ਹੱਤਿਆ ਦਾ ਮਾਮਲਾ 3 ਕਿੰਨਰਾਂ ਸਮੇਤ 5 ਮੁਲਜ਼ਮ ਕਾਬੂ

11/19/2017 2:56:58 AM

ਚੰਡੀਗੜ੍ਹ,   (ਸੰਦੀਪ)-  ਸੈਕਟਰ-25 ਸਥਿਤ ਜਨਤਾ ਕਾਲੋਨੀ ਵਿਚ ਬਿਜਲੀ ਵਿਭਾਗ ਦੇ ਸਬ-ਸਟੇਸ਼ਨ ਅਟੈਂਡੈਂਟ ਹਰਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਪੁਲਸ ਨੇ 3 ਕਿੰਨਰਾਂ ਸਮੇਤ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਸੈਕਟਰ-11 ਦੇ ਐੱਸ. ਡੀ. ਓ. ਅਰਵਿੰਦ ਯਾਦਵ ਦੀ ਸ਼ਿਕਾਇਤ ਦੇ ਆਧਾਰ 'ਤੇ ਸਾਰੇ ਮੁਲਜ਼ਮਾਂ ਖਿਲਾਫ ਹੱਤਿਆ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪੁਲਸ ਨੇ ਸ਼ਨੀਵਾਰ ਨੂੰ ਸੈਕਟਰ-25 ਸ਼ਮਸ਼ਾਨਘਾਟ ਦੇ ਕੋਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿਚ ਵਿਕਾਸ, ਅਤੁਲ, ਕਿੰਨਰ ਰੂਪਾਲੀ, ਮਲਾਇਕਾ ਤੋਂ ਇਲਾਵਾ ਇਕ ਨਾਬਾਲਿਗ ਵੀ ਸ਼ਾਮਲ ਹੈ, ਜਦਕਿ ਪੁਲਸ ਨੂੰ ਇਕ ਮੁਲਜ਼ਮ ਕਿੰਨਰ ਸੋਨਮ ਦੀ ਭਾਲ ਹੈ। 
ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਨਾਬਾਲਿਗ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ, ਰੂਪਾਲੀ, ਮਲਾਇਕਾ ਨੂੰ ਨਿਆਇਕ ਹਿਰਾਸਤ ਵਿਚ ਤੇ ਵਿਕਾਸ ਤੇ ਅਤੁਲ ਨੂੰ 1 ਦਿਨ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਰਿਮਾਂਡ ਦੌਰਾਨ ਪੁਲਸ ਮੁਲਜ਼ਮਾਂ ਤੋਂ ਫੈਕਟ ਵੈਰੀਫਾਈ ਕਰੇਗੀ। 


Related News