ਸੰਗਰੂਰ ਪੁਲਸ ਦੀ ਵੱਡੀ ਸਫਲਤਾ,ਡਰੱਗ ਸਮੇਤ 17 ਲੱਖ ਦੀ ਕਰੰਸੀ ਬਰਾਮਦ

04/17/2018 4:41:02 PM

ਸੰਗਰੂਰ (ਬੇਦੀ) — ਸੰਗਰੂਰ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਰੂਰ ਪੁਲਸ ਵੱਲੋਂ ਨਸ਼ਾ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਜ਼ਿਲਾ ਸੰਗਰੂਰ ਵਿਖੇ ਹਰਿਆਣਾ ਰਾਜ ਤੋਂ ਪੰਜਾਬ ਵਿਖੇ ਸੁਲਫੇ ਦੀ ਸਪਲਾਈ ਕਰਨ ਵਾਲੇ ਸਪਲਾਇਰ ਸਮੇਤ 2 ਦੋਸ਼ੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਕੋਲੋਂ ਛੋਟਾ ਹਾਥੀ, 04 ਕੁਇੰਟਲ ਭੰਗ (ਸੁਲਫਾ), 250 ਨਸ਼ੀਲੀਆਂ ਗੋਲੀਆਂ, ਸਿਵਮ ਬੱਟੀ ਨਾਮ ਦੀ ਆਯੂਰਵੈਦਿਕ ਦਵਾਈ ਪੈਕਟਾਂ 'ਚ ਪੈਕ ਸਾਢੇ 7 ਕਿਲੋ ਸਮੇਤ ਬੈਗ ਅਤੇ 17 ਲੱਖ ਰੁਪਏ ਨਗਦੀ ਬਰਾਮਦ ਕੀਤੀ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਪ੍ਰਿਤਪਾਲ ਸਿੰਘ ਉਰਫ ਮਨੀ ਪੁਤਰ ਸੁਰਿੰਦਰ ਸਿੰਘ ਵਾਸੀ ਇੰਦਰਾ ਕਲੋਨੀ ਵਾਰਡ ਨੰਬਰ 23 ਟੋਹਾਣਾ ਜ਼ਿਲਾ ਫਤਿਆਬਾਦ (ਹਰਿਆਣਾ) ਟੋਹਾਣਾ ਵਿਖੇ ਬੀੜੀਆਂ ਅਤੇ ਸਿਗਰਟਾਂ ਆਦਿ ਦੀ ਸਪਲਾਈ ਦਾ ਕੰਮ ਕਰਦਾ ਹੈ, ਜਿਸਦੀ ਆੜ 'ਚ ਆਪ ਸੁਲਫਾ (ਭੰਗ) ਤਿਆਰ ਕਰਦਾ ਹੈ, ਜੋ ਸੰਗਰੂਰ ਵਿਖੇ ਕਰੀਬ 800 ਰੁਪਏ ਤੋਲਾ ਦੇ ਹਿਸਾਬ ਨਾਲ ਸ਼ਾਮ ਲਾਲ ਉਰਫ ਕਾਲਾ ਪੁੱਤਰ ਮਦਨ ਲਾਲ ਵਾਸੀ ਗੋਬਿੰਦਪੁਰਾ ਕਲੋਨੀ ਸੰਗਰੂਰ ਨੂੰ ਸਪਲਾਈ ਕਰਦਾ ਸੀ, ਸ਼ਾਮ ਲਾਲ ਅੱਗੇ ਕਰੀਬ 1200 ਰੁਪਏ ਦੇ ਹਿਸਾਬ ਨਾਲ ਵੇਚ ਦਿੰਦਾ ਸੀ ।


Related News