IFAT ਇੰਡੀਆ ਦੀ 10ਵੀਂ ਐਕਜ਼ੀਬਿਸ਼ਨ ''ਚ 25 ਦੇਸ਼ਾਂ ਦੀਆਂ 400 ਕੰਪਨੀਆਂ ਨੇ ਲਿਆ ਹਿੱਸਾ

Saturday, Oct 21, 2023 - 09:50 PM (IST)

IFAT ਇੰਡੀਆ ਦੀ 10ਵੀਂ ਐਕਜ਼ੀਬਿਸ਼ਨ ''ਚ 25 ਦੇਸ਼ਾਂ ਦੀਆਂ 400 ਕੰਪਨੀਆਂ ਨੇ ਲਿਆ ਹਿੱਸਾ

ਮੁੰਬਈ (ਨਰੇਸ਼ ਕੁਮਾਰ) : ਮੈਸੇ ਮਿਊਨੀਸ਼ਨ ਇੰਡੀਆ (ਐੱਮ.ਐੱਮ.ਆਈ.) ਦੁਆਰਾ ਮੁੰਬਈ 'ਚ ਪਾਣੀ, ਸੀਵਰੇਜ ਅਤੇ ਸਾਲਿਡ ਵੇਸਟ ਦੀ ਰੀਸਾਈਕਲਿੰਗ 'ਤੇ ਬਾਂਬੇ ਐਗਜ਼ੀਬਿਸ਼ਨ ਸੈਂਟਰ 'ਚ ਆਯੋਜਿਤ IFAT ਇੰਡੀਆ ਦੀ 3 ਦਿਨਾ ਐਕਜ਼ੀਬਿਸ਼ਨ ਦੌਰਾਨ 14100 ਦਰਸ਼ਕਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਪ੍ਰਦਰਸ਼ਨੀ ਦੌਰਾਨ 25 ਦੇਸ਼ਾਂ ਦੀਆਂ 400 ਤੋਂ ਵੱਧ ਕੰਪਨੀਆਂ ਨੇ ਆਪਣੇ ਉਤਪਾਦ ਪ੍ਰਦਰਸ਼ਿਤ ਕੀਤੇ। ਇਸ ਦੌਰਾਨ ਯੂਰਪ ਤੋਂ ਜਰਮਨੀ, ਨਾਰਵੇ, ਇਟਲੀ, ਸਵਿਟਜ਼ਰਲੈਂਡ, ਯੂ.ਕੇ. ਅਤੇ ਨੀਦਰਲੈਂਡ ਦੀਆਂ ਕੰਪਨੀਆਂ ਵੀ ਪ੍ਰਦਰਸ਼ਨੀ ਵਿੱਚ ਮੌਜੂਦ ਸਨ ਅਤੇ ਇਨ੍ਹਾਂ ਕੰਪਨੀਆਂ ਨੇ ਆਪਣੇ ਸਟਾਲਾਂ 'ਤੇ ਯੂਰਪ ਵਿੱਚ ਸੀਵਰੇਜ ਵਾਟਰ ਟ੍ਰੀਟਮੈਂਟ ਅਤੇ ਸਾਲਿਡ ਵੇਸਟ ਦੇ ਪ੍ਰਬੰਧਨ 'ਚ ਵਰਤੀਆਂ ਜਾਂਦੀਆਂ ਟੈਕਨਾਲੋਜੀਆਂ ਨੂੰ ਪ੍ਰਦਰਸ਼ਿਤ ਕੀਤਾ। ਆਈਫੈਟ ਇੰਡੀਆ ਦੁਆਰਾ ਆਯੋਜਿਤ ਇਹ 10ਵੀਂ ਪ੍ਰਦਰਸ਼ਨੀ ਸੀ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਪ੍ਰਦਰਸ਼ਨੀ ਨੂੰ 50 ਫ਼ੀਸਦੀ ਜ਼ਿਆਦਾ ਸੈਲਾਨੀ ਮਿਲੇ ਹਨ। ਇਸ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ਦੌਰਾਨ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਭਾਰਤ ਵਿੱਚ ਮੌਜੂਦ ਵਿਦੇਸ਼ੀ ਦੂਤਘਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। IFAT ਦੀ ਅਗਲੀ ਪ੍ਰਦਰਸ਼ਨੀ 16 ਤੋਂ 18 ਅਕਤੂਬਰ 2024 ਤੱਕ ਬਾਂਬੇ ਐਗਜ਼ੀਬਿਸ਼ਨ ਸੈਂਟਰ ਮੁੰਬਈ ਵਿਖੇ ਹੋਵੇਗੀ।

ਇਹ ਵੀ ਪੜ੍ਹੋ : ਐਲਨ ਮਸਕ ਨੇ 2 ਦਿਨਾਂ ’ਚ ਗੁਆਏ 22 ਅਰਬ ਡਾਲਰ, ਅੰਬਾਨੀ-ਅਡਾਨੀ ਨੂੰ ਵੀ ਲੱਗਾ ਝਟਕਾ

PunjabKesari

ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਸੰਯੁਕਤ ਸਕੱਤਰ ਰੂਪਾ ਮਿਸ਼ਰਾ ਨੇ ਕਿਹਾ ਕਿ ਇਹ ਮਹਿਜ਼ ਇਤਫ਼ਾਕ ਹੈ ਕਿ IFAT ਦੀ ਇਹ ਪ੍ਰਦਰਸ਼ਨੀ 10 ਸਾਲਾਂ ਤੋਂ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਸਾਲ ਪਹਿਲਾਂ ਹੀ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਇਸ ਮਿਸ਼ਨ ਦੇ ਦੂਜੇ ਪੜਾਅ 'ਚ ਭਾਰਤ ਨੂੰ ਕੂੜਾ ਮੁਕਤ ਬਣਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ 2021 ਤੋਂ ਇਸ ਮੁਹਿੰਮ ਤਹਿਤ ਨਾ ਸਿਰਫ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਸਗੋਂ ਵਿਗਿਆਨਕ ਤਰੀਕੇ ਨਾਲ ਕੂੜੇ ਦੀ ਸਫ਼ਾਈ ਦੇ ਨਾਲ-ਨਾਲ ਇਸ ਖੇਤਰ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਲਈ ਆਰਥਿਕ ਲਾਭ ਵੀ ਹੋ ਰਿਹਾ ਹੈ। IFAT ਦੀ ਇਹ ਐਕਜ਼ੀਬਿਸ਼ਨ ਯਕੀਨੀ ਤੌਰ 'ਤੇ ਸਵੱਛ ਭਾਰਤ ਮਿਸ਼ਨ ਵਿੱਚ ਮਦਦਗਾਰ ਸਾਬਤ ਹੋਵੇਗੀ ਕਿਉਂਕਿ ਭਾਰਤ ਵਿੱਚ ਵਿਦੇਸ਼ੀ ਤਕਨੀਕ ਦੀ ਵਰਤੋਂ ਦੇ ਨਾਲ-ਨਾਲ ਸਵੱਛ ਭਾਰਤ ਮੁਹਿੰਮ ਵੀ ਅੱਗੇ ਵਧੇਗੀ।

ਇਹ ਵੀ ਪੜ੍ਹੋ : ਘਰੋਂ ਕਾਲਜ ਲਈ ਨਿਕਲੀ ਕੁੜੀ ਨੇ ਰਸਤੇ 'ਚ ਚੁੱਕ ਲਿਆ ਖੌਫ਼ਨਾਕ ਕਦਮ, ਜਾਣੋ ਪੂਰਾ ਮਾਮਲਾ

PunjabKesari

ਇਸ ਦੌਰਾਨ IFAT ਇੰਡੀਆ ਦੇ ਸੀ.ਈ.ਓ. ਭੁਪਿੰਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਅਜਿਹੀ 10ਵੀਂ ਪ੍ਰਦਰਸ਼ਨੀ ਦਾ ਆਯੋਜਨ ਕਰਨਾ ਨਿਸ਼ਚਿਤ ਤੌਰ 'ਤੇ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਪ੍ਰਦਰਸ਼ਨੀ ਵਾਲੀ ਥਾਂ ਦੇ ਹਾਲ ਹੀ ਦੇ ਨਿਰਮਾਣ ਵਿੱਚ ਵੀ 7 ਕਿਸਮਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਗਈ ਹੈ, ਜੋ ਦਰਸਾਉਂਦੀ ਹੈ ਕਿ ਅਸੀਂ ਵਾਤਾਵਰਣ ਪ੍ਰਤੀ ਕਿੰਨੇ ਗੰਭੀਰ ਹਾਂ। ਇਸ ਪ੍ਰਦਰਸ਼ਨੀ ਵਿੱਚ ਵਿਦੇਸ਼ੀ ਕੰਪਨੀਆਂ ਦੀ ਵੱਧ ਰਹੀ ਸ਼ਮੂਲੀਅਤ ਨੇ ਸਾਡਾ ਮਨੋਬਲ ਵਧਾਇਆ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਅਸੀਂ ਇਸ ਦਿਸ਼ਾ 'ਚ ਹੋਰ ਉਪਰਾਲੇ ਕਰਾਂਗੇ ਤੇ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਇਸ ਪ੍ਰਦਰਸ਼ਨੀ ਦੌਰਾਨ ਸਪੀਕਰਸ ਕਾਰਨਰ ਅਤੇ ਸਟਾਰਟਅਪ ਪਵੇਲੀਅਨ ਵਿੱਚ ਇਸ ਖੇਤਰ 'ਚ ਹੋ ਰਹੇ ਨਵੇਂ ਖੋਜ ਕਾਰਜਾਂ ਅਤੇ ਖੋਜਾਂ ਬਾਰੇ ਸ਼ਾਨਦਾਰ ਚਰਚਾ ਹੋਈ।

ਇਹ ਵੀ ਪੜ੍ਹੋ : ਰੱਬ ਦੇ ਘਰ ਨੂੰ ਵੀ ਨਹੀਂ ਬਖ਼ਸ਼ਦੇ ਚੋਰ, CCTV 'ਚ ਕੈਦ ਹੋਈ ਘਿਨੌਣੀ ਹਰਕਤ

PunjabKesari

ਯੂਰਪੀਅਨ ਦੇਸ਼ਾਂ ਨੇ ਸੀਵਰੇਜ ਸਾਫ਼ ਕਰਨ ਅਤੇ ਸਾਲਿਡ ਵੇਸਟ ਪ੍ਰਬੰਧਨ ਦੀ ਤਕਨੀਕ ਦਾ ਕੀਤਾ ਪ੍ਰਦਰਸ਼ਨ

ਇਸ ਪ੍ਰਦਰਸ਼ਨੀ ਦੌਰਾਨ ਜਿੱਥੇ ਇਕ ਪਾਸੇ ਵੱਖ-ਵੱਖ ਕੰਪਨੀਆਂ ਨੇ ਆਪਣੇ ਉਤਪਾਦਾਂ ਅਤੇ ਟੈਕਨਾਲੋਜੀ ਨੂੰ ਪ੍ਰਦਰਸ਼ਿਤ ਕੀਤਾ, ਉੱਥੇ ਹੀ ਦੂਜੇ ਪਾਸੇ ਇਸ ਖੇਤਰ ਵਿੱਚ ਹੋ ਰਹੇ ਨਵੇਂ-ਨਵੇਂ ਤਜਰਬੇ ਦੇਖ ਕੇ ਪ੍ਰਦਰਸ਼ਨੀ ਦੇਖਣ ਵਾਲੇ ਵੀ ਹੈਰਾਨ ਰਹਿ ਗਏ। ਯੂਰਪੀਅਨ ਦੇਸ਼ਾਂ ਵਿੱਚ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ, ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਕੁਦਰਤੀ ਪਾਣੀ ਦੇ ਸਰੋਤਾਂ ਨੂੰ ਸ਼ੁੱਧ ਰੱਖਣ ਲਈ ਵਰਤੀਆਂ ਜਾਂਦੀਆਂ ਤਕਨੀਕਾਂ ਨੇ ਸਾਰੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਸਪੀਕਰ ਕਾਰਨਰ ਵਿੱਚ ਆਪੋ-ਆਪਣੇ ਦੇਸ਼ਾਂ 'ਚ ਵਰਤੀ ਜਾ ਰਹੀ ਟੈਕਨਾਲੋਜੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਟਾਰਟਅਪ ਪਵੇਲੀਅਨ ਵਿੱਚ ਭਵਿੱਖ 'ਚ ਇਸ ਖੇਤਰ ਵਿੱਚ ਵਰਤੀ ਜਾਣ ਵਾਲੀ ਤਕਨੀਕ ਨੂੰ ਲੈ ਕੇ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News