ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਮਰੀਜ਼ਾਂ ਦਾ ਮੌਤ, 84 ਪਾਜ਼ੇਟਿਵ

Thursday, Nov 12, 2020 - 11:07 PM (IST)

ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਮਰੀਜ਼ਾਂ ਦਾ ਮੌਤ, 84 ਪਾਜ਼ੇਟਿਵ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਫਿਰ 84 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਅਤੇ 4 ਮਰੀਜ਼ਾਂ ਦੀ ਮੌਤ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਪ੍ਰਾਪਤ 1745 ਦੇ ਕਰੀਬ ਰਿਪੋਰਟਾਂ ’ਚੋਂ 84 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਹੁਣ ਪਾਜ਼ੇਟਿਵ ਕੇਸਾਂ ਦੀ ਗਿਣਤੀ 13385 ਹੋ ਗਈ ਹੈ। ਵੀਰਵਾਰ 30 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਅੱਜ 4 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਜ਼ਿਲੇ ’ਚ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 393 ਹੋ ਗਈ ਹੈ। ਇਸ ਸਮੇਂ 430 ਐਕਟਿਵ ਕੇਸਾਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪਾਜ਼ੇਟਿਵ ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

ਜਿਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼

ਡਾ. ਮਲਹੋਤਰਾ ਨੇ ਦੱਸਿਆ ਕਿ 84 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 58, ਨਾਭਾ ਤੋਂ 6, ਸਮਾਣਾ ਤੋਂ 2, ਰਾਜਪੁਰਾ ਤੋਂ 9, ਬਲਾਕ ਭਾਦਸੋਂ ਤੋਂ 4, ਬਲਾਕ ਕੌਲੀ ਤੋਂ 3, ਬਲਾਕ ਕਾਲੋਮਾਜਰਾ ਤੋਂ 1 ਅਤੇ ਬਲਾਕ ਸ਼ੁੱਤਰਾਣਾ ਤੋਂ 1 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 17 ਪਾਜ਼ੇਟਿਵ ਕੇਸ਼ਾਂ ਦੇ ਸੰਪਰਕ ’ਚ ਅਤੇ 67 ਮਰੀਜ਼ ਕੰਟੇਟਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਸਰਹਿੰਦੀ ਗੇਟ, ਬਸੰਤ ਐਨਕਲੇਵ, ਭਿੰਡੀਆਂ ਸਟਰੀਟ, ਦੇਸ ਰਾਜ ਸਟਰੀਟ, ਬੀ. ਟੈਂਕ, ਸਮਾਣੀਆਂ ਗੇਟ, ਪ੍ਰਤਾਪ ਨਗਰ, ਹਰਿੰਦਰ ਨਗਰ, ਅਜੀਤ ਨਗਰ, ਸਾਹਿਬ ਨਗਰ, ਗੁਰੂ ਰਾਮਦਾਸ ਨਗਰ, ਪਾਵਰ ਕਾਲੋਨੀ, ਪੁਲਸ ਲਾਈਨ, ਚਰਨ ਬਾਗ, ਢਿੱਲੋਂ ਕਾਲੋਨੀ, ਅਰਬਨ ਅਸਟੇਟ ਫੇਜ਼-1 ਅਤੇ 2, ਮਾਡਲ ਟਾਊਨ, ਸਨੌਰੀ ਗੇਟ, ਤੇਜ਼ ਬਾਗ ਕਾਲੋਨੀ, ਨਿਊ ਮੇਹਰ ਸਿੰਘ ਕਾਲੋਨੀ, ਬਾਜਵਾ ਕਾਲੋਨੀ, ਗਰੀਨਵਿਊ ਕਾਲੋਨੀ, ਬਿੰਦਰਾ ਕਾਲੋਨੀ, ਘੁੰਮਣ ਨਗਰ, ਵਿਕਾਸ ਕਾਲੋਨੀ, ਸ਼ੂਲਰ, ਥਾਪਰ ਯੂਨੀਵਰਸਿਟੀ, ਸਾਈਕਲ ਮਾਰਕੀਟ, ਭੁਪਿੰਦਰਾ ਰੋਡ, ਓਮੈਕਸ ਸਿਟੀ, ਭਾਦਸੋਂ ਰੋਡ, ਰਾਘੋਮਾਜਰਾ, ਨੌਰਥ ਐਵੀਨਿਊ, ਅਨੰਦ ਨਗਰ ਬੀ, ਏਕਤਾ ਨਗਰ, ਸਮਾਣਾ ਦੇ ਘਡ਼ਾਮਾ ਪੱਤੀ, ਖਾਲਸਾ ਕਾਲੋਨੀ, ਰਾਜਪੁਰਾ ਦੇ ਗੋਬਿੰਦ ਕਾਲੋਨੀ, ਗੁਰੂ ਨਾਨਕ ਨਗਰ, ਗਗਨ ਵਿਹਾਰ, ਸੁੰਦਰ ਨਗਰ, ਬਾਬਾ ਦੀਪ ਸਿੰਘ ਕਾਲੋਨੀ, ਨੇਡ਼ੇ ਮਹਾਂਵੀਰ ਮੰਦਿਰ, ਨੇਡ਼ੇ ਐੱਨ. ਟੀ. ਸੀ. ਸਕੂਲ, ਨਾਭਾ ਦੇ ਨਿਊ ਪਟੇਲ ਨਗਰ, ਖਤਰੀਆਂ ਸਟਰੀਟ, ਬੱਤਾ ਬਾਗ ਕਾਲੋਨੀ, ਪਾਂਡੂਸਰ ਮੁਹੱਲਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।

ਇਨ੍ਹਾਂ ਮਰੀਜ਼ਾਂ ਦੀ ਗਈ ਜਾਨ

- ਨਾਭਾ ਸ਼ਹਿਰ ਤੋਂ ਕਰਤਾਰ ਕਾਲੋਨੀ ਦੀ ਰਹਿਣ ਵਾਲੀ 71 ਸਾਲਾ ਔਰਤ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

– ਤਹਿਸੀਲ ਰੋਡ ਸਮਾਣਾ ਦੀ 62 ਸਾਲਾ ਔਰਤ ਪੁਰਾਣੀ ਸ਼ੂਗਰ ਅਤੇ ਗੁਰਦੇ ਦੀ ਬੀਮਾਰੀ ਕਾਰਣ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ।

– ਬਲਾਕ ਭਾਦਸੋਂ ਦੇ ਪਿੰਡ ਪੇਧਨ ਦਾ ਰਹਿਣ ਵਾਲਾ 46 ਸਾਲਾ ਪੁਰਸ਼ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

– ਬਲਾਕ ਸ਼ੁੱਤਰਾਣਾ ਤੋਂ ਪਿੰਡ ਜਮਾਲਪੁਰ ਦਾ ਰਹਿਣ ਵਾਲਾ 60 ਸਾਲਾ ਪੁਰਸ਼ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

ਕੁੱਲ ਪਾਜ਼ੇਟਿਵ 13385

ਮੌਤਾਂ 393

ਠੀਕ ਹੋਏ 12562

ਐਕਟਿਵ 430


author

Bharat Thapa

Content Editor

Related News