ਕੈਬਨਿਟ ਮੰਤਰੀ ਅਰੋੜਾ ਦੇ ਯਤਨਾਂ ਸਦਕਾ ਇਰਾਕ ’ਚ ਫਸੇ 4 ਪੰਜਾਬੀ ਨੌਜਵਾਨਾਂ ਦੀ ਘਰ ਵਾਪਸੀ

Saturday, Aug 09, 2025 - 08:29 AM (IST)

ਕੈਬਨਿਟ ਮੰਤਰੀ ਅਰੋੜਾ ਦੇ ਯਤਨਾਂ ਸਦਕਾ ਇਰਾਕ ’ਚ ਫਸੇ 4 ਪੰਜਾਬੀ ਨੌਜਵਾਨਾਂ ਦੀ ਘਰ ਵਾਪਸੀ

ਗੜ੍ਹਦੀਵਾਲਾ/ਉੜਮੁੜ ਟਾਂਡਾ (ਭੱਟੀ, ਮੋਮੀ, ਸ਼ਰਮਾ) - ਇਰਾਕ ’ਚ ਮੁਸੀਬਤ ’ਚ ਫਸੇ 4 ਪੰਜਾਬੀ ਨੌਜਵਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਯਤਨਾਂ ਸਦਕਾ ਸੁਰੱਖਿਅਤ ਘਰ ਪਹੁੰਚੇ ਹਨ। ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵ੍ਹਟਸਐਪ ਨੰਬਰ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਹ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਇਰਾਕ ’ਚ ਫਸੇ ਹੋਏ ਹਨ।

ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਸੀ ਅਤੇ ਉਹ ਸੁਰੱਖਿਆ ਨਹੀਂ ਹਨ ਜਿਸ ਲਈ ਭਾਰਤ ਵਾਪਸ ਆਉਣਾ ਚਾਹੁੰਦੇ ਹਨ । ਇਸ ਸਬੰਧ ’ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬੀ ਨੌਜਵਾਨਾਂ ਦੀ ਮਦਦ ਕਰਨ ’ਚ ਡੂੰਘੀ ਦਿਲਚਸਪੀ ਦਿਖਾਈ ਅਤੇ ਕੇਂਦਰੀ ਕੈਬਨਿਟ ਮੰਤਰੀ ਐੱਸ. ਜੈਸ਼ੰਕਰ ਅਤੇ ਇਰਾਕ ’ਚ ਭਾਰਤੀ ਦੂਤਾਵਾਸ ਨੂੰ ਇਰਾਕ ’ਚ ਫਸੇ ਚਾਰ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਪ੍ਰਬੰਧ ਕਰਨ ਦੀ ਬੇਨਤੀ ਕੀਤੀ।

ਇਸ ਮੌਕੇ ਹਲਕਾ ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਚਾਰ ਭਾਰਤੀ ਨਾਗਰਿਕ, ਜਿਨ੍ਹਾਂ ਵਿਚ ਤਿੰਨ ਨੌਜਵਾਨ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਵਾਸੀ ਹਨ ਅਤੇ ਇੱਕ ਨੌਜਵਾਨ ਜਲੰਧਰ ਦਾ ਵਾਸੀ ਹੈ। ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਪਿੰਡ ਕੰਧਾਲਾ ਸ਼ੇਖਾਂ , ਅਵਤਾਰ ਸਿੰਘ ਪਿੰਡ ਮਲ੍ਹੇਵਾਲ਼ , ਸੁਰਜੀਤ ਸਿੰਘ ਪਿੰਡ ਰਮਦਾਸਪੁਰ ਹਲਕਾ ਟਾਂਡਾ ਉੜਮੁੜ ਜ਼ਿਲਾ ਹੁਸ਼ਿਆਰਪੁਰ ਅਤੇ ਅਮਰਜੀਤ ਸਿੰਘ ਪਿੰਡ ਪਕਲਾਂ ਆਦਮਪੁਰ ਜ਼ਿਲਾ ਜਲੰਧਰ ਦੇ ਹਨ ਅਤੇ ਅੱਜ ਇਰਾਕ ਤੋਂ ਭਾਰਤ ਪਹੁੰਚੇ ਹਨ।

ਅੱਜ ਉਹ ਪੰਜਾਬ ਸਰਕਾਰ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਸਹਾਇਤਾ ਨਾਲ ਆਪਣੇ ਘਰ ਪਹੁੰਚੇ ਹਨ। ਜਿਸ ਲਈ ਉਹ ਪੰਜਾਬ ਸਰਕਾਰ, ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦਾ ਧੰਨਵਾਦ ਕਰਦੇ ਹਨ।

ਫਾਇਲਨੰਬਰ08ਐੱਚਐੱਸਪੀਭੱਟੀਗੜ੍ਹਦੀਵਾਲਾ08

ਫ਼ੋਟੋ ਕੈਪਸਨ: ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨਾਲ ਮੁਲਾਕਾਤ ਕਰ ਕੇ ਸਰਕਾਰ ਦਾ ਧੰਨਵਾਦ ਕਰਦੇ ਇਰਾਕ ਤੋਂ ਪਰਤੇ ਨੌਜਵਾਨ।


author

Harinder Kaur

Content Editor

Related News