4 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਫਰਾਰ

Friday, Dec 22, 2017 - 01:25 AM (IST)

4 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਫਰਾਰ

ਬਟਾਲਾ,   (ਬੇਰੀ)-  ਥਾਣਾ ਸਦਰ 'ਚ ਪੈਂਦੀ ਚੌਕੀ ਸ਼ੇਖਪੁਰ ਦੀ ਪੁਲਸ ਵੱਲੋਂ 4 ਪੇਟੀਆਂ ਨਾਜਾਇਜ਼ ਸ਼ਰਾਬ ਮਾਰੂਤੀ ਕਾਰ ਸਮੇਤ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਭੁੱਲਰ ਨੇ ਦੱਸਿਆ ਕਿ ਪਿੰਡ ਛਿੱਤ ਟੀ-ਪੁਆਇੰਟ ਵਿਖੇ ਵਿਸ਼ੇਸ਼ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ ਅਤੇ ਜੈਂਤੀਪੁਰ ਵੱਲੋਂ ਆ ਰਹੀ ਕਾਰ ਨੰ. ਯੂ. ਪੀ-32ਕਿਊ-3649 ਨੂੰ ਜਦੋਂ ਚੈਕਿੰਗ ਲਈ ਰੋਕਿਆ ਤਾਂ ਉਸ 'ਚੋਂ 4 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਦਕਿ ਕਥਿਤ ਦੋ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਏ. ਐੱਸ. ਆਈ. ਬਲਦੇਵ ਸਿੰਘ ਨੇ ਕਿਹਾ ਕਿ ਉਕਤ ਕਥਿਤ ਦੋਸ਼ੀਆਂ 'ਚੋਂ ਇਕ ਦੀ ਪਛਾਣ ਜਰਨੈਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਜੈਤੋਸਰਜਾ ਪੀ. ਐੱਸ. ਰੰਗੜ ਨੰਗਲ ਵਜੋਂ ਹੋਈ। ਉਨ੍ਹਾਂ ਕਿਹਾ ਕਿ ਸ਼ਰਾਬ ਸਮੇਤ ਕਾਰ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News