ਮਸਕਟ ’ਚ 15 ਪੰਜਾਬੀਆਂ ਸਣੇ 40 ਭਾਰਤੀ ਫਸੇ, ਮੁੰਡੇ ਨੇ ਵੀਡੀਓ ਭੇਜ ਕੇ ਲਗਾਈ ਮਦਦ ਦੀ ਗੁਹਾਰ

Friday, Oct 28, 2022 - 06:27 PM (IST)

ਮਸਕਟ ’ਚ 15 ਪੰਜਾਬੀਆਂ ਸਣੇ 40 ਭਾਰਤੀ ਫਸੇ, ਮੁੰਡੇ ਨੇ ਵੀਡੀਓ ਭੇਜ ਕੇ ਲਗਾਈ ਮਦਦ ਦੀ ਗੁਹਾਰ

ਮੋਗਾ : ਮਸਕਟ ’ਚ ਫਸੇ ਨੌਜਵਾਨਾਂ ਨੇ ਵੀਡੀਓ ਭੇਜ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾਈਹੈ। ਦਰਅਸਲ ਏਜੰਟਾਂ ਦੇ ਝਾਂਸੇ ਵਿਚ ਆ ਕੇ 15 ਪੰਜਾਬੀ ਨੌਜਵਾਨਾਂ ਸਮੇਤ 40 ਤੋਂ ਜ਼ਿਆਦਾ ਭਾਰਤੀ ਮਸਕਟ ਵਿਚ ਫ਼ਸ ਗਏ ਹਨ। ਨਿਹਾਲ ਸਿੰਘ ਵਾਲਾ ਦੇ ਇਕ ਪੰਜਾਬੀ ਨੌਜਵਾਨ ਨੇ ਵੀਡੀਓ ਬਣਾ ਕੇ ਨਿਹਾਲ ਸਿੰਘ ਦੇ ਆਮ ਆਦਮੀ ਪਾਰਟੀ ਦੇ ਨੇਤਾ ਰਾਜਪਾਲ ਸਿੰਘ ਨੂੰ ਭੇਜੀ ਹੈ। ਰਾਜਪਾਲ ਸਿੰਘ ਅਨੁਸਾਰ ਉਨ੍ਹਾਂ ਨੂੰ ਇਕ ਵੀਡੀਓ ਮਿਲੀ ਹੈ ਜਿਸ ਵਿਚ ਇਕ ਪੰਜਾਬੀ ਨੌਜਵਾਨ ਬੰਦ ਕਮਰੇ ਵਿਚ ਫ਼ਸੇ ਕਈ ਲੋਕਾਂ ਨੂੰ ਵੀਡੀਓ ਵਿਚ ਦਿਖ਼ਾ ਕੇ ਪੰਜਾਬੀ ਵਿਚ ਦੱਸ ਰਿਹਾ ਹੈ ਕਿ ਉਨ੍ਹਾਂ ਨੂੰ ਮਸਕਟ ਵਿਚ ਕਿਤੇ ਬੰਦ ਕੀਤਾ ਹੋਇਆ ਹੈ, ਉਨ੍ਹਾਂ ਨੂੰ ਏਜੰਟਾਂ ਨੇ ਬੰਦ ਕਰ ਕੇ ਰੱਖਿਆ ਹੋਇਆ ਹੈ। ਸਾਡੇ ਪਾਸਪੋਰਟ ਵੀ ਏਜੰਟਾਂ ਕੋਲ ਹੀ ਹਨ। ਵੀਡੀਓ ਅਨੁਸਾਰ ਨੌਜਵਾਨ ਦੱਸ ਰਿਹਾ ਹੈ ਕਿ ਏਜੰਟ ਆਖ ਰਹੇ ਹਨ ਕਿ ਜਦੋਂ ਤੱਕ ਉਨ੍ਹਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਉਹ ਉਨ੍ਹਾਂ ਨੂੰ ਨਹੀਂ ਛੱਡਣਗੇ ਅਤੇ ਨਾ ਹੀ ਉਨ੍ਹਾਂ ਦੇ ਪਾਸਪੋਰਟ ਵਾਪਿਸ ਕਰਨਗੇ। 

ਇਹ ਵੀ ਪੜ੍ਹੋ : ਛੇ ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਰਾਖਸ਼ ਬਣੇ ਪਤੀ ਨੇ ਪਤਨੀ ਨੂੰ ਦਿੱਤੀ ਰੌਗਟੇ ਖੜ੍ਹੇ ਕਰਨ ਵਾਲੀ ਮੌਤ

ਵੀਡੀਓ ਵਿਚ ਮਦਦ ਮੰਗ ਰਹੇ ਨੌਜਵਾਨ ਨੇ ਦੱਸਿਆ ਕਿ ਉਸਦੇ ਪੰਜਾਬ ਦੇ ਕਈ ਨੌਜਵਾਨਾਂ ਤੋਂ ਇਲਾਵਾ ਯੂ. ਪੀ., ਬਿਹਾਰ ਦੇ ਲੋਕ ਵੀ ਸ਼ਾਮਲ ਹਨ। ਉਸਨੇ ਬੇਨਤੀ ਕੀਤੀ ਹੈ ਕਿ ਉਸਦੀ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਦਿੱਤੀ ਜਾਵੇ ਅਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਉਸ ਕੈਦ ਵਿਚੋਂ ਛੁਡਵਾਇਆ ਜਾਵੇ।

ਇਹ ਵੀ ਪੜ੍ਹੋ : ਫਰਾਰ ਚੱਲ ਰਹੇ ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੱਧੂ ਨੇ ਅਦਾਲਤ ’ਚ ਕੀਤਾ ਸਰੰਡਰ, ਜਾਣੋ ਕੀ ਹੈ ਪੂਰਾ ਮਾਮਲਾ

15 ਪੰਜਾਬੀਆਂ ਵਿਚੋਂ 2 ਨੌਜਵਾਨ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਦੇ

‘ਆਪ’ ਨੇਤਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਵਿਜ਼ਿਟਰ ਵੀਜ਼ਾ ’ਤੇ ਮਸਕਟ ਲਿਜਾਇਆ ਗਿਆ ਅਤੇ ਫਿਰ ਵਰਕ ਪਰਮਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ  ਪਰ ਉੱਥੇ ਪਹੁੰਚ ਕੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈ, ਉਨ੍ਹਾਂ ਕੋਲ ਵਿਜ਼ਿਟਰ ਵੀਜ਼ਾ ਹੈ ਜਦੋਂ ਤੱਕ ਉਨ੍ਹਾਂ ਨੂੰ ਵਰਕ ਪਰਮਿਟ ਨਹੀਂ ਮਿਲ ਜਾਂਦਾ, ਉਨ੍ਹਾਂ ਨੂੰ ਕੰਮ ’ਤੇ ਨਹੀਂ ਰੱਖਿਆ ਜਾਵੇਗਾ। ਇਸ ਕੰਮ ਲਈ ਉਨ੍ਹਾਂ ਕੋਲੋਂ ਇਕ-ਇਕ ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਹੈ। ਪਰੇਸ਼ਾਨ ਹੋਏ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੋਰ ਪੈਸੇ ਨਹੀਂ ਹਨ, ਉਹ ਬੁਰੀ ਤਰ੍ਰਾਂ ਨਾਲ ਫ਼ਸ ਚੁੱਕੇ ਹਨ, ਕ੍ਰਿਪਾ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ। 

ਇਹ ਵੀ ਪੜ੍ਹੋ : ਪੁੱਤ ਨੂੰ ਕੈਨੇਡਾ ਮਿਲਣ ਗਏ ਪਿਤਾ ਦੀ ਘਰ ਪਰਤੀ ਲਾਸ਼, ਹੋਣੀ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News