ਲਾਵਾਰਿਸ ਖੜ੍ਹੀ ਲਗਜ਼ਰੀ ਕਾਰ ''ਚੋਂ ਗੈਰ-ਕਾਨੂੰਨੀ ਸ਼ਰਾਬ ਦੀਆਂ 40 ਪੇਟੀਆਂ ਬਰਾਮਦ

Monday, Jun 11, 2018 - 05:54 AM (IST)

ਲੁਧਿਆਣਾ, (ਮਹੇਸ਼)- ਜ਼ਿਲਾ ਪੁਲਸ ਨੇ ਇਕ ਸਾਂਝੀ ਮੁਹਿੰਮ ਦੌਰਾਨ ਫੋਕਲ ਪੁਆਇੰਟ ਇਲਾਕੇ ਵਿਚ ਲਾਵਾਰਿਸ ਹਾਲਤ ਵਿਚ ਖੜ੍ਹੀ ਇਕ ਲਗਜ਼ਰੀ ਕਾਰ 'ਚੋਂ ਗੈਰ-ਕਾਨੂੰਨੀ ਸ਼ਰਾਬ ਦੀਆਂ 40 ਪੇਟੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧ ਵਿਚ ਫੋਕਲ ਪੁਆਇੰਟ ਥਾਣੇ ਵਿਚ ਅਣਪਛਾਤੇ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਕੇ ਪੁਲਸ ਕਾਰ ਦੇ ਅਸਲੀ ਮਾਲਕ ਦੀ ਭਾਲ ਕਰ ਰਹੀ ਹੈ।
ਸਪੈਸ਼ਲ ਬਰਾਂਚ ਦੇ ਇੰਚਾਰਜ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ ਦੇ ਫੇਸ-8 ਦੀ ਅਮਰੂਦਾਂ ਵਾਲੀ ਗਲੀ 'ਚ ਲਾਵਾਰਿਸ ਹਾਲਤ ਵਿਚ ਡੀ ਐੱਲ 3 ਸੀ ਵੀ 8673 ਨੰਬਰ ਦੀ ਇਕ ਲਗਜ਼ਰੀ ਕਾਰ ਖੜ੍ਹੀ ਹੈ, ਜਿਸ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਹੈ।
ਜਿਸ 'ਤੇ ਏ. ਐੱਸ. ਆਈ. ਦੀਪਕ ਕੁਮਾਰ ਦੀ ਟੀਮ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਦੀ ਮਦਦ ਨਾਲ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਕਾਰ ਨੂੰ ਕਬਜ਼ੇ ਵਿਚ ਲੈ ਕੇ ਉਸ ਦੀ ਤਲਾਸ਼ੀ ਲਈ ਤਾਂ ਡਿੱਕੀ ਤੇ ਕਾਰ ਦੇ ਅੰਦਰੋਂ ਇੰਪੀਰੀਅਲ ਬਲੂ ਦੀਆਂ 7 ਤੇ ਚੰਡੀਗੜ੍ਹ ਮਾਰਕਾ ਦੀਆਂ 33 ਪੇਟੀਆਂ ਸ਼ਰਾਬ ਦੀਆਂ ਮਿਲੀਆਂ ਪਰ ਉਸ ਦੇ ਮਾਲਕ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਪੁਲਸ ਨੂੰ ਸ਼ੱਕ ਹੈ ਕਿ ਇਹ ਸ਼ਰਾਬ ਬਾਹਰੀ ਰਾਜ ਤੋਂ ਸਮੱਗਲਿੰਗ ਕਰ ਕੇ ਪੰਜਾਬ 'ਚ ਲਿਆਂਦੀ ਗਈ ਸੀ।


Related News