ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਨੇ ਫੜੀ ਰਫ਼ਤਾਰ, 45 ਹੋਰਾਂ ਦੀ ਰਿਪੋਰਟ ਆਈ ਪਾਜ਼ੇਟਿਵ
Monday, Jul 13, 2020 - 03:05 PM (IST)
ਜਲੰਧਰ (ਰੱਤਾ) : ਜਲੰਧਰ ਜ਼ਿਲ੍ਹੇ 'ਚ ਕੋਰੋਨਾ ਲਾਗ (ਮਹਾਮਾਰੀ) ਦੀ ਬੀਮਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲੇ 'ਚ ਜ਼ਿਲ੍ਹੇ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 45 ਹੋਰ ਕੇਸ ਸਾਹਮਣੇ ਆਏ ਹਨ, ਜਿਸ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1272 ਹੋ ਗਈ ਹੈ। ਨਾਲ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ 439 ਲੋਕਾਂ ਦੀ ਕੋਰੋਨਾ ਰਿਪੋਰਟ ਅੱਜ ਨੈਗੇਟਿਵ ਵੀ ਆਈ ਹੈ। ਦੱਸ ਦਈਏ ਕਿ ਇਨ੍ਹਾਂ 'ਚੋਂ ਇਕ ਵੱਡੇ ਹਸਪਤਾਲ ਦੀ ਔਰਤ ਡਾਕਟਰ ਸਮੇਤ 2 ਹੋਰ ਦੀ ਰਿਪੋਰਟ ਪ੍ਰਾਈਵੇਟ ਲੈਬੋਰਟੀ 'ਚੋਂ ਪਾਜ਼ੇਟਿਵ ਦੱਸੀ ਜਾ ਰਹੀ ਹੈ। ਸੋਮਵਾਰ ਨੂੰ ਹੁਣ ਤੱਕ ਜਲੰਧਰ ਜ਼ਿਲ੍ਹੇ 'ਚ 55 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਜਲੰਧਰ 'ਚ 'ਕੋਰੋਨਾ' ਦੇ 8 ਨਵੇਂ ਕੇਸ, 439 ਰਿਪੋਰਟਾਂ ਨੈਗੇਟਿਵ
ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 7955 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1111, ਲੁਧਿਆਣਾ 'ਚ 1376, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1272, ਸੰਗਰੂਰ 'ਚ 641 ਕੇਸ, ਪਟਿਆਲਾ 'ਚ 634, ਮੋਹਾਲੀ 'ਚ 391, ਗੁਰਦਾਸਪੁਰ 'ਚ 297 ਕੇਸ, ਪਠਾਨਕੋਟ 'ਚ 246, ਤਰਨਤਾਰਨ 218, ਹੁਸ਼ਿਆਰਪੁਰ 'ਚ 200, ਨਵਾਂਸ਼ਹਿਰ 'ਚ 214, ਮੁਕਤਸਰ 146, ਫਤਿਹਗੜ੍ਹ ਸਾਹਿਬ 'ਚ 146, ਰੋਪੜ 'ਚ 128, ਮੋਗਾ 'ਚ 143, ਫਰੀਦਕੋਟ 153, ਕਪੂਰਥਲਾ 128, ਫਿਰੋਜ਼ਪੁਰ 'ਚ 157, ਫਾਜ਼ਿਲਕਾ 105, ਬਠਿੰਡਾ 'ਚ 141, ਬਰਨਾਲਾ 'ਚ 74, ਮਾਨਸਾ 'ਚ 63 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 5375 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2300 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 204 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ 'ਚ ਕੋਰੋਨਾ ਦਾ ਵੱਡਾ ਧਮਾਕਾ, ਲਗਾਤਾਰ ਬੇਕਾਬੂ ਹੋ ਰਹੇ ਹਾਲਾਤ
ਐਤਵਾਰ ਨੂੰ 529 ਰਿਪੋਰਟਾਂ ਨੈਗੇਟਿਵ ਅਤੇ 16 ਹੋਰ ਘਰਾਂ ਨੂੰ ਪਰਤੇ
ਜ਼ਿਲ੍ਹਾ ਪਬਲਿਕ ਰਿਲੇਸ਼ਨ ਅਧਿਕਾਰੀ ਵਲੋਂ ਪ੍ਰੈੱਸ ਨੂੰ ਜਾਰੀ ਕੀਤੀ ਗਈ ਸੂਚੀ ਮੁਤਾਬਕ ਐਤਵਾਰ ਨੂੰ 529 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਰੋਗੀਆਂ 'ਚੋਂ 16 ਹੋਰ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਸਿਹਤ ਮਹਿਕਮੇ ਨੇ 242 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ ਜਦੋਂ ਕਿ ਮਹਿਕਮੇ ਨੂੰ ਹੁਣ ਵੀ 662 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਹੈ।