ਡੇਰਾਬੱਸੀ ਤੋਂ ਲਾਪਤਾ ਹੋਏ 5 ਬੱਚੇ ਮੁੰਬਈ 'ਚ ਮਿਲੇ, ਬੱਚਿਆਂ ਨੂੰ ਲੈਣ ਲਈ ਰਵਾਨਾ ਹੋਈ ਪੰਜਾਬ ਪੁਲਸ

Saturday, Jul 13, 2024 - 11:26 AM (IST)

ਡੇਰਾਬੱਸੀ (ਅਨਿਲ) : ਡੇਰਾਬੱਸੀ 'ਚ ਐਤਵਾਰ ਨੂੰ ਘਰੋਂ ਖੇਡਣ ਦਾ ਕਹਿ ਕੇ ਨਿਕਲੇ 7 'ਚੋਂ 5 ਬੱਚਿਆਂ ਨੂੰ ਡੇਰਾਬੱਸੀ ਪੁਲਸ ਨੇ ਮੁੰਬਈ 'ਚ ਲੋਕੇਟ ਕਰ ਲਿਆ ਹੈ। ਇਹ ਬੱਚੇ ਬੋਰੀਵਾਲੀ ਥਾਣੇ 'ਚ ਮੁੰਬਈ ਪੁਲਸ ਦੀ ਨਿਗਰਾਨੀ 'ਚ ਹਨ। ਉਨ੍ਹਾਂ ਨੂੰ ਲੈਣ ਲਈ ਡੇਰਾਬੱਸੀ ਪੁਲਸ ਦੀ ਟੀਮ ਮਾਪਿਆਂ ਨਾਲ ਹੁਣ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਮਗਰੋਂ ਵੀ ਗਰਮਾਈ ਰਹੇਗੀ ਪੰਜਾਬ ਦੀ ਸਿਆਸਤ, ਤੁਰੰਤ ਬਾਅਦ ਫਿਰ ਪੈਣਗੀਆਂ ਵੋਟਾਂ

ਜਲਦੀ ਹੀ ਸਹੀ-ਸਲਾਮਤ 5 ਬੱਚਿਆਂ ਨੂੰ ਹੁਣ ਡੇਰਾਬੱਸੀ 'ਚ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਡੇਰਾਬੱਸੀ 'ਚ ਖੇਡਣ ਲਈ ਐਤਵਾਰ ਨੂੰ ਘਰੋਂ ਨਿਕਲੇ 7 ਬੱਚਿਆਂ 'ਚੋਂ 2 ਬੱਚਿਆਂ ਗੌਰਵ ਅਤੇ ਗਿਆਨ ਚੰਦ ਨੂੰ ਚੌਥੇ ਦਿਨ ਪੁਲਸ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਸੀ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨਤੀਜੇ : 'ਆਪ' ਦੇ ਮੋਹਿੰਦਰ ਭਗਤ ਨੂੰ ਵੱਡੀ ਲੀਡ, ਅਕਾਲੀ ਦਲ ਦੀ ਹਾਲਤ ਪਤਲੀ (ਵੀਡੀਓ)

ਇਹ ਬੱਚੇ ਬੁੱਧਵਾਰ ਦੇਰ ਰਾਤ ਮੁੰਬਈ ਤੋਂ ਵਾਪਸ ਆਉਂਦੇ ਹੋਏ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਿਲ ਗਏ ਸਨ। ਇਹ ਮੁੰਬਈ ਰੇਲਵੇ ਸਟੇਸ਼ਨ 'ਤੇ ਹੀ ਬਾਕੀ ਬੱਚਿਆਂ ਨਾਲ ਸੁੱਤੇ ਸਨ ਅਤੇ ਉੱਥੇ ਹੀ ਸਮਾਂ ਬਿਤਾਉਂਦੇ ਰਹੇ। ਡੇਰਾਬੱਸੀ ਪੁਲਸ ਥਾਣਾ ਇੰਚਾਰਜ ਇੰਸਪੈਕਟਰ ਮਨਦੀਪ ਸਿੰਘ ਮੁਤਾਬਕ ਪਹਿਲਾਂ ਗੌਰਵ ਨਾਂ ਦੇ ਬੱਚੇ ਨੂੰ ਟੀਮ ਨਾਲ ਮੁੰਬਈ ਲਿਜਾਣ ਦਾ ਪ੍ਰੋਗਰਾਮ ਸੀ ਕਿਉਂਕਿ ਸਾਰੇ 5 ਬੱਚੇ ਮੁੰਬਈ ਪੁਲਸ ਨੇ ਆਪਣੀ ਹਿਰਾਸਤ 'ਚ ਲਏ ਹਨ, ਇਸ ਲਈ ਗੌਰਵ ਨੂੰ ਲਿਜਾਣ ਲਈ ਲੋੜ ਨਹੀਂ ਪਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News