ਵਿਰਦੀ ਕਾਲੋਨੀ ''ਚੋਂ ਭਾਜਪਾ ਆਗੂ ਦੇ ਘਰੋਂ 5 ਨੌਜਵਾਨ ਚੁੱਕੇ, 1 ਨਿਕਲਿਆ ਜਾਹਿਦ ਦਾ ਦੋਸਤ

Saturday, Oct 13, 2018 - 11:04 AM (IST)

ਵਿਰਦੀ ਕਾਲੋਨੀ ''ਚੋਂ ਭਾਜਪਾ ਆਗੂ ਦੇ ਘਰੋਂ 5 ਨੌਜਵਾਨ ਚੁੱਕੇ, 1 ਨਿਕਲਿਆ ਜਾਹਿਦ ਦਾ ਦੋਸਤ

ਜਲੰਧਰ (ਮ੍ਰਿਦੁਲ)— ਬੀਤੀ ਦਿਨੀਂ ਸਿਟੀ ਇੰਸਟੀਚਿਊਟ 'ਚੋਂ 3 ਕਸ਼ਮੀਰੀ ਅੱਤਵਾਦੀਆਂ ਨੂੰ ਹਥਿਆਰਾਂ ਸਮਤੇ ਕਾਬੂ ਕਰਨ ਤੋਂ ਬਾਅਦ ਪੁਲਸ ਚੌਕਸ ਹੋ ਗਈ ਹੈ। ਇਸੇ ਦੇ ਤਹਿਤ ਸ਼ੁੱਕਰਵਾਰ ਜਲੰਧਰ ਦੇ ਡੀ. ਸੀ. ਪੀ. ਗੁਰਮੀਤ ਸਿੰਘ ਦੀ ਟੀਮ ਨੇ ਵੈਸਟ ਹਲਕੇ 'ਚ ਭਾਜਪਾ ਮੰਡਲ 8 ਦੇ ਮਹਾਮੰਤਰੀ ਦੇ ਵਿਰਦੀ ਕਾਲੋਨੀ ਸਥਿਤ ਘਰ 'ਚੋਂ ਦੁਪਹਿਰ 12 ਵਜੇ ਸੇਂਟ ਸੋਲਜਰ ਇੰਸਟੀਚਿਊਟ ਦੇ ਕਸ਼ਮੀਰੀ ਵਿਦਿਆਰਥੀ ਚੁੱਕੇ। ਛਾਪਾਮਾਰੀ ਟੀਮ ਨੇ ਘਰ 'ਚੋਂ ਮੁਲਜ਼ਮਾਂ ਦਾ ਇਕ ਬੈਗ ਵੀ ਬਰਾਮਦ ਕੀਤਾ। ਸੀ. ਆਈ. ਏ. ਸਟਾਫ ਨੇ ਪੁੱਛਗਿੱਛ ਤੋਂ ਬਾਅਦ ਰਾਤ 12 ਵਜੇ ਛੱਡ ਦਿੱਤਾ। ਪੁਲਸ ਸੂਤਰਾਂ ਦੀ ਮੰਨੀਏ ਤਾਂ ਹਿਰਾਸਤ 'ਚ ਲਏ ਗਏ 5 ਨੌਜਵਾਨਾਂ 'ਚੋਂ ਆਕਿਫ ਫਾਰੂਕ ਨਾਮਕ ਵਿਅਕਤੀ ਜਾਹਿਦ ਦਾ ਦੋਸਤ ਹੈ, ਜਿਸ ਨੂੰ ਉਹ ਪਿਛਲੇ ਸਾਲ ਆਪਣੇ ਨਾਲ ਹੀ ਲੈ ਕੇ ਆਇਆ ਸੀ।

PunjabKesari
ਦੂਜੇ ਪਾਸੇ ਭਾਜਪਾ ਨੇਤਾ ਪਵਨ ਕਸ਼ਯਪ ਨੇ ਦੱਸਿਆ ਕਿ ਉਸ ਕੋਲ 2 ਨੌਜਵਾਨ 15 ਦਿਨ ਪਹਿਲਾਂ ਆਏ ਸਨ ਅਤੇ 3 ਵਿਦਿਆਰਥੀ ਤਿੰਨ ਦਿਨ ਪਹਿਲਾਂ ਹੀ ਆਏ ਸਨ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਘਰ ਦੇ ਉਪਰਲੇ ਹਿੱਸੇ 'ਚ ਰਹਿਣ ਲਈ ਥਾਂ ਦਿੱਤੀ ਸੀ। 

ਰਾਤ 11 ਵਜੇ ਤੱਕ ਸੇਂਟ ਸੋਲਜਰ ਇੰਸਟੀਚਿਊਟ ਦੀ ਮੈਨੇਜਮੈਂਟ ਸੀ. ਆਈ. ਏ. ਸਟਾਫ ਦੇ ਬਾਹਰ ਖੜ੍ਹੀ ਰਹੀ। ਇੰਸਟੀਚਿਊਸ਼ਨ ਦੇ ਐੱਮ. ਡੀ. ਮਨਹਰ ਅਰੋੜਾ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਵਿਦਿਆਰਥੀ ਐੱਮ. ਸੀ. ਏ. ਦੀ ਪੜ੍ਹਾਈ ਕਰ ਰਹੇ ਹਨ। ਰਾਤ ਤੱਕ ਪੁਲਸ ਨੇ ਉਨ੍ਹਾਂ ਦੀ ਹਾਈਟ, ਉਨ੍ਹਾਂ ਦੇ ਫਿੰਗਰ ਪ੍ਰਿੰਟ ਤੱਕ ਸਕੈਨ ਕਰ ਲਏ ਹਨ ਅਤੇ ਇਸ ਦੇ ਬਾਅਦ ਛੱਡ ਦਿੱਤਾ ਗਿਆ। ਉਥੇ ਹੀ ਇਸ ਮਾਮਲੇ 'ਚ ਪੁਲਸ ਅਧਿਕਾਰੀ ਗਗਨਦੀਪ ਸਿੰਘ ਨੇ ਕਿਹਾ ਕਿ ਫੜੇ ਗਏ ਅੱਤਵਾਦੀਆਂ ਦੇ ਸਾਥੀ ਹੋਣ ਦੇ ਸ਼ੱਕ ਦੇ ਆਧਾਰ 'ਤੇ ਇਨ੍ਹਾਂ ਸਾਰੇ ਕਸ਼ਮੀਰੀ ਵਿਦਿਆਰਥੀਆਂ ਨੂੰ ਫੜਿਆ ਗਿਆ ਅਤੇ ਉਨ੍ਹਾਂ ਕੋਲੋਂ ਸੀ. ਆਈ. ਏ. ਸਟਾਫ ਵੱਲੋਂ ਪੁੱਛਗਿੱਛ ਕੀਤੀ ਗਈ ਹੈ।


Related News