4 ਦੁਕਾਨਾਂ ''ਚ ਚੋਰੀ

Sunday, Aug 13, 2017 - 06:41 AM (IST)

4 ਦੁਕਾਨਾਂ ''ਚ ਚੋਰੀ

ਬਹਿਰਾਮਪੁਰ,(ਗੋਰਾਇਆ)- ਬੀਤੀ ਰਾਤ ਬਹਿਰਾਮਪੁਰ 'ਚ ਚਾਰ ਦੁਕਾਨਾਂ 'ਚੋਂ ਚੋਰ ਚੋਰੀ ਕਰ ਕੇ ਰਫੂਚੱਕਰ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਪਸਿਆਲ ਪੁਲੀ 'ਤੇ ਇਕ ਸ਼ਰਾਬ ਦੇ ਠੇਕੇ ਤੋਂ ਬੀਤੀ ਰਾਤ ਚੋਰਾਂ ਨੇ ਠੇਕੇ ਦੀ ਕੰਧ ਤੋੜ ਕੇ 17 ਹਜ਼ਾਰ ਰੁਪਏ ਦੀ ਸ਼ਰਾਬ ਚੋਰੀ ਕਰ ਲਈੇ। ਠੇਕਾ ਇੰਚਾਰਜ ਸੋਨੂੰ ਨੇ ਦੱਸਿਆ ਕਿ ਇਸ ਸਾਰੀ ਘਟਨਾ ਦਾ ਸਾਨੂੰ ਅੱਜ ਪਤਾ ਲੱਗਾ ਜਦੋਂ ਅਸੀਂ ਦੁਕਾਨ ਖੋਲ੍ਹੀ। 
ਇਸ ਤਰ੍ਹਾਂ ਅਹਾਤਾ ਮਾਲਕ ਨਿਸ਼ਾਂਤ ਸਿੰਘ ਪੁੱਤਰ ਗੁਰਨਾਮ ਦੀ ਦੁਕਾਨ 'ਚੋਂ ਚੋਰ 500 ਰੁਪਏ ਤੇ ਇਕ ਗੈਸ ਸਿਲੰਡਰ ਤੇ ਖਾਣ-ਪੀਣ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਤਰ੍ਹਾਂ ਡੀ. ਐੱਮ. ਸਟੀਲ ਦੇ ਮਾਲਕ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਚੋਰ ਰਾਤ ਦੁਕਾਨ 'ਚੋਂ 1200 ਰੁਪਏ ਤੇ ਇਕ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ। ਇਸ ਤਰ੍ਹਾਂ ਫੌਜੀ ਕਰਿਆਨਾ ਸਟੋਰ ਤੋਂ ਵੀ ਚੋਰ 5000 ਰੁਪਏ ਤੇ ਸਾਮਾਨ ਚੋਰੀ ਕਰ ਕੇ ਲੈ ਗਏ। ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸੰਬੰਧੀ ਬਹਿਰਾਮਪੁਰ ਥਾਣੇ ਵਿਚ ਸੂਚਿਤ ਕਰ ਦਿੱਤਾ ਗਿਆ ਹੈ।


Related News