ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 496ਵੇਂ ਟਰੱਕ ਦੀ ਸਮੱਗਰੀ

02/13/2019 10:19:58 AM

ਜਲੰਧਰ, (ਜੁਗਿੰਦਰ ਸੰਧੂ)– ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਪਿੰਡਾਂ ਵਿਚ ਰਹਿਣ ਵਾਲਿਆਂ ਨੂੰ ਨਿੱਤ-ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਅਤੇ ਗੋਲੀਬਾਰੀ ਨੇ ਸਰਹੱਦੀ ਪਰਿਵਾਰਾਂ ਲਈ ਕਿਸ ਤਰ੍ਹਾਂ ਦੇ ਸੰਕਟ ਪੈਦਾ ਕੀਤੇ ਹਨ, ਇਸ ਗੱਲ ਨੂੰ ਨਾ ਸਿਰਫ ਮੀਡੀਆ ਵਿਚ ਰੋਜ਼ਾਨਾ ਬਿਆਨ ਕੀਤਾ ਜਾਂਦਾ ਹੈ, ਸਗੋਂ ਕੌਮਾਂਤਰੀ ਭਾਈਚਾਰਾ ਵੀ ਇਸ ਸਭ ਤੋਂ ਭਲੀ-ਭਾਂਤ ਜਾਣੂ ਹੈ।
ਪਾਕਿਸਤਾਨ ਦੀਆਂ ਘਟੀਆ ਚਾਲਾਂ ਦੇਸ਼ ਦੀ ਵੰਡ ਦੇ ਨਾਲ ਹੀ ਸ਼ੁਰੂ ਹੋ ਗਈਆਂ ਸਨ, ਜਿਹੜੀਆਂ ਅੱਜ ਤੱਕ ਜਾਰੀ ਹਨ। ਇਨ੍ਹਾਂ ਚਾਲਾਂ ਅਤੇ ਸਾਜ਼ਿਸ਼ਾਂ ਦੇ ਨਤੀਜੇ ਵਜੋਂ ਭਾਰਤ ਦੇ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋਏ ਅਤੇ ਅਣਗਿਣਤ ਲੋਕਾਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ। 

ਅੱਜ ਵੀ ਹਾਲਤ ਇਹ ਹੈ ਕਿ ਸਰਹੱਦੀ ਪਰਿਵਾਰਾਂ ਦੀਆਂ ਮੁਸੀਬਤਾਂ ਦਾ ਕੋਈ ਹੱਲ ਦਿਖਾਈ ਨਹੀਂ ਦੇ ਰਿਹਾ। ਅਜਿਹੇ ਪਰਿਵਾਰਾਂ ਦੇ ਜ਼ਖਮਾਂ ’ਤੇ ਮੱਲ੍ਹਮ ਲਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਅਕਤੂਬਰ 1999 ਵਿਚ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਅਧੀਨ 496ਵੇਂ ਟਰੱਕ ਦੀ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲਾ ਰਾਜੌਰੀ ਅਧੀਨ ਆਉਂਦੇ ਤਹਿਸੀਲ-ਨਗਰ ਸੁੰਦਰਬਨੀ ਨਾਲ ਸਬੰਧਤ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਡਾ. ਰਾਕੇਸ਼ ਜੈਨ, ਉਪ-ਪ੍ਰਧਾਨ ਰਾਜੇਸ਼ ਜੈਨ ਅਤੇ ਰਮਾ ਜੈਨ ਦੀ ਪ੍ਰੇਰਨਾ ਸਦਕਾ ਆਤਮ ਤਰੁਣੀ ਮੰਡਲ ਭਾਵਨਾ ਗਰੁੱਪ ਕਿਚਲੂ ਨਗਰ ਲੁਧਿਆਣਾ ਵੱਲੋਂ ਪ੍ਰਧਾਨ ਮੋਨਿਕਾ ਜੈਨ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਮੰਡਲ ਦੇ ਨੀਲਮ ਜੈਨ, ਮਧੂ ਜੈਨ, ਨੀਤਾ ਜੈਨ, ਸ਼ੈਲੀ ਜੈਨ, ਸੁਨੀਤਾ ਜੈਨ, ਰੋਜ਼ੀ ਜੈਨ, ਜੋਤੀ ਜੈਨ ਅਤੇ ਰਮਾ ਜੈਨ ਤੋਂ ਇਲਾਵਾ ਪੂਨਮ ਜੈਨ, ਰੁਚੀ ਜੈਨ, ਜਯਾ ਜੈਨ, ਸ਼ੁਚੀ ਜੈਨ, ਪਾਇਲ ਜੈਨ, ਰੂਪਾਲੀ ਜੈਨ, ਆਸ਼ੂ ਜੈਨ, ਰਮਣੀਕ ਜੈਨ, ਨੇਹਾ ਜੈਨ, ਨੀਰੂ ਜੈਨ ਅਤੇ ਮੋਨਾ ਜੈਨ ਦਾ ਵੀ ਅਹਿਮ ਯੋਗਦਾਨ ਰਿਹਾ।

ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਲੁਧਿਆਣਾ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ ਸਰਦ ਰੁੱਤ ਨੂੰ ਧਿਆਨ ’ਚ ਰੱਖਦਿਆਂ 325 ਰਜਾਈਆਂ ਸ਼ਾਮਲ ਸਨ।ਸਮੱਗਰੀ ਦੀ ਵੰਡ ਲਈ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਰਾਹਤ ਟੀਮ ਵਿਚ ਵਿਪਨ-ਰੇਨੂੰ ਜੈਨ,  ਰਾਕੇਸ਼-ਰਮਾ ਜੈਨ, ਕੁਲਦੀਪ ਜੈਨ, ਬੌਬੀ ਜੈਨ, ਆਸ਼ੂ ਸਿੰਗਲਾ, ਰਾਜ ਕੁਮਾਰ,  ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸ਼੍ਰੀ ਰਾਜਨ ਚੋਪੜਾ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਸ਼੍ਰੀ ਬਲਰਾਮ ਸੈਣੀ ਅਤੇ ਜਲੰਧਰ ਦੇ ਸ਼੍ਰੀ ਰਜਿੰਦਰ ਸ਼ਰਮਾ ‘ਭੋਲਾ’ ਵੀ ਸ਼ਾਮਲ ਸਨ।


Bharat Thapa

Content Editor

Related News