀਡੀਓ ਦਾ: ਬਠਿੰਡਾ ਜੇਲ੍ਹ 'ਚ ਮੋਬਾਇਲ ਪਹੁੰਚਾਉਣ ਵਾਲੇ ਨੇ ਕੀਤਾ ਸਰੰਡਰ

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਸਕੂਲ ਨੂੰ ਹੋਰ ਸ਼ਾਨਦਾਰ ਬਣਾਉਣ ਵਾਸਤੇ 5 ਲੱਖ ਰੁਪਏ ਦੀ ਹੋਰ ਗ੍ਰਾਂਟ ਭੇਜਣ ਬਾਰੇ ਲਿਖਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਸਮੁੱਚੇ ਸਿੱਖਿਆ ਸਿਸਟਮ ਵਿੱਚ ਸੁਧਾਰ ਕਰਕੇ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਕੂਲ ਸਿੱਖਿਆ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਮੁੜ ਦੁਹਰਾਉਂਦਿਆਂ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਉਣ ਵਾਲੇ ਛੇ ਮਹੀਨਿਆਂ ਦੌਰਾਨ ਹੀ ਪੰਜਾਬ ਦੇ ਲੋਕਾਂ ਨੂੰ ਖੰਡਰ ਬਣ ਚੁੱਕੇ ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਦੀਆਂ ਅਜਿਹੀਆਂ ਹੋਰ ਸ਼ਾਨਦਾਰ ਇਮਾਰਤਾਂ ਦੇਖਣ ਨੂੰ ਮਿਲਣਗੀਆਂ।

PunjabKesari

ਇਹ ਵੀ ਪੜ੍ਹੋ- ਬਠਿੰਡਾ ਨੂੰ ਵੱਡੀ ਸੌਗਾਤ ਦੇਣ ਦੀ ਤਿਆਰੀ 'ਚ ਪੰਜਾਬ ਸਰਕਾਰ, ਜਲਦ ਸ਼ੁਰੂ ਹੋਣ ਜਾ ਰਿਹਾ ਇਹ ਪ੍ਰਾਜੈਕਟ

ਸਿੱਖਿਆ ਮੰਤਰੀ ਅਨੁਸਾਰ ਚੋਣਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਟਰੇਨਿੰਗ ਦੇਣ ਲਈ ਬਾਹਰ ਭੇਜਿਆ ਗਿਆ ਸੀ, ਇਸੇ ਲੜੀ ਤਹਿਤ ਹੁਣ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਚੋਣਵੇਂ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਟਰੇਨਿੰਗ ਦਿਵਾਉਣ ਲਈ ਬਾਹਰ ਭੇਜਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


Simran Bhutto

Content Editor

Related News