ਭਾਰਤ-ਪਾਕਿ ਸਰਹੱਦ ’ਤੇ 4 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ
Thursday, Mar 11, 2021 - 02:44 AM (IST)
ਅਜਨਾਲਾ, (ਫਰਿਆਦ)- ਅਜਨਾਲਾ ਸੈਕਟਰ ਦੀ ਬੀ. ਐੱਸ. ਐੱਫ. ਦੀ 73 ਬਟਾਲੀਅਨ ਦੇ ਜਵਾਨਾਂ ਅਤੇ ਐੱਨ. ਸੀ. ਬੀ. ਟੀਮ ਵੱਲੋਂ ਕੀਤੇ ਗਏ ਸਾਂਝੇ ਸਰਚ ਅਭਿਆਨ ਤਹਿਤ ਭਾਰਤ-ਪਾਕਿਸਤਾਨ ਸਰਹੱਦ ਕੋਲ ਸਥਿਤ ਚੌਕੀ ਸਹਾਰਨ ਕੋਲ ਲੱਗੀ ਕੰਡਿਆਲੀ ਤਾਰ ਦੇ ਪਾਰੋਂ ਪਲਾਸਟਿਕ ਲਿਫਾਫਿਆਂ ਪੈਕਿੰਗ ਕੀਤਾ ਹੋਇਆ 4 ਕਿਲੋਗ੍ਰਾਮ ਸ਼ੱਕੀ ਤੌਰ ’ਤੇ ਨਸ਼ੀਲਾ ਪਦਾਰਥ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ। ਇਸ ਬਾਰੇ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 7 ਵਜੇ ਬੀ. ਐੱਸ. ਐੱਫ. ਦੀ 73ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਚਮਨ ਲਾਲ ਦੀ ਅਗਵਾਈ ’ਚ ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਐੱਨ. ਸੀ. ਬੀ. ਦੇ ਅੰਮ੍ਰਿਤਸਰ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਸਾਂਝੇ ਸਰਚ ਅਭਿਆਨ ਤਹਿਤ ਭਾਰਤ - ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਸਥਿਤ ਚੌਕੀ ਸਹਾਰਨ (ਰਮਦਾਸ) ਕੋਲ ਲੱਗੀ ਕੰਡਿਆਲੀ ਤਾਰ ਤੋਂ ਪਾਰੋਂ ਪਲਾਸਟਿਕ ਦੇ ਲਿਫਾਫਿਆਂ ’ਚ ਪੈਕਿੰਗ ਕੀਤਾ ਹੋਇਆ ਸ਼ੱਕੀ ਤੌਰ ’ਤੇ 4 ਕਿਲੋਗ੍ਰਾਮ ਨਸ਼ੀਲਾ ਪਦਾਰਥ ਇੱਕ ਬੇਰੀ ਦੇ ਰੁੱਖ ਕੋਲੋਂ ਮਿਲਿਆ, ਜਿਸ ਦੀ ਐੱਨ. ਸੀ. ਬੀ. ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ , ਉੱਧਰ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵੱਲੋਂ ਚਲਾਇਆ ਸਰਚ ਅਭਿਆਨ ਜਾਰੀ ਹੈ ।