ਅਪਰਾਧੀਆਂ ਨੂੰ ਨਹੀਂ ਹੈ ਪੁਲਸ ਦਾ ਡਰ, ਜਲੰਧਰ 'ਚ 20 ਦਿਨਾਂ ’ਚ ਹੋਏ 4 ਕਤਲ, ਦਹਿਸ਼ਤ ਦਾ ਮਾਹੌਲ

Monday, Jan 22, 2024 - 03:44 PM (IST)

ਅਪਰਾਧੀਆਂ ਨੂੰ ਨਹੀਂ ਹੈ ਪੁਲਸ ਦਾ ਡਰ, ਜਲੰਧਰ 'ਚ 20 ਦਿਨਾਂ ’ਚ ਹੋਏ 4 ਕਤਲ, ਦਹਿਸ਼ਤ ਦਾ ਮਾਹੌਲ

ਜਲੰਧਰ(ਮਹੇਸ਼ ਖੋਸਲਾ)-ਪਿਛਲੇ 20 ਦਿਨ ’ਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਇਕ ਪੁਲਸ ਅਧਿਕਾਰੀ ਸਮੇਤ 4 ਵਿਅਕਤੀਆਂ ਦੇ ਹੋਏ 4 ਮਡਰ ਕੇਸ ਕਮਿਸ਼ਨਰੇਟ ਪੁਲਸ ਵੱਲੋਂ ਟ੍ਰੇਸ ਕਰ ਦਿੱਤੇ ਜਾਣ ਦੇ ਬਾਵਜੂਦ ਵੀ ਸ਼ਹਿਰ ਵਾਸੀਅਾਂ ’ਚ ਖਾਸ ਕਰ ਕੇ ਕਤਲ ਵਰਗੀਅਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਦਾ ਖੌਫ ਵੇਖਿਆ ਜਾ ਰਿਹਾ ਹੈ। ਹਾਲਾਂਕਿ ਕਮਿਸ਼ਨਰੇਟ ਪੁਲਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਚਾਰੋਂ ਕਤਲ ਮਾਮੁੂਲੀ ਵਿਵਾਦ ਨੂੰ ਲੈ ਕੇ ਕੀਤੇ ਗਏ ਹਨ ਅਤੇ ਕਮਿਸ਼ਨਰੇਟ ਪੁਲਸ ਵੱਲੋਂ ਫੜੇ ਗਏ ਹੱਤਿਅਾਰੇ ਵੀ ਕੋਈ ਵੱਡੇ ਕ੍ਰਿਮੀਨਲ ਨਹੀਂ ਹੈ। ਉਨ੍ਹਾਂ ਖ਼ਿਲਾਫ਼ ਪਹਿਲੇ ਕੋਈ ਵੱਡਾ ਮਾਮਲਾ ਦਰਜ ਹੋਇਆ ਵੀ ਸਾਹਮਣੇ ਨਹੀਂ ਆਇਆ ਹੈ।

ਇਸ ਗੱਲ ਦੀ ਵੀ ਚਰਚਾ ਹੈ ਕਿ ਜੇਕਰ ਇਹ ਮਡਰ ਕਰਨ ਵਾਲੇ ਕੋਈ ਵੱਡੇ ਕ੍ਰਿਮੀਨਲ ਹੁੰਦੇ ਤਾਂ ਸ਼ਾਇਦ ਹੁਣ ਤੱਕ ਇਹ ਟ੍ਰੇਸ ਵੀ ਨਾ ਹੁੰਦੇ ਕਿਉਂਕਿ ਪਿਛਲੇ ਕੁਝ ਸਾਲਾਂ ’ਚ ਹੀ ਸ਼ਹਿਰ ਕਈ ਥਾਈਂ ਹੋਈਆਂ ਵੱਡੀਅਾਂ-ਵੱਡੀਅਾਂ ਚੋਰੀਅਾਂ, ਡਕੈਤੀਆਂ ਅਤੇ ਲੁੱਟਖੋਹ ਦੀਅਾਂ ਵਾਰਦਾਤਾਂ ਹੁਣ ਤੱਕ ਟ੍ਰੇਸ ਨਹੀਂ ਹੋ ਸਕੀਆਂ ਹਨ। ਸਲੇਮਪੁਰ ਮਸਦਾਂ ਦੀ ਡਕੈਤੀ, ਧੰਨੋਵਾਲੀ ਅਤੇ ਮੁਹੱਲਾ ਅਵਤਾਰ ਨਗਰ, ਗੁਰੂ ਨਾਨਕਪੁਰਾ ਈਸਟ ਦੇ ਇਲਾਵਾ ਸ੍ਰੀ ਗੁਰੂ ਰਵਿਦਾਸ ਭਵਨ ਜਲੰਧਰ ਕੈਂਟ, ਰਮਨ ਿਜਊਲਰਜ਼ ਜਲੰਧਰ ਅਤੇ ਗਦਈਪੁਰ ’ਚ 2 ਸੁਨਾਰ ਦੀਅਾਂ ਦੁਕਾਨਾਂ ’ਚ ਹੱਥ ਸਾਫ ਕਰਨ ਵਾਲੇ ਮੁਲਜ਼ਮਾਂ ਤੱਕ ਪਹੁੰਚਣ ਲਈ ਕਮਿਸ਼ਨਰੇਟ ਪੁਲਸ ਜਲੰਧਰ ਟੀਮ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਹੁਣ ਤਕ ਕੋਈ ਸਫਲਤਾ ਨਹੀਂ ਮਿਲੀ। ਲੋਕਾਂ ’ਚ ਇਸ ਗੱਲ ਦੀ ਵੀ ਚਰਚਾ ਹੈ ਕਿ ਜੇਕਰ ਕ੍ਰਿਮੀਨਲ ਦੇ ਮਨ ’ਚ ਜਲੰਧਰ ਕਮਿਸ਼ਨਰੇਟ ਪੁਲਸ ਦਾ ਖੌਫ ਹੁੰਦਾ ਤਾਂ ਫਿਰ ਇਕ ਦੇ ਬਾਅਦ ਦੂਜਾ, ਦੂਜੇ ਦੇ ਬਾਅਦ ਤੀਜਾ, ਤੀਜੇ ਦੇ ਬਾਅਦ ਚੌਥਾ ਕਤਲ 20 ਹੀ ਦਿਨ ’ਚ ਿਕਸ ਤਰ੍ਹਾਂ ਹੋ ਗਏ।

ਇਹ ਵੀ ਪੜ੍ਹੋ : ਅੱਜ ਦਾ ਦਿਨ ਇਤਿਹਾਸਕ: ‘ਮੁਖ ਪਰ ਰਾਮ, ਦਿਲ ਮੇਂ ਰਾਮ, ਹਰ ਪਾਸੇ ਗੂੰਜਿਆ ਜੈ ਸ਼੍ਰੀ ਰਾਮ’

31 ਦਸੰਬਰ ਦੀ ਰਾਤ ਨੂੰ ਡੀ. ਐੱਸ. ਪੀ. ਨੂੰ ਮਾਰੀਆਂ ਗਈਆਂ ਗੋਲ਼ੀਆਂ
31 ਦਸੰਬਰ ਦੀ ਰਾਤ ਨੂੰ ਡੀ. ਐੱਸ. ਪੀ. ਦਲਬੀਰ ਸਿੰਘ ਦਿਓਲ ਨੂੰ ਉਸ ਦੀ ਹੀ ਸਰਵਿਸ ਪਿਸਤੌਲ ਨਾਲ ਗੋਲੀ ਮਾਰੀ ਗਈ ਸੀ ਅਤੇ ਉਸ ਦੀ ਲਾਸ਼ ਥਾਣਾ ਨੰ. 2 ਦੀ ਪੁਲਸ ਨੇ ਬਸਤੀ ਬਾਵਾ ਖੇਲ ਦੀ ਨਹਿਰ ਦੇ ਨਜ਼ਦੀਕ ਬਰਾਮਦ ਕੀਤਾ ਗਿਅਾ ਸੀ। ਇਸ ਸਬੰਧੀ ਥਾਣਾ ਨੰ. 2 ’ਚ ਸਾਲ 2024 ਦੀ ਪਹਿਲੀ ਐੱਫ. ਆਈ. ਆਰ. ਧਾਰਾ 302 ਦੇ ਤਹਿਤ ਦਰਜ ਕੀਤੀ ਗਈ ਸੀ। ਇਸ ਸਬੰਧੀ ਥਾਣਾ ਨੰ. 2 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਹੋਰ ਪੁਲਸ ਪਾਰਟੀਅਾਂ ਵੱਲੋਂ ਅਾਟੋ ਚਾਲਕ ਵਿਜੇ ਕੁਮਾਰ ਨਾਮਕ ਮੁਲਜ਼ਮ ਨੂੰ 48 ਘੰਟੇ ਤੋਂ ਪਹਿਲੇ ਹੀ ਫੜ ਲਿਆ ਗਿਆ ਸੀ।
ਦਾਣਾ ਮੰਡੀ ’ਚ ਹੋਇਆ ਦੂਜਾ ਕਤਲ
ਗੋਪਾਲ ਨਗਰ ਨੇੜੇ ਲੱਗਦੀ ਦਾਣਾ ਮੰਡੀ ’ਚ ਸੂਰਜ ਨਾਮਕ ਵਿਅਕਤੀ ਦਾ ਲੋਹੜੀ ਤੋਂ ਇਕ ਦਿਨ ਪਹਿਲਾਂ 12 ਜਨਵਰੀ ਦੀ ਰਾਤ ਨੂੰ ਤੇਜ਼ਧਾਰ ਹਥਿਅਾਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਸੀ। ਸੂਰਜ ਦਾ ਕਤਲ ਕਰਨ ਵਾਲੇ ਮੁਲਜ਼ਮ ਕਰਨ ਆਟੋ ਚਾਲਕ ਨੂੰ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦੀ ਟੀਮ ਨੇ ਫੜ ਲਿਆ ਸੀ ਅਤੇ ਇਸ ਸਬੰਧ ’ਚ ਵੀ ਥਾਣਾ ਨੰ. 2 ’ਚ ਅਾਈ. ਪੀ. ਸੀ. ਧਾਰਾ 302 ਦੇ ਤਹਿਤ ਕਰਨ ਭਾਟੀਅਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਅੱਜ, AI ਬੇਸਡ ਹੈ ਹਾਈਟੈੱਕ ਸਕਿਓਰਿਟੀ, ਅਯੁੱਧਿਆ 'ਚ ਲੱਗੇ 10 ਹਜ਼ਾਰ CCTV ਕੈਮਰੇ

ਲੈਦਰ ਕੰਪਲੈਕਸ ’ਚ ਹੋਇਆ ਕਤਲ
ਥਾਣਾ ਬਸਤੀ ਬਾਵਾ ਖੇਲ ’ਚ ਪੈਂਦੇ ਇਲਾਕੇ ਲੈਦਰ ਕੰਪਲੈਕਸ ’ਚ 19 ਸਾਲ ਦੇ ਅੰਕੁਰ ਨਾਮਕ ਨੌਜਵਾਨ ਦਾ 16 ਜਨਵਰੀ ਦੀ ਰਾਤ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ 17 ਨੂੰ ਉਸ ਦੀ ਲਾਸ਼ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਅਾਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਥਾਣਾ ਮੁੱਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਕੁੱਝ ਘੰਟਿਆਂ ’ਚ ਅੰਕੁਰ ਦਾ ਮਡਰ ਕਰਨ ਵਾਲੇ ਮੁਲਜ਼ਮ ਫੜ ਲਏ ਸਨ।

ਕੋਟ ਕਲਾ ’ਚ ਕੀਤਾ ਚੌਥਾ ਕਤਲ
ਪਰਾਗਪੁਰ ਪੁਲਸ ਚੌਕੀ ਥਾਣਾ ਜਲੰਧਰ ਕੈਂਟ ਦੇ ਪਿੰਡ ਕੋਟ ਕਲਾਂ ’ਚ ਕਿਰਾਏ ’ਤੇ ਰਹਿੰਦੇ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਚੰਚਲ ਕੁਮਾਰ ਦਾ ਕਤਲ ਉਸ ਦੇ ਹੀ ਨਾਲ ਰਹਿੰਦੇ ਦੋਸਤ ਬਲੇਸ਼ਵਰ ਰਾਏ ਨੇ ਸਿਰ ’ਚ ਡੰਡਾ ਮਾਰ ਕੇ ਕੀਤਾ ਸੀ। ਇਸ ਸਬੰਧੀ ਥਾਣਾ ਜਲੰਧਰ ਕੈਂਟ ’ਚ 18 ਜਨਵਰੀ ਨੂੰ ਆਈ. ਪੀ. ਸੀ. ਦੀ ਧਾਰਾ 302 ਦੇ ਤਹਿਤ ਐੱਫ. ਆਈ. ਆਰ. ਨੰਬਰ-6 ਦਰਜ ਕੀਤੀ ਗਈ ਸੀ। ਇਸ ਮਰਡਰ ਕੇਸ ਨੂੰ ਦਰਜ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਹੀ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਜਸਵੀਰ ਚੰਦ ਜੱਸੀ ਅਤੇ ਉਨ੍ਹਾਂ ਦੀ ਟੀਮ ਨੇ ਏ. ਸੀ. ਪੀ. ਜਲੰਧਰ ਕੈਂਟ ਅਤੇ ਐੱਸ. ਐੱਚ. ਓ. ਕੈਂਟ ਦੀ ਗਾਈਡਲਾਈਨ ’ਤੇ ਕੰਮ ਕਰਦੇ ਹੋਏ ਟ੍ਰੇਸ ਕਰਦੇ ਮੁਲਜ਼ਮ ਬਲੇਸ਼ਵਰ ਰਾਏ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕਰ ਲਈ।

ਇਹ ਵੀ ਪੜ੍ਹੋ : ਕਿਸਾਨਾਂ ਤੱਕ ਨਹੀਂ ਪਹੁੰਚੀਆਂ ਪਰਾਲੀ ਪ੍ਰਬੰਧਨ ਲਈ ਖ਼ਰੀਦੀਆਂ ਮਸ਼ੀਨਾਂ, 900 ਲੋਕਾਂ ਨੂੰ ਨੋਟਿਸ ਜਾਰੀ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News