ਚਿੰਤਾਜਨਕ ਹਾਲਾਤ ’ਚ ਪੰਜਾਬ ਦੀਆਂ ਜੇਲ੍ਹਾਂ, 40 ਫੀਸਦੀ ਤੋਂ ਵੱਧ ਕੈਦੀ ਨਸ਼ੇ ਦੀ ਦਲਦਲ ’ਚ
Monday, Jul 18, 2022 - 02:38 PM (IST)
ਚੰਡੀਗੜ੍ਹ : ਪੰਜਾਬ ਦੀਆਂ ਜੇਲ੍ਹਾਂ 'ਚੋਂ ਨਸ਼ੇ ਆਸਾਨੀ ਨਾਲ ਮਿਲ ਜਾਂਦੇ ਹਨ , ਇਹ ਗੱਲ 'ਤੇ ਹਮੇਸ਼ਾਂ ਚਰਚਾ ਚੱਲਦੀ ਹੀ ਰਹਿੰਦੀ ਹੈ ਪਰ ਸੂਬੇ ਦੀਆਂ 11 ਜੇਲ੍ਹਾਂ ਵਿੱਚ 6 ਹਜ਼ਾਰ ਕੈਦੀਆਂ ਦੀ ਕੀਤੀ ਜਾਂਚ ਤੋਂ ਬਾਅਦ ਇਹ ਗੱਲ ਹੋਰ ਵੀ ਸਪੱਸ਼ਟ ਹੋ ਗਈ ਹੈ। ਜਾਣਕਾਰੀ ਮੁਤਾਬਕ ਹਰ ਕੈਦੀ ਕਿਸੇ ਨਾ ਕਿਸੇ ਨਸ਼ੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਜੇਲ੍ਹਾਂ 'ਚ 40 ਫ਼ੀਸਦੀ ਤੋਂ ਵੱਧ ਕੈਦੀਆਂ ਨੇ ਨਸ਼ੇ ਦੀ ਦਲਦਲ 'ਚੋਂ ਬਾਹਰ ਆਉਣ ਲਈ ਖ਼ੁਦ ਨੂੰ ਦਾਖ਼ਲ ਕਰਵਾਇਆ ਹੋਇਆ ਹੈ।
ਇਹ ਵੀ ਪੜ੍ਹੋ- ਸਿਮਰਨਜੀਤ ਸਿੰਘ ਮਾਨ, ਹਰਭਜਨ ਸਿੰਘ ਸਣੇ ਇਨ੍ਹਾਂ ਸਾਂਸਦਾਂ ਨੇ ਚੁੱਕੀ ਅਹੁਦੇ ਦੀ ਸਹੁੰ
ਬਰਨਾਲਾ ਵਿੱਚ ਕਰੀਬ 566 ਕੈਦੀਆਂ ਵਿੱਚੋਂ 252 ਨਸ਼ੀਲੇ ਪਦਾਰਥਾਂ ਲਈ ਸਕਾਰਾਤਮਕ ਪਏ ਗਏ ਸਨ। ਇਸ ਤੋਂ ਇਲਾਵਾ ਇਹ ਵੀ ਹੈਰਾਨੀਜਨਕ ਹੈ ਕਿ ਜਿਨ੍ਹਾਂ ਕੈਦੀਆਂ ਦਾ ਨਸ਼ਾਖੋਰੀ ਦਾ ਕੋਈ ਰਿਕਾਰਡ ਨਹੀਂ ਸੀ, ਉਨ੍ਹਾਂ ਨੇ ਵੀ ਜੇਲ੍ਹ ਦੇ ਨਸ਼ਾ ਛੁਡਾਉ ਕੇਂਦਰਾਂ ਵਿੱਚ ਖ਼ੁਦ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਸੀ ਅਤੇ ਵੱਖ-ਵੱਖ ਟੈਸਟਾਂ 'ਚ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈਆਂ ਗਈਆਂ ਹਨ। ਜੇਲ੍ਹ ਵਿਭਾਗ ਨੇ 15 ਜੁਲਾਈ ਨੂੰ ਮਾਨਸਾ, ਨਾਭਾ, ਬਰਨਾਲਾ ਅਤੇ ਮੁਕਤਸਰ ਦੀਆਂ ਜੇਲ੍ਹਾਂ , ਮਾਲੇਰਕੋਟਲਾ, ਮੋਗਾ, ਫਾਜ਼ਿਲਕਾ ਅਤੇ ਪੱਟੀ ਦੀਆਂ ਸਬ ਜੇਲ੍ਹਾਂ, ਨਾਭਾ ਜੇਲ੍ਹ ਅਤੇ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੀ ਸਕਰੀਨਿੰਗ ਕੀਤੀ। ਅਜਿਹੇ ਹੀ ਅਭਿਆਸ ਪਹਿਲਾਂ ਰੋਪੜ ਜੇਲ੍ਹ ਵਿੱਚ ਵੀ ਕੀਤਾ ਗਿਆ ਸੀ ।
ਇਹ ਵੀ ਪੜ੍ਹੋ- ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦੇ ਵਿਜੀਲੈਂਸ ਸਾਹਮਣੇ ਵੱਡੇ ਖੁਲਾਸੇ
ਇਸ ਮਾਮਲੇ 'ਤੇ ਬੋਲਦਿਆਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਅਭਿਆਸ ਜੇਲ੍ਹਾਂ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੀਤਾ ਗਿਆ ਹੈ। ਮੰਤਰੀ ਬੈਂਸ ਨੇ ਕਿਹਾ ਕਿ ਕਈ ਜੇਲ੍ਹਾਂ 'ਚ ਕੈਦੀਆਂ ਦੇ ਵੱਖ-ਵੱਖ ਪਦਾਰਥਾਂ ਲਈ ਸਕਾਰਾਤਮਕ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਲ੍ਹ ਸਟਾਫ਼ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ੇ ਦੇ ਆਦੀ ਲੋਕਾਂ ਨੂੰ ਇਲਾਜ ਲਈ ਦਾਖ਼ਲ ਵੀ ਕਰਵਾਇਆ ਜਾਵੇਗਾ। ਜਾਂਚ ਕਰਨ 'ਤੇ ਪਤਾ ਲੱਗਾ ਕਿ ਜ਼ਿਆਦਾਤਰ ਕੈਦੀ ਮੋਰਫਿਨ, ਟ੍ਰਾਮਾਡੋਲ ਅਤੇ ਬੁਪ੍ਰੇਨੋਰਫਾਈਨ ਵਰਗੀਆਂ ਦਰਦ ਨਿਵਾਰਕ ਦਵਾਈਆਂ ਦੇ ਆਦੀ ਹਨ। ਦੱਸ ਦੇਈਏ ਕਿ ਜੇਲ੍ਹ ਸਟਾਫ਼ ਕੋਲ 10 ਫ਼ੀਸਦੀ ਕੈਦੀਆਂ ਦਾ ਨਸ਼ਾ ਕਰਨ ਦਾ ਕੋਈ ਰਿਕਾਰਡ ਨਹੀਂ ਸੀ , ਜੋ ਕਿ ਪਾਜ਼ੇਟਿਵ ਪਾਏ ਗਏ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਕੈਦੀਆਂ ਨੂੰ ਬੜੀ ਆਸਾਨੀ ਨਾਲ ਹੀ ਜੇਲ੍ਹਾਂ ਵਿਚ ਨਸ਼ਾ ਮਿਲ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।