ਪੰਜਾਬ ਪੁਲਸ ਦਾ ਪੇਪਰ ਵੰਡਣ ਵਾਲੇ ਗਿਰੋਹ ਦਾ ਪਰਦਾਫਾਸ਼, 4 ਲੋਕ ਗ੍ਰਿਫ਼ਤਾਰ

Monday, Oct 17, 2022 - 02:44 PM (IST)

ਪੰਜਾਬ ਪੁਲਸ ਦਾ ਪੇਪਰ ਵੰਡਣ ਵਾਲੇ ਗਿਰੋਹ ਦਾ ਪਰਦਾਫਾਸ਼, 4 ਲੋਕ ਗ੍ਰਿਫ਼ਤਾਰ

ਲੁਧਿਆਣਾ (ਰਾਜ) : ਪੰਜਾਬ ਪੁਲਸ ਦਾ ਪੇਪਰ ਦੇਣ ਦੇ ਨਾਂ 'ਤੇ ਲੱਖਾਂ ਰੁਪਏ ਠੱਗਣ ਵਾਲੇ ਗਿਰੋਹ ਦਾ ਲੁਧਿਆਣਾ ਪੁਲਸ ਨੇ ਪਰਦਾਫ਼ਾਸ਼ ਕੀਤਾ ਹੈ ਅਤੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਦੋਸ਼ੀਆਂ 'ਚ ਦਿੱਲੀ ਪੁਲਸ ਦਾ ਸਿਪਾਹੀ ਰੋਬਿਨ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਫਿਰ ਖੁੱਲ੍ਹਣਗੀਆਂ ਸੈਂਕੜੇ ਕਰੋੜਾਂ ਦੇ ਸਿੰਚਾਈ ਘਪਲੇ ਦੀਆਂ ਪਰਤਾਂ, CM ਮਾਨ ਨੇ ਦਿੱਤੀ ਜਾਂਚ ਨੂੰ ਮਨਜ਼ੂਰੀ

ਦੱਸਿਆ ਜਾ ਰਿਹਾ ਹੈ ਕਿ ਫੜ੍ਹੇ ਗਏ ਦੋਸ਼ੀ ਪੰਜਾਬ ਪੁਲਸ ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਦੇਣ ਵਾਲੇ ਲੋਕਾਂ ਨੂੰ ਫਰਜ਼ੀ ਪੇਪਰ ਦੇ ਕੇ ਠੱਗੀ ਮਾਰਦੇ ਸਨ। ਬੀਤੇ ਦਿਨ ਲੁਧਿਆਣਾ 'ਚ ਚਾਰੇ ਦੋਸ਼ੀ ਇਕ ਵਿਅਕਤੀ ਨੂੰ ਪੇਪਰ ਦੇਣ ਪੁੱਜੇ ਸਨ, ਜਿੱਥੇ ਸੀ. ਆਈ. ਏ.-2 ਦੀ ਪੁਲਸ ਨੇ ਰੰਗੇ ਹੱਥੀਂ ਕਾਬੂ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਲਈ ਚਿੰਤਾ ਭਰੀ ਖ਼ਬਰ, ਐਤਵਾਰ ਦੇ ਦਿਨ ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News