ਮਹਾਦੇਵ ਐਪ ਮਾਮਲੇ 'ਚ ਪੰਜਾਬ ਦੇ 4 ਹੋਰ ਵਿਅਕਤੀਆਂ ਦੇ ਵੀ ਨਾਂ ਸ਼ਾਮਲ, ਕਰੀਬੀ ਸਹਿਮੇ

Thursday, Nov 23, 2023 - 11:15 AM (IST)

ਮਹਾਦੇਵ ਐਪ ਮਾਮਲੇ 'ਚ ਪੰਜਾਬ ਦੇ 4 ਹੋਰ ਵਿਅਕਤੀਆਂ ਦੇ ਵੀ ਨਾਂ ਸ਼ਾਮਲ, ਕਰੀਬੀ ਸਹਿਮੇ

ਜਲੰਧਰ (ਵਿਸ਼ੇਸ਼)-ਮਹਾਦੇਵ ਐਪ ਮਾਮਲੇ ’ਚ ਜਿੱਥੇ ਛੱਤੀਸਗੜ੍ਹ, ਦਿੱਲੀ, ਮੁੰਬਈ ਅਤੇ ਦੁਬਈ ਦੇ ਮੈਚ ਫਿਕਸਿੰਗ ਕਾਰੋਬਾਰ ’ਚ ਸਰਗਰਮ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ, ਉੱਥੇ ਹੀ ਮੁੰਬਈ ਦੇ ਮਾਟੁੰਗਾ ਪੁਲਸ ਸਟੇਸ਼ਨ ’ਚ ਦਰਜ ਕਰਵਾਈ ਗਈ ਐੱਫ਼. ਆਈ. ਆਰ. ’ਚ ਜਿਨ੍ਹਾਂ 32 ਹਾਈ ਪ੍ਰੋਫਾਈਲ ਬਿਜ਼ਨਸਮੈਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ’ਚ ਇੰਟਰਨੈਸ਼ਨਲ ਮੈਚ ਫਿਕਸਿੰਗ ਕਿੰਗ ਵਜੋਂ ਜਾਣੇ ਜਾਂਦੇ ਜਲੰਧਰ ਦੇ ਚੰਦਰ ਅਗਰਵਾਲ ਦੇ ਨਾਲ-ਨਾਲ ਪੰਜਾਬ ਦੇ 4 ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇਨ੍ਹਾਂ ’ਚ ਅਮਿਤ ਸ਼ਰਮਾ, ਹੇਮੰਤ ਸੂਦ, ਰਾਜੀਵ ਭਾਟੀਆ ਅਤੇ ਦਿਨੇਸ਼ ਖਾਨਾਵਤ ਦਾ ਜ਼ਿਕਰ ਮੁੱਖ ਤੌਰ ’ਤੇ ਕੀਤਾ ਜਾ ਰਿਹਾ ਹੈ। ਇਨ੍ਹਾਂ ਦਾ ਲੁਧਿਆਣਾ, ਪਟਿਆਲਾ ਤੇ ਅੰਮ੍ਰਿਤਸਰ ਤੋਂ ਬਾਅਦ ਦੁਬਈ ਨਾਲ ਸਿੱਧਾ ਸਬੰਧ ਹੈ।

ਇਨ੍ਹਾਂ ਵਿਅਕਤੀਆਂ ਦੇ ਨਾਂ ਵੀ ਚੰਦਰ ਅਗਰਵਾਲ ਵਾਂਗ ਮੈਚ ਫਿਕਸਿੰਗ ਦੇ ਕਿੰਗਪਿਨ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਨੇ ਪਿਛਲੇ ਕੁਝ ਸਾਲਾਂ ’ਚ ਲੁਧਿਆਣਾ, ਦਿੱਲੀ, ਚੰਡੀਗੜ੍ਹ ਅਤੇ ਵਿਦੇਸ਼ਾਂ ’ਚ ਰੀਅਲ ਐਸਟੇਟ ਖੇਤਰ ’ਚ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਦੁਬਈ ਨਾਲ ਸਬੰਧ ਹੋਣ ਕਾਰਨ ਈ. ਡੀ. ਤੋਂ ਇਲਾਵਾ ਐੱਨ. ਆਈ. ਏ. ਅਤੇ ਹੋਰ ਖ਼ੁਫ਼ੀਆ ਏਜੰਸੀਆਂ ਵੱਲੋਂ ਵੀ ਜਾਂਚ ਕੀਤੀ ਜਾ ਸਕਦੀ ਹੈ। ਇਸ ਕਾਰਨ ਉਨ੍ਹਾਂ ਲੋਕਾਂ ’ਚ ਹਲਚਲ ਮਚ ਗਈ ਹੈ, ਜੋ ਮੈਚ ਫਿਕਸਿੰਗ ਦੇ ਨਾਲ ਹੀ ਰੀਅਲ ਅਸਟੇਟ ਸੈਕਟਰ ’ਚ ਵੀ ਕੰਮ ਕਰ ਰਹੇ ਹਨ ਕਿਉਂਕਿ ਇਸ ਮਾਮਲੇ ਦੀ ਜਾਂਚ ਦੌਰਾਨ ਏਜੰਸੀਆਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਨਗੀਆਂ ਕਿ ਮੈਚ ਫਿਕਸਿੰਗ ਦਾ ਕਾਲਾ ਧੰਦਾ ਕਿਵੇਂ ਅਤੇ ਕਿਨ੍ਹਾਂ ਲੋਕਾਂ ਰਾਹੀਂ ਚਲਾਇਆ ਜਾ ਰਿਹਾ ਹੈ?

ਇਹ ਵੀ ਪੜ੍ਹੋ: ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਇਸ ਨਾਲ ਜੁੜਿਆ ਇਕ ਹੋਰ ਪਹਿਲੂ ਇਹ ਹੈ ਕਿ ਜਿਨ੍ਹਾਂ ਲੋਕਾਂ ਦੀ ਮਦਦ ਨਾਲ ਮੈਚ ਫਿਕਸਿੰਗ ਰਾਹੀਂ ਕਮਾਏ ਕਾਲੇ ਧਨ ਨੂੰ ਰੀਅਲ ਅਸਟੇਟ ਸੈਕਟਰ ’ਚ ਐਡਜਸਟ ਕੀਤਾ ਜਾ ਰਿਹਾ ਹੈ, ਬਾਰੇ ਸੋਚਦਿਆਂ ਹੀ ਉਕਤ ਵਿਅਕਤੀਆਂ ਦੇ ਨਜ਼ਦੀਕੀ ਲੋਕ ਸਹਿਮੇ ਹੋਏ ਹਨ।

ਵਿਜੀਲੈਂਸ ਦੀ ਰਿਪੋਰਟ ਈ. ਡੀ. ਨੂੰ ਭੇਜ ਦਿੱਤੀ ਗਈ
ਇਸ ਮਾਮਲੇ ਨਾਲ ਜੁੜਿਆ ਇਕ ਅਹਿਮ ਪੱਖ ਇਹ ਹੈ ਕਿ ਹੇਮੰਤ ਸੂਦ ਜਿਸ ਦਾ ਨਾਂ ਐੱਫ਼. ਆਈ. ਆਰ. ਵਿਚ 17ਵੇਂ ਨੰਬਰ ’ਤੇ ਦਰਜ ਹੈ, ਖ਼ਿਲਾਫ਼ ਵਿਜੀਲੈਂਸ ਰਾਹੀਂ ਈ. ਡੀ. ਨੂੰ ਰਿਪੋਰਟ ਭੇਜਣ ਦੀ ਗੱਲ ਚੱਲ ਰਹੀ ਹੈ। ਰਿਪੋਰਟ ਮੁਤਾਬਕ ਭਾਰਤ ਅਤੇ ਵਿਦੇਸ਼ਾਂ ’ਚ ਵੱਡੀ ਗਿਣਤੀ ’ਚ ਬੈਂਕ ਖ਼ਾਤਿਆਂ ਰਾਹੀਂ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਗਿਆ ਹੈ। ਇਸ ਸਬੰਧੀ ਵਿਜੀਲੈਂਸ ਨੇ ਈ. ਡੀ ਨੂੰ ਜਾਂਚ ਦੀ ਸਿਫ਼ਾਰਸ਼ ਕੀਤੀ ਹੈ।

ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਬੈਟਿੰਗ ਐਕਸਚੇਂਜ ਕਹੀ ਜਾਂਦੀ ਹੈ ‘ਖਿਲਾੜੀ ਬੁੱਕ’
ਇਸ ਮਾਮਲੇ ’ਚ ਸਮਾਜਿਕ ਕਾਰਕੁੰਨ ਸੁਰੇਸ਼ ਬੈਂਕਰ ਦੀ ਸ਼ਿਕਾਇਤ ’ਤੇ ਮੁੰਬਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਆਪਣੇ ਤੌਰ ’ਤੇ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਦੇਵ ਐਪ ਦੇ ਨਾਲ ਹੀ ਮੈਚ ਫਿਕਸਿੰਗ ਅਤੇ ਆਨਲਾਈਨ ਜੂਏ ਲਈ ‘ਖਿਲਾੜੀ ਬੁੱਕ’ ਵੀ ਚਲਾਈ ਜਾ ਰਹੀ ਸੀ, ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਬੈਟਿੰਗ ਐਕਸਚੇਂਜ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ, ਗੁਰਦੁਆਰਾ ਸਾਹਿਬ 'ਚ ਪੁਲਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ, ਇਕ ਪੁਲਸ ਮੁਲਾਜ਼ਮ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News