ਵਕੀਲਾਂ ਬਾਜ਼ਾਰ ''ਚ 4 ਦੁਕਾਨਾਂ ਦੇ ਤਾਲੇ ਟੁੱਟੇ

Wednesday, Sep 27, 2017 - 01:33 AM (IST)

ਵਕੀਲਾਂ ਬਾਜ਼ਾਰ ''ਚ 4 ਦੁਕਾਨਾਂ ਦੇ ਤਾਲੇ ਟੁੱਟੇ

ਹੁਸ਼ਿਆਰਪੁਰ,   (ਅਸ਼ਵਨੀ)-  ਵਕੀਲਾਂ ਬਾਜ਼ਾਰ 'ਚ ਚੋਰਾਂ ਵੱਲੋਂ ਬੀਤੀ ਰਾਤ 4 ਦੁਕਾਨਾਂ ਦੇ ਤਾਲੇ ਤੋੜੇ ਜਾਣ ਨਾਲ ਦੁਕਾਨਦਾਰਾਂ 'ਚ ਕਾਫੀ ਸਹਿਮ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਅਸ਼ੋਕ ਸਾਈਕਲ ਵਰਕਸ ਨਾਂ ਦੀ ਦੁਕਾਨ ਦੇ ਤਾਲੇ ਤੋੜ ਕੇ 2 ਸਾਈਕਲ ਚੋਰੀ ਕਰ ਲਏ। ਇਕ ਔਰਤ ਵੰਦਨਾ ਬਹਿਲ ਦੀ ਕਨਫੈਕਸ਼ਨਰੀ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਬਿਸਕੁਟ, ਚਿਪਸ ਤੇ ਹੋਰ ਖਾਣ ਵਾਲਾ ਸਾਮਾਨ ਲੈ ਗਏ। ਚੋਰਾਂ ਨੇ ਇਕ ਕਰਿਆਨਾ ਤੇ ਰਾਸ਼ਨ ਡਿਪੂ ਦੇ ਵੀ ਤਿੰਨ ਤਾਲੇ ਤੋੜ ਦਿੱਤੇ। ਡਿਪੂ ਹੋਲਡਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਰੋਸ਼ਨ ਲਾਲ ਕੰਗ ਨੇ ਦੱਸਿਆ ਕਿ ਉਨ੍ਹਾਂ ਦੇ ਡਿਪੂ ਦੇ 2 ਵੱਡੇ ਤਾਲੇ ਤੋੜਨ 'ਚ ਚੋਰ ਅਸਫ਼ਲ ਰਹੇ, ਜਿਸ ਕਾਰਨ ਚੋਰੀ ਹੋਣ ਤੋਂ ਬਚਾਅ ਹੋ ਗਿਆ। ਚੋਰ ਆਪਣੇ ਔਜ਼ਾਰ ਵੀ ਡਿਪੂ ਦੇ ਬਾਹਰ ਹੀ ਛੱਡ ਗਏ। 
ਵਕੀਲਾਂ ਬਾਜ਼ਾਰ ਤੋਂ ਥੋੜ੍ਹੀ ਦੂਰ ਡੀ. ਏ. ਵੀ. ਸੀਨੀ. ਸੈਕੰਡਰੀ ਸਕੂਲ ਨੇੜੇ ਬਾਬੂ ਬਿਸਕੁਟ ਤੇ ਕਰਿਆਨਾ ਸ਼ਾਪ ਤੋਂ ਵੀ ਚੋਰ ਭਾਰੀ ਮਾਤਰਾ 'ਚ ਬਿਸਕੁਟ, ਸਰਫ, ਸਿਗਰਟ, ਬੀੜੀਆਂ ਆਦਿ ਚੋਰੀ ਕਰ ਕੇ ਫ਼ਰਾਰ ਹੋ ਗਏ। 
ਪੁਲਸ ਨੇ ਜਾਂਚ ਕੀਤੀ ਸ਼ੁਰੂ : ਉਪਰੋਕਤ ਘਟਨਾਵਾਂ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਨੀਸ਼ ਟੰਡਨ ਨੇ ਕਿਹਾ ਕਿ ਚੋਰਾਂ ਨੇ ਕੁਝ ਦਿਨ ਪਹਿਲਾਂ ਵੀ ਬਾਜ਼ਾਰ 'ਚ ਕੁਝ ਦੁਕਾਨਾਂ 'ਤੇ ਚੋਰੀ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਜ਼ਿਲਾ ਪੁਲਸ ਮੁਖੀ ਨੂੰ ਅਪੀਲ ਕੀਤੀ ਕਿ ਵਕੀਲਾਂ ਬਾਜ਼ਾਰ 'ਚ ਪੀ. ਸੀ. ਆਰ. ਪੈਟਰੋਲਿੰਗ ਤੇ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ।


Related News