ਦਸੂਹਾ ਪੁਲਸ ਨੇ 2 ਕਾਰਾਂ ''ਚੋਂ ਵੱਡੀ ਮਾਤਰਾ ''ਚ ਨਾਜਾਇਜ਼ ਸ਼ਰਾਬ ਸਣੇ 4 ਮੁਲਜ਼ਮ ਕੀਤੇ ਗ੍ਰਿ੍ਰਫ਼ਤਾਰ

09/23/2020 4:49:47 PM

ਦਸੂਹਾ (ਝਾਵਰ)— ਐੱਸ. ਐੱਸ. ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਅਤੇ ਡੀ. ਐੱਸ. ਪੀ. ਦਸੂਹਾ ਅਨਿਲ ਭਨੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਹੈ। ਇਸ ਮੁਹਿੰਮ ਅਧੀਨ ਕੌਮੀ ਰਾਜ ਮਾਰਗ 'ਤੇ ਪੁਲਸ ਵੱਲੋਂ ਟੀ-ਪੁਆਇੰਟ ਹਾਜੀਪੁਰ ਚੌਂਕ ਦਸੂਹਾ ਵਿਖੇ ਵੱਖ-ਵੱਖ ਨਾਕੇਬੰਦੀ ਦੌਰਾਨ 2 ਵੱਖ-ਵੱਖ ਕਾਰਾਂ 'ਚ 1350 ਬੋਤਲਾਂ ਨਾਜਾਇਜ਼ ਜ਼ਹਿਰੀਲੀ ਸ਼ਰਾਬ (10­12­500 ਮਿਲੀਲਿਟਰ) ਬਰਾਮਦ ਕਰਨ 'ਚ ਸਫ਼ਤਲਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 'ਕੋਰੋਨਾ' ਕੇਸ ਇਕ ਲੱਖ ਤੋਂ ਪਾਰ, ਡਰਾਉਣੇ ਅੰਕੜਿਆਂ ਨੇ ਸਰਕਾਰ ਦੀ ਉਡਾਈ ਨੀਂਦ

ਪ੍ਰਾਪਤ ਜਾਣਕਾਰੀ ਦੋਰਾਨ ਟੀ-ਪੁਆਇੰਟ ਹਾਜੀਪੁਰ ਵਿਖੇ ਨਾਕਾਬੰਦੀ ਦੌਰਾਨ ਕਾਰ ਨੰ. ਪੀ. ਬੀ.37 ਬੀ 8915 ਨੂੰ ਰੋਕਿਆ ਗਿਆ ਤਾਂ ਉਸ 'ਚੋਂ 1000 ਹਜ਼ਾਰ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ (750000 ਮਿਲੀਲਿਟਰ) ਬਰਾਮਦ ਕੀਤੀਆਂ। ਇਸ ਸਬੰਧੀ  ਕਾਰ ਸਵਾਰ ਬੋਬੀ ਸਿੰਘ ਪੁੱਤਰ ਜਿੰਦਰ ਸਿੰਘ ਉਰਫ ਜਸਵਿਂਦਰ ਸਿੰਘ­ਜਿੰਦਰ ਸਿੰਘ ਉਰਫ ਜਸਵਿੰਦਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਘਸੀਟਪੁਰ ਮੁਕੇਰੀਆ ਦੇ ਵਿਰੁੱਧ ਮੁਕੱਦਮਾ ਨੰ. 223 ਧਾਰਾ 328 ਆਈ. ਪੀ. ਸੀ. ਅਧੀਨ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਟੀ-ਪੁਆਇੰਟ ਹਾਜੀਪੁਰ ਚੌਂਕ ਵਿਖੇ ਨਾਕਾਬੰਦੀ ਦੌਰਾਨ ਕਾਰ ਨੰ. ਪੀ. ਬੀ.08 ਬੀ. ਜੀ.8569 ਜਦੋਂ ਰੋਕਿਆ ਗਿਆ ਤਾਂ ਇਸ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਮ ਉਸ 'ਚੋਂ 350 ਬੋਤਲਾਂ ਨਾਜਾਇਜ਼ ਸਰਾਬ (2­62­500 ਮਿਲੀਲਿਟਰ) ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਰੋਲੀ ਕੁੜੀ ਦੀ ਪੱਤ, ਜਦ ਹੋਇਆ ਖੁਲਾਸਾ ਤਾਂ ਉੱਡੇ ਮਾਂ ਦੇ ਹੋਸ਼

ਇਸ ਸਬੰਧੀ ਕਾਰ ਸਵਾਰ ਰੋਹਿਤ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਇੰਦਰਾ ਕਲੋਨੀ ਦੀਨਾ ਨਗਰ ਗੁਰਦਾਸਪੁਰ ਅਤੇ ਸਿਕੰਦਰ ਪੁੱਤਰ ਬਲਵੀਰ ਸਿੰਘ ਵਾਸੀ ਬਲਾਖੋਰ ਜਿਲਾ ਕਾਂਗੜਾਂ ਹਿਮਾਚਲ ਪ੍ਰਦੇਸ ਵਿਰੁੱਧ ਮੁੱਕਦਮਾ ਨੰ. 224 ­ਆਬਕਾਰੀ ਐਕਟ ਅਧੀਨ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪੁੱਤ ਬਣਿਆ ਕਪੁੱਤ, ਪੈਸਿਆਂ ਖਾਤਿਰ ਬਜ਼ੁਰਗ ਪਿਓ ਨੂੰ ਦਿੱਤੀ ਬੇਰਹਿਮ ਮੌਤ

ਇਸ ਤਰਾਂ ਦੋਹਾਂ ਕਾਰਾਂ 'ਚੋਂ ਕੁੱਲ 1350 ਨਾਜਾਇਜ਼ ਜ਼ਹਿਰੀਲੀ ਸ਼ਰਾਬ ਦੀਆਂ ਬੋਤਲਾਂ (10­12­500 ਮਿਲੀਲਿਟਰ) ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ ਨੇ ਦੱਸਿਆ ਕਿ 2 ਵੱਖ-ਵੱਖ ਕੇਸਾਂ 'ਚ ਫੜੀਆਂ ਕਾਰਾਂ, ਬਰਾਮਦ ਨਾਜਾਇਜ਼ ਸ਼ਰਾਬ ਦੇ ਨਾਲ ਚਾਰੇ ਦੋਸ਼ੀਆਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨਾਂ 'ਚੋਂ 2 ਮੁਲਜ਼ਮਾਂ ਨੁੰ ਦਸੂਹਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਸਾਹਿਬਾਨ ਦੁਆਰਾ ਇਨ੍ਹਾਂ 2 ਦੋਸ਼ੀਆਂ ਦਾ 2 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਅਤੇ ਬਾਕੀ ਫੜੇ ਗਏ 2 ਦੋਸ਼ੀਆਂ ਨੁੰ 24 ਸਤੰਬਰ ਨੁੰ ਮਾਨਯੋਗ ਅਦਾਲਤ ਦਸੂਹਾ 'ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ


shivani attri

Content Editor

Related News