ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ ਨੇੜੇ ਵਾਪਰਿਆ ਭਿਆਨਕ ਹਾਦਸਾ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
Monday, Jun 20, 2022 - 04:55 PM (IST)
ਭੁਲੱਥ (ਰਜਿੰਦਰ)- ਜਲੰਧਰ ਤੋਂ ਅੰਮ੍ਰਿਤਸਰ ਹਾਈਵੇਅ 'ਤੇ ਪਿੰਡ ਹਮੀਰਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਨ ਕਰਕੇ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਸਵੇਰੇ ਕਰੀਬ 7 ਵਜੇ ਹੋਏ ਖੜ੍ਹੇ ਕੈਂਟਰ ਵਿਚ ਹੌਂਡਾ ਸਿਟੀ ਕਾਰ ਵੱਜਣ ਕਰਕੇ ਇਹ ਹਾਦਸ ਵਾਪਰਿਆ, ਜਿਸ ਦੌਰਾਨ ਕਾਰ ਵਿਚ ਸਵਾਰ ਇਕੋਂ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਦੋ ਛੋਟੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 6 ਅਤੇ 8 ਮਹੀਨੇ ਦੱਸੀ ਗਈ ਹੈ।
ਇਸ ਤੋਂ ਇਲਾਵਾ ਕਾਰ ਚਾਲਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਕਾਰ ਸਵਾਰ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਹਾਦਸਾ ਹਮੀਰਾ ਹਾਈਵੇਅ 'ਤੇ ਜਗਤਜੀਤ ਇੰਡਸਟਰੀ ਹਮੀਰਾ ਨੇੜੇ ਇਕ ਢਾਬੇ ਸਾਹਮਣੇ ਵਾਪਰਿਆ, ਜਿੱਥੇ ਟ੍ਰੈਫਿਕ ਹੋਣ ਕਰਕੇ ਕਾਰ ਚਾਲਕ ਨੇ ਆਪਣੀ ਕਾਰ ਜਦੋਂ ਖੱਬੇ ਹੱਥ ਮੋੜੀ ਜੋ ਅੱਗੇ ਸੜਕ ਵਿਚ ਖੜ੍ਹੇ ਕੈਂਟਰ ਵਿਚ ਵੱਜੀ। ਦੱਸਣਯੋਗ ਹੈ ਕਿ ਕਾਰ ਅੰਮ੍ਰਿਤਸਰ ਵੱਲੋਂ ਆ ਰਹੀ ਸੀ। ਕਾਰ ਨੂੰ ਤਜਿੰਦਰ ਸਿੰਘ (27) ਪੁੱਤਰ ਰਣਜੀਤ ਸਿੰਘ ਚਲਾ ਰਿਹਾ ਸੀ। ਇਸ ਹਾਦਸੇ ਵਿਚ ਤਜਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ, ਜੋ ਜਲੰਧਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ। ਉਸ ਦਾ ਭਾਣਜਾ ਮਨਵੀਰ ਸਿੰਘ (7) ਪੁੱਤਰ ਰਜਿੰਦਰ ਸਿੰਘ ਠੀਕ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ ਜਦਕਿ ਸਰਬਜੀਤ ਕੌਰ (56) ਪਤਨੀ ਰਣਜੀਤ ਸਿੰਘ, ਅਮਨਦੀਪ ਕੌਰ (25) ਪਤਨੀ ਤਜਿੰਦਰ ਸਿੰਘ, ਗੁਰਫ਼ਿਤਹ ਸਿੰਘ ਉਮਰ 6 ਮਹੀਨੇ ਪੁੱਤਰ ਤਜਿੰਦਰ ਸਿੰਘ, ਮਨਪ੍ਰੀਤ ਕੌਰ (34) ਪਤਨੀ ਰਜਿੰਦਰ ਸਿੰਘ, ਪਰਨੀਤ ਸਿੰਘ ਉਮਰ 08 ਮਹੀਨੇ ਪੁੱਤਰ ਰਜਿੰਦਰ ਸਿੰਘ, ਵਾਸੀ ਸਿਵਲ ਲਾਈਨ ਲੁਧਿਆਣਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜਲੰਧਰ: ਹੋਟਲ ’ਚ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ’ਤੇ ਪੁੱਜੀ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ
ਇਸ ਸਬੰਧੀ ਥਾਣਾ ਮੁਖੀ ਸੁਭਾਨਪੁਰ ਹਰਜੀਤ ਸਿੰਘ ਨੇ ਦੱਸਿਆ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਕੈਂਟਰ ਅੰਮ੍ਰਿਤਸਰ ਦਾ ਹੈ, ਜਿਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ