ਹੱਸਦੇ-ਵੱਸਦੇ ਘਰ 'ਚ ਪਲਾਂ 'ਚ ਮਚਿਆ ਚੀਕ-ਚਿਹਾੜਾ, ਪਾਣੀ 'ਚ ਡੁੱਬਣ ਕਾਰਨ 4 ਸਾਲਾ ਮਾਸੂਮ ਦੀ ਮੌਤ

Friday, Mar 24, 2023 - 05:59 PM (IST)

ਹੱਸਦੇ-ਵੱਸਦੇ ਘਰ 'ਚ ਪਲਾਂ 'ਚ ਮਚਿਆ ਚੀਕ-ਚਿਹਾੜਾ, ਪਾਣੀ 'ਚ ਡੁੱਬਣ ਕਾਰਨ 4 ਸਾਲਾ ਮਾਸੂਮ ਦੀ ਮੌਤ

ਅਬੋਹਰ (ਨਾਗਪਾਲ)- ਅਬੋਹਰ ਨੇੜਲੇ ਪਿੰਡ ਕਿੱਲਿਆਂਵਾਲੀ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਘਰ ’ਚ ਬਣੀ ਪਾਣੀ ਡਿਗੀ ’ਚ ਡਿੱਗਣ ਕਾਰਨ 4 ਸਾਲਾ ਬੱਚੀ ਦੀ ਮੌਤ ਹੋ ਗਈ। ਆਪਣੇ ਪੇਕੇ ਘਰ ਰਹਿ ਰਹੀ ਪਰਮਜੀਤ ਕੌਰ ਗੁਆਂਢੀ ਦੇ ਘਰ ਪਾਣੀ ਲੈਣ ਗਈ ਤਾਂ ਉਸ ਘਰ ਦੀ ਪਾਣੀ ਦੀ ਮੋਟਰ ਟੁੱਟ ਗਈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪਾਕਿ ਲਿਜਾਣ ਦੀ ਕੋਸ਼ਿਸ਼ 'ਚ ISI, ਰਿੰਦਾ, ਖੰਡਾ ਅਤੇ ਪੰਮਾ ਹੋਏ ਐਕਟਿਵ

ਉਸ ਨੇ ਗੁਆਂਢੀ ਦੇ ਘਰ ਜ਼ਮੀਨ ’ਚ ਬਣੀ ਪਾਣੀ ਦੀ ਡਿਗੀ ਦਾ ਢੱਕਣ ਚੁੱਕ ਕੇ ਪਾਣੀ ਦੀ ਬਾਲਟੀ ਕੱਢੀ ਅਤੇ ਉਸ ਦੇ ਪਿੱਛੇ ਉਸ ਦੀ 4 ਸਾਲਾ ਬੱਚੀ ਵੀ ਗੁਆਂਢੀਆਂ ਦੇ ਘਰ ਪਹੁੰਚ ਗਈ। ਇਸ ਤੋਂ ਬਾਅਦ ਪਰਮਜੀਤ ਕੌਰ ਪਾਣੀ ਲੈ ਕੇ ਘਰ ਆਈ ਪਰ ਪਿੱਛੇ ਪਹੁੰਚੀ ਬੱਚੀ ਪਾਣੀ ਦੀ ਡਿਗੀ ਵਿਚ ਜਾ ਡਿੱਗੀ, ਜਿਸ ਦਾ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਉਕਤ ਬੱਚੀ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਕੁਝ ਸਮੇਂ ਬਾਅਦ ਜਦੋਂ ਬੱਚੀ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਬੱਚੀ ਦੀ ਲਾਸ਼ ਪਾਣੀ ਦੀ ਡਿਗੀ ’ਚ ਤੈਰਦੀ ਹੋਈ ਮਿਲੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਵਿਦੇਸ਼ੀ ਖ਼ਾਤਿਆਂ ਤੋਂ ਹੋਈ ਕਰੋੜਾਂ ਦੀ ਫੰਡਿੰਗ, ਪਤਨੀ ਬਾਰੇ ਸਾਹਮਣੇ ਆਈ ਹੈਰਾਨ ਕਰਦੀ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News