42 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਗ੍ਰਿਫ਼ਤਾਰ

01/15/2018 3:49:10 AM

ਹੁਸ਼ਿਆਰਪੁਰ, (ਜ.ਬ.)- ਥਾਣਾ ਚੱਬੇਵਾਲ ਪੁਲਸ ਨੇ ਪਿੰਡ ਹੰਦੋਵਾਲ ਨਜ਼ਦੀਕ ਨਾਕੇਬੰਦੀ ਦੌਰਾਨ ਇਕ ਕਾਰ 'ਚੋਂ 5 ਪੇਟੀਆਂ ਨਜਾਇਜ਼ ਸ਼ਰਾਰਬ ਬਰਾਮਦ ਕੀਤੀ। ਪੁਲਸ ਨੇ ਕਾਰ ਸਵਾਰ ਅਜੇ ਕੁਮਾਰ ਵਾਸੀ ਪਿੰਡ ਮੰਨਣ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਟਾਂਡਾ ਉੜਮੁੜ, (ਪੰਡਿਤ)-ਟਾਂਡਾ ਪੁਲਸ ਨੇ ਪਿੰਡ ਰੜਾ ਪੁਲ ਨਜ਼ਦੀਕ  ਨਾਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਕਰਨੈਲ ਚੰਦ ਪੁੱਤਰ ਕਾਲਾ ਨਿਵਾਸੀ ਚੰਡੀਗੜ੍ਹ ਕਾਲੋਨੀ ਟਾਂਡਾ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਕਤ ਦੋਸ਼ੀ ਖਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭੂੰਗਾ, (ਭਟੋਆ)- ਸਥਾਨਕ ਪੁਲਸ ਵੱਲੋਂ 35 ਪੇਟੀਆਂ ਸ਼ਰਾਬ ਕਾਬੂ ਕਰਨ ਦੀ ਖ਼ਬਰ ਮਿਲੀ ਹੈ। ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ ਅਤੇ ਮੁਨਸ਼ੀ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਟਾਟਾ ਕਾਰ ਪੀ ਬੀ 08 ਬੀ ਐੱਨ-5201 'ਤੇ ਜਸਵੰਤ ਸਿੰਘ ਉਰਫ ਜੱਗਾ ਸ਼ਰਾਬ ਲੱਦ ਕੇ ਪਿੰਡ ਹੁਸੈਨਪੁਰ ਲਾਲੋਵਾਲ ਤੋਂ ਕੱਚੇ ਰਸਤੇ ਹਰਿਆਣਾ ਵੱਲ ਜਾ ਰਿਹਾ ਹੈ। ਮੁਖਬਰ ਦੀ ਇਤਲਾਹ ਅਨੁਸਾਰ ਹੁਸੈਨਪੁਰ ਚੋਅ 'ਤੇ ਕੀਤੀ ਨਾਕਾਬੰਦੀ ਦੌਰਾਨ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਪਿਛਲੀ ਸੀਟ ਉੱਤੋਂ 1 ਪੇਟੀ ਇੰਪੀਰੀਅਲ ਬਲੂ, ਇਕ ਪੇਟੀ ਓਲਡ ਮੌਂਕ ਤੇ 10 ਪੇਟੀਆਂ ਕੈਸ਼ ਵ੍ਹਿਸਕੀ ਅਤੇ ਡਿੱਗੀ 'ਚੋਂ 23 ਪੇਟੀਆਂ ਸ਼ਰਾਬ ਕੈਸ਼ ਵ੍ਹਿਸਕੀ (ਕੁੱਲ 35 ਪੇਟੀਆਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜਦਕਿ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਕਾਰ ਅਤੇ 35 ਪੇਟੀਆਂ ਸ਼ਰਾਬ ਕਬਜ਼ੇ ਵਿਚ ਲੈ ਕੇ ਜਸਵੰਤ ਸਿੰਘ ਉਰਫ ਜੱਗਾ ਪੁੱਤਰ ਬੂਟਾ ਸਿੰਘ ਵਾਸੀ ਹਰਿਆਣਾ ਵਿਰੁੱਧ ਐਕਸਾਈਜ਼ ਐਕਟ ਦੀ ਧਾਰਾ 61-1-14 ਅਧੀਨ ਥਾਣਾ ਹਰਿਆਣਾ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News