ਪੰਜਾਬ 'ਚ ਕੋਰੋਨਾ ਨਾਲ 4 ਮਰੀਜ਼ਾਂ ਦੀ ਮੌਤ, 272 ਪਾਜ਼ੇਟਿਵ

08/02/2022 2:25:37 AM

ਲੁਧਿਆਣਾ (ਸਹਿਗਲ) : ਸੋਮਵਾਰ ਪੰਜਾਬ 'ਚ ਕੋਰੋਨਾ ਨਾਲ 4 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 272 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮ੍ਰਿਤਕਾਂ 'ਚ ਇਕ-ਇਕ ਮਰੀਜ਼ ਲੁਧਿਆਣਾ, ਰੋਪੜ, ਬਰਨਾਲਾ ਤੇ ਜਲੰਧਰ ਦਾ ਰਹਿਣ ਵਾਲਾ ਸੀ, ਜਿਨ੍ਹਾਂ 'ਚੋਂ 3 ਦਾ ਇਲਾਜ ਲੁਧਿਆਣਾ ਦੇ ਹਸਪਤਾਲਾਂ ਵਿੱਚ ਚੱਲ ਰਿਹਾ ਸੀ। ਇਨ੍ਹਾਂ ਵਿੱਚ ਇਕ 11 ਸਾਲਾ ਲੜਕਾ ਵੀ ਸ਼ਾਮਲ ਸੀ। ਜਿਨ੍ਹਾਂ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ 'ਚ ਮੋਹਾਲੀ ਤੋਂ 65, ਜਲੰਧਰ ਤੋਂ 56, ਹੁਸ਼ਿਆਰਪੁਰ ਤੋਂ 37, ਲੁਧਿਆਣਾ ਤੋਂ 31, ਪਟਿਆਲਾ ਤੋਂ 21, ਅੰਮ੍ਰਿਤਸਰ ਤੋਂ 16, ਰੋਪੜ ਤੋਂ 13 ਤੇ ਬਠਿੰਡਾ ਤੋਂ 10 ਮਰੀਜ਼ ਹਨ। ਸੂਬੇ 'ਚ 6482 ਨਮੂਨੇ ਹੀ ਜਾਂਚ ਲਈ ਭੇਜੇ ਜਾ ਸਕੇ, ਜਿਨ੍ਹਾਂ 'ਚੋਂ ਉਕਤ ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਸੂਬੇ ਵਿੱਚ 3021 ਐਕਟਿਵ ਮਰੀਜ਼ ਰਹਿ ਗਏ ਹਨ।

ਖ਼ਬਰ ਇਹ ਵੀ : ਆਨਲਾਈਨ ਹੋਏ ਅਸ਼ਟਾਮ ਤਾਂ ਉਥੇ ਸਿਹਤ ਮੰਤਰੀ ਜੌੜੇਮਾਜਰਾ ਦੇ ਵਤੀਰੇ ਤੋਂ CM ਮਾਨ ਵੀ ਖ਼ਫ਼ਾ, ਪੜ੍ਹੋ TOP 10

ਸੋਮਵਾਰ 101 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਆਕਸੀਜਨ ਸਪੋਰਟ 'ਤੇ ਰੱਖਣਾ ਪਿਆ, ਜਦਕਿ 16 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. 'ਚ ਸ਼ਿਫਟ ਕੀਤਾ ਗਿਆ ਹੈ ਅਤੇ ਇਕ ਮਰੀਜ਼ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਬੀਤੇ ਕੱਲ੍ਹ 7480 ਲੋਕਾਂ ਨੂੰ ਟੀਕਾ ਲਗਾਇਆ ਗਿਆ, ਜਦਕਿ 705 ਲੋਕਾਂ ਨੇ ਪਹਿਲੀ ਡੋਜ਼, ਜਦਕਿ  6775 ਲੋਕਾਂ ਨੇ ਦੂਜੀ ਡੋਜ਼ ਲਗਾਈ। ਸੂਬੇ 'ਚ ਹੁਣ ਤੱਕ 774267 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 20384 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ 1 ਜੂਨ ਤੋਂ ਬਾਅਦ ਕੋਰੋਨਾ ਦਿਨੋ-ਦਿਨ ਵਿਗੜਦਾ ਜਾ ਰਿਹਾ ਹੈ। ਇਕੱਲੇ ਲੁਧਿਆਣਾ 'ਚ ਹੀ 1 ਜੂਨ ਤੋਂ ਬਾਅਦ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਹਾਲ-ਏ-ਸਰਕਾਰੀ ਹਸਪਤਾਲ, ਇਲਾਜ ਲਈ ਫਰਸ਼ 'ਤੇ ਤੜਫਦੀ ਰਹੀ ਗਰਭਵਤੀ ਔਰਤ, ਵੀਡੀਓ ਵਾਇਰਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News