ਪਟਿਆਲਾ ਵਾਸੀਆਂ ਲਈ ਚੜ੍ਹਦੀ ਸਵੇਰ ਬੁਰੀ ਖਬਰ, 'ਕੋਰੋਨਾ' ਦੇ 45 ਨਵੇਂ ਕੇਸਾਂ ਦੀ ਪੁਸ਼ਟੀ
Thursday, Jul 09, 2020 - 01:05 PM (IST)
ਪਟਿਆਲਾ (ਪਰਮੀਤ) : ਪਟਿਆਲਾ ਦੇ ਲੋਕਾਂ ਲਈ ਵੀਰਵਾਰ ਦੀ ਚੜ੍ਹਦੀ ਸਵੇਰ ਹੀ ਬੁਰੀ ਖਬਰ ਸਾਹਮਣੇ ਆਈ। ਜ਼ਿਲ੍ਹੇ 'ਚ ਵੀਰਵਾਰ ਨੂੰ 45 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਅਸਲ 'ਚ ਉਕਤ ਨਮੂਨਿਆਂ ਦੀ ਰਿਪੋਰਟ ਬੀਤੀ ਰਾਤ ਹੀ ਆ ਗਈ ਸੀ, ਜਿਸ ਤੋਂ ਬਾਅਦ ਸਿਹਤ ਮਹਕਿਮੇ ਦੇ ਮੁਲਾਜ਼ਮ ਤੜਕੇ ਸਵੇਰੇ 4 ਵਜੇ ਤੱਕ ਡਟੇ ਰਹੇ। ਬੀਤੀ ਰਾਤ ਤੋਂ ਹੁਣ ਤੱਕ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਜ਼ਿਲ੍ਹੇ 'ਚ 45 ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ 'ਚੋਂ 35 ਪਟਿਆਲਾ ਸ਼ਹਿਰ ਦੇ, 3 ਸਮਾਣਾ, 1 ਰਾਜਪੁਰਾ ਅਤੇ 6 ਵੱਖ-ਵੱਖ ਪਿੰਡਾਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਦੇ 3 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ : ...ਤੇ ਲੱਖ ਚਾਹੁੰਦਿਆਂ ਵੀ ਢੀਂਡਸਾ ਕੋਲੋਂ ਰਾਜ ਸਭਾ ਦੀ ਕੁਰਸੀ ਨਹੀਂ ਲੈ ਸਕਦੇ ਸੁਖਬੀਰ!
ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 489 ਤੱਕ ਪਹੁੰਚ ਗਈ ਹੈ, ਜਦੋਂ ਕਿ ਸ਼ਹਿਰ ਅੰਦਰ 231 ਕੋਰੋਨਾ ਦੇ ਸਰਗਰਮ ਮਾਮਲੇ ਚੱਲ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਸੰਕਟ : ਪੰਜਾਬ ਲਈ ਆਉਣ ਵਾਲਾ ਸਮਾਂ ਬੇਹੱਦ ਨਾਜ਼ੁਕ, ਕੈਪਟਨ ਦੀ ਜਨਤਾ ਨੂੰ ਅਪੀਲ
ਇਨ੍ਹਾਂ 'ਚੋਂ 203 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ, ਜਦੋਂ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਪੀੜਤ ਮੁਲਜ਼ਮ ਨੇ ਪਾਇਆ ਭੜਥੂ, ਜੱਜ ਤੇ ਅਦਾਲਤ ਦੇ 6 ਮੁਲਾਜ਼ਮ ਇਕਾਂਤਵਾਸ